ਨਵੀਂ ਦਿੱਲੀ, 2 ਮਾਰਚ (ਪੀ.ਟੀ.ਆਈ.)-ਇੰਡੀਗੋ ਮੱਧ ਪੂਰਬ ਦੇ ਸੰਘਰਸ਼ ਕਾਰਨ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਲਈ 3 ਮਾਰਚ ਨੂੰ ਜੇਦਾਹ ਤੋਂ ਵੱਖ-ਵੱਖ ਭਾਰਤੀ ਸ਼ਹਿਰਾਂ ਲਈ 10 ਵਿਸ਼ੇਸ਼ ਰਾਹਤ ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਉਹ ਮੱਧ ਪੂਰਬ ਦੇ ਕੁਝ ਹਿੱਸਿਆਂ ਵਿਚ ਵਿਕਸਿਤ ਹੋ ਰਹੀ ਹਵਾਈ ਖੇਤਰ ਦੀ ਸਥਿਤੀ ਤੇ ਅੰਤਰਰਾਸ਼ਟਰੀ ਉਡਾਣ ਸੰਚਾਲਨ 'ਤੇ ਇਸ ਦੇ ਪ੍ਰਭਾਵ 'ਤੇ ਨੇੜਿਓਾ ਨਜ਼ਰ ਰੱਖ ਰਿਹਾ ਹੈ | ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇੰਡੀਗੋ ਨੇ ਫਸੇ ਯਾਤਰੀਆਂ ਦੀ ਵਾਪਸੀ ਦੀ ਸਹੂਲਤ ਲਈ 3 ਮਾਰਚ ਨੂੰ ਜੇਦਾਹ ਤੋਂ ਭਾਰਤ ਲਈ 10 ਵਿਸ਼ੇਸ਼ ਰਾਹਤ ਕਾਰਜਾਂ ਦੀ ਯੋਜਨਾ ਬਣਾਈ ਹੈ, ਜੋ ਕਿ ਲੋੜੀਂਦੀਆਂ ਪ੍ਰਵਾਨਗੀਆਂ ਤੇ ਮੌਜੂਦਾ ਹਵਾਈ ਖੇਤਰ ਦੀਆਂ ਸਥਿਤੀਆਂ ਅਧੀਨ ਹੈ | ਇੰਡੀਗੋ ਯਾਤਰੀਆਂ ਦੀ ਸਹੂਲਤ ਲਈ ਜੇਦਾਹ ਵਿਖੇ ਭਾਰਤ ਦੇ ਕੌਂਸਲੇਟ ਜਨਰਲ ਨਾਲ ਤਾਲਮੇਲ ਕਰ ਰਹੀ ਹੈ |
ਏਅਰ ਇੰਡੀਆ ਐਕਸਪ੍ਰੈੱਸ ਮਸਕਟ ਤੋਂ ਉਡਾਣਾਂ ਮੁੜ ਸ਼ੁਰੂ ਕਰੇਗੀ
ਨਵੀਂ ਦਿੱਲੀ, (ਪੀ.ਟੀ.ਆਈ.)-ਮੱਧ ਪੂਰਬ 'ਚ ਟਕਰਾਅ ਦੇ ਮੱਦੇਨਜ਼ਰ ਸੇਵਾਵਾਂ ਮੁਅੱਤਲ ਕਰਨ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈੱਸ ਮੰਗਲਵਾਰ ਨੂੰ ਮਸਕਟ ਲਈ ਤੇ ਉੱਥੋਂ ਉਡਾਣਾਂ ਮੁੜ ਸ਼ੁਰੂ
ਇੰਡੀਗੋ ਜੇਦਾਹ ਤੋਂ 10 ਰਾਹਤ ਉਡਾਣਾਂ ਚਲਾਏਗੀ
ਅਜੀਤ ਡੈਸਕ
03-03-2026