ਦੁਬਈ/ਨਵੀਂ ਦਿੱਲੀ, 5 ਮਾਰਚ (ਏਜੰਸੀ)-ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੋਜਤਬਾ ਖਾਮੇਨੇਈ ਨੂੰ ਦੇਸ਼ ਦੇ ਅਗਲੇ ਸੁਪਰੀਮ ਲੀਡਰ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਈਰਾਨ ਦੇ ਅਗਲੇ ਸਰਬਉੱਚ ਨੇਤਾ ਦੀ ਚੋਣ 'ਚ ਸ਼ਾਮਿਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੋਜਤਬਾ ਖਾਮੇਨੇਈ ਇਕ ਅਸਵੀਕਾਰਨਯੋਗ ਚੋਣ ਹੋਵੇਗੀ | ਮੰਨਿਆ ਜਾਂਦਾ ਹੈ ਕਿ ਮੋਜਤਬਾ ਖਾਮੇਨੇਈ ਅਜੇ ਵੀ ਜਿੰਦਾ ਹੈ ਅਤੇ ਸੰਭਾਵਿਤ ਤੌਰ 'ਤੇ ਲੁਕ ਗਿਆ ਹੈ | ਦੂਜੇ ਪਾਸੇ, ਭਾਰਤ ਵਿਚ ਈਰਾਨ ਦੇ ਸੁਪਰੀਮ ਲੀਡਰ ਦੇ ਪ੍ਰਤੀਨਿਧੀ ਆਯਤੁੱਲਾ ਡਾ. ਅਬਦੁਲ ਮਜੀਦ ਹਕੀਮੇਲਾਹੀ ਨੇ ਮੋਜਤਬਾ ਨੂੰ ਉੱਤਰਾਧਿਕਾਰੀ ਚੁਣਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਦੱਸਿਆ ਈਰਾਨ 'ਚ ਨਵਾਂ ਨੇਤਾ ਚੁਣਨ ਦੀ ਪ੍ਰਕਿਰਿਆ ਅਜੇ ਜਾਰੀ ਹੈ |