ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੈਨੇਡਾ ਤੇ ਭਾਰਤ ਵਿਚਕਾਰ ਇਤਿਹਾਸਕ ਯੂਰੇਨੀਅਮ ਸਮਝੌਤਾ <br/>

Ad Position 21
No active advertisement
ਅਜੀਤ ਡੈਸਕ 03-03-2026

ਕੈਨੇਡਾ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ, 2 ਮਾਰਚ -ਭਾਰਤ ਤੇ ਕੈਨੇਡਾ ਨੇ ਸੋਮਵਾਰ ਨੂੰ ਯੂਰੇਨੀਅਮ ਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਸੰਬੰਧੀ ਮੁੱਖ ਸਮਝÏਤਿਆਂ 'ਤੇ ਹਸਤਾਖਰ ਕੀਤੇ ਅਤੇ ਜਲਦੀ ਹੀ ਇਕ ਵਿਆਪਕ ਆਰਥਿਕ ਭਾਈਵਾਲੀ ਸਮਝÏਤੇ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨੇ 2030 ਤੱਕ ਦੁਵੱਲੇ ਸਾਲਾਨਾ ਵਪਾਰ ਨੂੰ 70 ਅਰਬ ਡਾਲਰ ਤੱਕ ਲਿਜਾਣ ਸਮੇਤ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਨਵੇਂ ਢਾਂਚੇ ਨੂੰ ਅੰਤਿਮ ਰੂਪ ਦਿੱਤਾ | ਆਪਣੀ ਵਿਆਪਕ ਗੱਲਬਾਤ 'ਚ ਦੋਵਾਂ ਨੇਤਾਵਾਂ ਨੇ ਰੱਖਿਆ, ਮਹੱਤਵਪੂਰਨ ਤਕਨਾਲੋਜੀਆਂ, ਛੋਟੇ ਅਤੇ ਮਾਡਿਊਲਰ ਪ੍ਰਮਾਣੂ ਰਿਐਕਟਰ, ਸਿੱਖਿਆ ਅਤੇ ਨਵਿਆਉਣਯੋਗ ਊਰਜਾ 'ਚ ਸਹਿਯੋਗ ਵਧਾਉਣ ਦਾ ਵੀ ਵਾਅਦਾ ਕੀਤਾ | ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਹੁਣ ਨਵੀਂ ਊਰਜਾ, ਆਪਸੀ ਵਿਸ਼ਵਾਸ ਅਤੇ ਸਕਾਰਾਤਮਕਤਾ ਨਾਲ ਭਰੇ ਹੋਏ ਹਨ | ਕੈਨੇਡਾ 2.6 ਅਰਬ ਡਾਲਰ ਦੇ ਯੂਰੇਨੀਅਮ ਸਪਲਾਈ ਸਮਝÏਤੇ ਤਹਿਤ ਭਾਰਤ ਦੇ ਸਿਵਲ ਪ੍ਰਮਾਣੂ ਊਰਜਾ ਖੇਤਰ ਦਾ ਸਮਰਥਨ ਕਰਨ ਲਈ ਤਿਆਰ ਹੈ | ਭਾਰਤ ਦੀ ਚਾਰ ਦਿਨਾ ਸਰਕਾਰੀ ਫੇਰੀ ਦੇ ਆਪਣੇ ਆਖਰੀ ਦੌਰ 'ਚ ਬੀਤੇ ਕੱਲ੍ਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਿੱਲੀ ਵਿਖੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਦਭਾਵਨਾ ਵਾਲੇ ਮਾਹੌਲ 'ਚ ਮੁਲਾਕਾਤ ਕੀਤੀ | ਮੋਦੀ ਨੇ ਕਾਰਨੀ ਦਾ ਭਾਰਤ 'ਚ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਕਾਰ ਸਹਿਯੋਗ ਕਰਨ ਦੀਆਂ ਤਕਨੀਕਾਂ, ਖੇਤੀ (ਦਾਲਾਂ), ਊਰਜਾ, ਕੁਦਰਤੀ ਸਰੋਤ (ਯੂਰੇਨੀਅਮ), ਮਸਨੂਈ ਬੁੱਧੀ (ਏ.ਆਈ.) ਅਤੇ ਕੁਆਂਟਮ ਕੰਪਿਊਟਿੰਗ, ਕਾਰੋਬਾਰ ਤੋਂ ਕਾਰੋਬਾਰ ਅਤੇ ਲੋਕਾਂ ਤੋਂ ਲੋਕਾਂ ਤੱਕ ਸਾਂਝ ਸਮੇਤ ਕਈ ਸੰਭਾਵਨਾਵਾਂ ਹਨ | ਮੋਦੀ ਨੇ ਅੱਤਵਾਦ ਨੂੰ ਦੁਨੀਆ ਦੇ ਵਿਕਾਸ ਅਤੇ ਸ਼ਾਂਤੀ 'ਚ ਵੱਡੀ ਰੁਕਾਵਟ ਦੱਸਿਆ ਤੇ ਕਿਹਾ ਕਿ ਅੱਤਵਾਦ ਨਾਲ ਪੈਦਾ ਹੁੰਦੇ ਅਸਥਿਰ ਮਾਹੌਲ ਨਾਲ ਮਨੁੱਖਤਾ ਨੂੰ ਵੱਡਾ ਖ਼ਤਰਾ ਦਰਪੇਸ਼ ਰਹਿੰਦਾ ਹੈ | ਮੋਦੀ ਅਤੇ ਕਾਰਨੀ ਨੇ ਪੱਛਮੀ ਏਸ਼ੀਆ 'ਚ ਖ਼ਰਾਬ ਸੁਰੱਖਿਆ ਸਥਿਤੀ 'ਤੇ ਵੀ ਵਿਚਾਰ-ਵਟਾਂਦਰਾ ਕੀਤਾ | ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਗੱਲਬਾਤ ਅਤੇ ਕੂਟਨੀਤੀ ਰਾਹੀਂ ਸਾਰੇ ਵਿਵਾਦਾਂ ਦੇ ਹੱਲ ਦਾ ਸਮਰਥਨ ਕਰਦਾ ਹੈ | ਮੋਦੀ-ਕਾਰਨੀ ਗੱਲਬਾਤ ਦੇ ਮੁੱਖ ਨਤੀਜੇ ਵਪਾਰਕ ਸੰਬੰਧਾਂ ਨੂੰ ਵਧਾਉਣ ਦਾ ਉਨ੍ਹਾਂ ਦਾ ਫ਼ੈਸਲਾ ਸੀ, ਇਹ ਕਦਮ ਟਰੰਪ ਪ੍ਰਸ਼ਾਸਨ ਨਾਲ ਕੈਨੇਡਾ ਦੇ ਵਧਦੇ ਠੰਢੇ ਆਰਥਿਕ ਸੰਬੰਧਾਂ ਦਰਮਿਆਨ ਆਇਆ ਹੈ | ਮਾਰਕ ਕਾਰਨੀ ਨੇ ਕਿਹਾ ਕਿ ਬੀਤੇ ਸਾਲ ਕੁ ਦੇ ਸਮੇਂ ਦੌਰਾਨ ਕੈਨੇਡਾ ਅਤੇ ਭਾਰਤ ਦੇ ਸੰਬੰਧਾਂ 'ਚ ਨੇੜਤਾ ਪੈਦਾ ਕਰਨ ਲਈ ਜੋ ਕੰਮ ਕੀਤੇ ਗਏ ਹਨ ਉਸ ਦੀ ਬੀਤੇ 20 ਸਾਲਾਂ ਦੇ ਸਮੇਂ 'ਚ ਕਿਤੇ ਮਿਸਾਲ ਨਹੀਂ ਮਿਲਦੀ | ਇਹ ਵੀ ਕਿ ਕੈਨੇਡਾ ਸਰਕਾਰ ਦੇ ਨੁਮਾਇੰਦਿਆਂ ਅਤੇ ਕਾਰੋਬਾਰਾਂ ਦੇ ਪ੍ਰਬੰਧਕਾਂ ਵਲੋਂ ਲਗਾਤਾਰ ਸੰਪਰਕ ਸਥਾਪਿਤ ਕੀਤੇ ਜਾ ਰਹੇ ਹਨ ਤੇ ਸਹਿਯੋਗ ਵਧਾਇਆ ਜਾ ਰਿਹਾ ਹੈ, ਜਿਸ ਨਾਲ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ | ਕੈਨੇਡਾ ਦਾ ਭਾਰਤ ਨਾਲ 2030 ਤੱਕ 70 ਅਰਬ ਡਾਲਰ ਦਾ ਵਪਾਰ ਕਰਨ ਦਾ ਟੀਚਾ ਹਾਸਿਲ ਕਰਨ ਦੀ ਯੋਜਨਾ ਹੈ | ਮੋਦੀ ਨੇ ਕਿਹਾ ਕਿ ਆਰਥਿਕ ਸਹਿਯੋਗ ਦੀ ਪੂਰੀ ਸੰਭਾਵਨਾ ਨੂੰ ਖੋਲ੍ਹਣਾ ਸਾਡੀ ਤਰਜੀਹ ਹੈ | ਇਸ ਲਈ, ਅਸੀਂ ਜਲਦੀ ਹੀ ਵਿਆਪਕ ਆਰਥਿਕ ਭਾਈਵਾਲੀ ਸਮਝÏਤੇ ਨੂੰ ਅੰਤਿਮ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ | ਇਸ ਨਾਲ ਦੋਵਾਂ ਦੇਸ਼ਾਂ 'ਚ ਨਵੇਂ ਨਿਵੇਸ਼ ਤੇ ਰੁਜ਼ਗਾਰ ਦੇ ਮÏਕੇ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪੈਨਸ਼ਨ ਫੰਡਾਂ ਨੇ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ | ਇਹ ਭਾਰਤ ਦੀ ਵਿਕਾਸ ਕਹਾਣੀ 'ਚ ਉਨ੍ਹਾਂ ਦੇ ਡੂੰਘੇ ਵਿਸ਼ਵਾਸ ਨੂੰ ਦਰਸਾਉਂਦਾ ਹੈ | ਦਿੱਲੀ 'ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਹਾਜ਼ਰੀ 'ਚ ਆਪਸੀ ਸਹਿਯੋਗ ਦੇ ਅਹਿਦ ਵਜੋਂ 5 ਸਮਝੌਤੇ ਸਹੀਬੱਧ ਕੀਤੇ ਗਏ, ਜਿਸ 'ਚ ਉਪਰੋਕਤ ਖੇਤਰਾਂ ਅਨੁਸਾਰ ਦੁਰਲੱਭ ਖਣਿਜ, ਏ.ਆਈ., ਰੱਖਿਆ, ਤਕਨੀਕ, ਸੱਭਿਆਚਾਰ ਤੇ ਮਾਹਿਰਾਂ ਦੇ ਅਦਾਨ-ਪ੍ਰਦਾਨ 'ਚ ਸਹਿਯੋਗ ਕਰਨਾ ਸ਼ਾਮਿਲ ਹੈ | ਇਸ ਮੌਕੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ, ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ, ਸਸਕਾਚਵਾਨ ਦੇ ਮੁੱਖ ਮੰਤਰੀ ਸਕਾਟ ਮੋਅ ਅਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਦੋਵਾਂ ਦੇ ਦੇਸ਼ਾਂ ਦੇ ਰਾਜਦੂਤ ਵੀ ਹਾਜ਼ਰ ਸਨ | ਕਾਰਨੀ ਨੇ ਮੋਦੀ ਨੂੰ ਕੈਨੇਡਾ ਆਉਣ ਦਾ ਸੱਦਾ ਵੀ ਦਿੱਤਾ ਤੇ ਆਖਿਆ ਕਿ ਕੈਨੇਡਾ ਅਤੇ ਭਾਰਤ 'ਚ ਨੇੜਤਾ ਪੈਦਾ ਕਰਨ ਲਈ ਸਾਨੂੰ ਮਿਲ ਕੇ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ |
ਭਾਰਤ-ਕੈਨੇਡਾ ਸੀ.ਈ.ਓ. ਫੋਰਮ ਦੀ ਮੀਟਿੰਗ ਨੂੰ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 70 ਅਰਬ ਡਾਲਰ ਤੱਕ ਵਧਾਉਣ ਲਈ ਸਹਿਮਤ ਹੋਏ ਹਨ | ਜਨਵਰੀ-ਅਕਤੂਬਰ 2025 ਦÏਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ ਲਗਭਗ 8 ਅਰਬ ਡਾਲਰ ਰਿਹਾ | ਅਸੀਂ ਆਪਣੇ ਦੁਵੱਲੇ ਵਪਾਰ ਨੂੰ 70 ਅਰਬ ਡਾਲਰ ਤੱਕ ਲਿਜਾਣਾ ਚਾਹੁੰਦੇ ਹਾਂ ਤੇ ਅਸੀਂ ਇਸ ਦਿਸ਼ਾ 'ਚ ਅੱਗੇ ਵਧ ਰਹੇ ਹਾਂ | ਮੋਦੀ ਨੇ ਇਹ ਗੱਲਾਂ ਇਥੇ ਭਾਰਤ-ਕੈਨੇਡਾ ਸੀ.ਈ.ਓ. ਫੋਰਮ ਨੂੰ ਸੰਬੋਧਨ ਕਰਦੇ ਹੋਏ ਕਹੀਆਂ |
ਭਾਰਤ 'ਚ ਜਾਸੂਸੀ ਦੀ ਸੰਭਾਵਨਾ ਬਾਰੇ ਪੱਤਰਕਾਰਾਂ ਨੂੰ ਸਾਵਧਾਨ ਕੀਤਾ
ਕੈਨੇਡਾ ਤੋਂ ਭਾਰਤ 'ਚ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵਫ਼ਦ 'ਚ ਸ਼ਾਮਿਲ ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਜਾਸੂਸੀ ਦੀ ਸੰਭਾਵਨਾ ਪ੍ਰਤੀ ਸੁਚੇਤ ਕੀਤਾ ਗਿਆ ਤੇ ਦੱਸਿਆ ਗਿਆ ਕਿ ਸਮਾਰਟ ਫੋਨ, ਘੜੀਆਂ, ਕੰਪਿਊਟਰਾਂ (ਲੈਪਟਾਪ) ਨੂੰ ਸੁਰੱਖਿਅਤ ਰੱਖਣਾ ਤੇ ਦਿਨ 'ਚ ਕਈ ਵਾਰੀ ਰੀ-ਸਟਾਰਟ ਕਰਨ ਨਾਲ ਡਾਟਾ ਦੀ ਚੋਰੀ ਅਤੇ ਕਾਪੀ (ਹੈਕ) ਹੋ ਜਾਣ ਦੇ ਖ਼ਤਰੇ ਨੂੰ ਸੀਮਤ ਕੀਤਾ ਜਾ ਸਕਦਾ ਹੈ, ਕਿਉਂਕਿ ਸਮਾਗਮਾਂ ਅਤੇ ਸੰਮੇਲਨਾਂ ਦੌਰਾਨ ਡਾਟਾ ਉੱਪਰ ਹਮਲੇ ਹੋਣ ਦੀ ਸੰਭਾਵਨਾ ਰਹਿੰਦੀ ਹੈ | ਇਕ ਵਿਸ਼ੇਸ਼ ਮੀਟਿੰਗ ਕਰਕੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਅਤੇ ਜਾਸੂਸੀ ਬਾਰੇ ਕੈਨੇਡਾ ਨੂੰ (ਚੀਨ ਤੋਂ ਬਾਅਦ) ਸੰਸਾਰ 'ਚ ਦੂਸਰੇ ਨੰਬਰ 'ਤੇ ਭਾਰਤ ਤੋਂ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ | ਇਹ ਵੀ ਕਿ ਬੀਤੇ ਸਮੇਂ 'ਚ ਕੈਨੇਡਾ 'ਚ ਵਾਪਰੀਆਂ ਕੁਝ ਹਿੰਸਕ ਘਟਨਾਵਾਂ 'ਚ ਭਾਰਤੀ ਅਧਿਕਾਰੀਆਂ ਦਾ ਤਕੜਾ ਹੱਥ ਹੋਣ ਦਾ ਪੱਕਾ ਸ਼ੱਕ ਰਿਹਾ | ਵਫ਼ਦ 'ਚ ਜਾਣ ਵਾਲੇ ਪੱਤਰਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਜਨਤਕ ਥਾਵਾਂ 'ਤੇ ਆਪਣੇ ਕੰਪਿਊਟਰ ਤੇ ਸੈੱਲਫੋਨ ਰਿਚਾਰਜ ਨਾ ਕੀਤੇ ਜਾਣ | ਇਹ ਵੀ ਕਿ ਜਨਤਕ ਵਾਈਫਾਈ ਵੀ ਨਾ ਵਰਤਿਆ ਜਾਵੇ, ਕਿਉਂਕਿ ਇਸ ਤਰ੍ਹਾਂ 'ਸਪੈਮ ਅਟੈਕ' ਤੇ ਡਾਟਾ ਚੋਰੀ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ | ਇਹ ਵੀ ਆਖਿਆ ਗਿਆ ਕਿ ਆਪਣੇ ਸਮਾਰਟ ਯੰਤਰ ਪ੍ਰਧਾਨ ਮੰਤਰੀ ਦੇ ਜਹਾਜ਼ 'ਚ ਵੀ ਛੱਡ ਕੇ ਜਾ ਸਕਦੇ ਹਨ ਤੇ ਕਿਸੇ ਦੂਤਘਰ 'ਚ ਜਾਣ ਤੋਂ ਪਹਿਲਾਂ ਜੇਕਰ ਸੈੱਲਫੋਨ ਬਾਹਰ ਰੱਖਣ ਨੂੰ ਕਿਹਾ ਜਾਵੇ ਤਾਂ ਕੋਸ਼ਿਸ਼ ਕਰੋ ਕਿ ਫੋਨ ਨਾਲ ਨਾ ਲਿਜਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹੋਰ ਭਿਆਨਕ ਹੋਈ ਜੰਗ <br/> ਅਗਲੀ ਖ਼ਬਰ ਅਫ਼ਗਾਨਿਸਤਾਨ ਵਲੋਂ ਪਾਕਿ ਦੇ ਨੂਰ ਖ਼ਾਨ ਏਅਰਬੇਸ 'ਤੇ ਹਮਲਾ <br/>
Ad Position 24
No active advertisement