16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੀ.ਬੀ.ਐਸ.ਈ. ਵਲੋਂ ਮੱਧ ਪੂਰਬ 'ਚ 10ਵੀਂ ਦੀਆਂ 11 ਤੱਕ ਪ੍ਰੀਖਿਆਵਾਂ ਰੱਦ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਪੀ.ਟੀ.ਆਈ.)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਵੀਰਵਾਰ ਨੂੰ ਖੇਤਰ 'ਚ ਵਧਦੇ ਤਣਾਅ ਦੇ ਵਿਚਕਾਰ ਮੱਧ ਪੂਰਬ 'ਚ 11 ਮਾਰਚ ਤੱਕ ਨਿਰਧਾਰਤ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਸੀ.ਬੀ.ਐਸ.ਈ. ਇਨ੍ਹਾਂ ਉਮੀਦਵਾਰਾਂ ਲਈ ਨਤੀਜਿਆਂ ਦੇ ਐਲਾਨ ਦੇ ਢੰਗ ਦਾ ਐਲਾਨ ਕਰੇਗਾ | ਸੀ.ਬੀ.ਐਸ.ਈ. ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਮੱਧ ਪੂਰਬ ਦੇ ਕੁਝ ਹਿੱਸਿਆਂ (ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਯੂ.ਏ.ਈ.) 'ਚ ਮÏਜੂਦਾ ਸਥਿਤੀ ਕਾਰਨ ਬੋਰਡ ਨੇ 11 ਮਾਰਚ ਤੱਕ ਨਿਰਧਾਰਤ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ | 12ਵੀਂ ਜਮਾਤ ਲਈ, 7 ਮਾਰਚ ਨੂੰ ਨਿਰਧਾਰਤ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਤੇ ਭਵਿੱਖ ਦੀਆਂ ਪ੍ਰੀਖਿਆਵਾਂ ਲਈ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਦੀ ਸੰਪੂਰਨਤਾ ਮੌਕੇ ਨਿਹੰਗ ਸਿੰਘਾਂ ਨੇ ਸਜਾਇਆ ਮਹੱਲਾ ਅਗਲੀ ਖ਼ਬਰ ਲੋਕਾਂ ਦੇ ਫਤਵੇ ਨਾਲ ਵਿਸ਼ਵਾਸਘਾਤ-ਤੇਜਸਵੀ
Ad Position 24