08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਾਲੇਂਦਰ ਸ਼ਾਹ ਨੇ ਚਾਰ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਓਲੀ ਨੂੰ ਵੱਡੇ ਫਰਕ ਨਾਲ ਹਰਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

ਕਠਮੰਡੂ, 7 ਮਾਰਚ (ਏਜੰਸੀ)-ਰਾਸ਼ਟਰੀ ਸਵਤੰਤਰਤਾ ਪਾਰਟੀ (ਆਰ.ਐਸ.ਪੀ.) ਦੇ ਆਗੂ ਅਤੇ ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ 'ਬਾਲੇਨ' ਨੇ ਨਿਪਾਲ ਦੇ ਝਾਪਾ-5 ਹਲਕੇ 'ਚ ਚਾਰ ਵਾਰ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਲਗਪਗ 50,000 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ | ਚੋਣ ਕਮਿਸ਼ਨ ਨੇ ਇਥੇ ਇਹ ਜਾਣਕਾਰੀ ਦਿੱਤੀ | ਆਰ.ਐਸ.ਪੀ. ਦੇ ਆਗੂ ਅਤੇ ਕਠਮੰਡੂ ਦੇ ਸਾਬਕਾ ਮੇਅਰ, ਜੋ ਕਿ 'ਬਾਲੇਨ' ਦੇ ਨਾਂਅ ਨਾਲ ਮਸ਼ਹੂਰ ਹਨ, ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ | ਸ਼ਾਮ 6 ਵਜੇ ਤੱਕ ਪਾਰਟੀ ਨੇ ਐਲਾਨੇ ਗਏ 78 ਨਤੀਜਿਆਂ 'ਚੋਂ 62 ਸੀਟਾਂ ਜਿੱਤ ਲਈਆਂ ਸਨ ਅਤੇ 60 ਸੀਟਾਂ 'ਤੇ ਅੱਗੇ ਚੱਲ ਰਹੀ ਸੀ | ਚੋਣ ਕਮਿਸ਼ਨ ਅਨੁਸਾਰ 35 ਸਾਲਾ ਬਾਲੇਨ ਨੇ 68,348 ਵੋਟਾਂ ਹਾਸਿਲ ਕੀਤੀਆਂ, ਜਦਕਿ 74 ਸਾਲਾ ਓਲੀ ਨੂੰ ਸਿਰਫ 18,734 ਵੋਟਾਂ ਮਿਲੀਆਂ | ਕਮਿਊਨਿਸਟ ਪਾਰਟੀ ਆਫ਼ ਨਿਪਾਲ (ਸੀ.ਪੀ.ਐਨ.-ਯੂ.ਐਮ.ਐਲ.) ਨੇ ਓਲੀ ਨੂੰ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕੀਤਾ ਸੀ | ਨਿਪਾਲ 'ਚ ਪਿਛਲੇ ਸਾਲ ਹੋਏ ਹਿੰਸਕ 'ਜਨਰੇਸ਼ਨ ਜ਼ੈੱਡ' ਪ੍ਰਦਰਸ਼ਨਾਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਆਮ ਚੋਣਾਂ ਹੋਈਆਂ ਸਨ | ਇਨ੍ਹਾਂ ਪ੍ਰਦਰਸ਼ਨਾਂ 'ਚ ਸਿਆਸਤ 'ਚ ਪੀੜ੍ਹੀ ਬਦਲਣ ਅਤੇ ਹਿਮਾਲੀਅਨ ਦੇਸ਼ 'ਚ ਭਿ੍ਸ਼ਟਾਚਾਰ ਮੁਕਤ ਸ਼ਾਸਨ ਦੀ ਮੰਗ ਕੀਤੀ ਗਈ ਸੀ |
ਪ੍ਰਧਾਨ ਮੰਤਰੀ ਮੋਦੀ ਵਲੋਂ ਸਫ਼ਲ ਚੋਣਾਂ ਲਈ ਵਧਾਈ
ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਹਿਮਾਲੀਅਨ ਰਾਸ਼ਟਰ 'ਚ ਸਫ਼ਲ ਚੋਣਾਂ ਲਈ ਨਿਪਾਲ ਦੇ ਲੋਕਾਂ ਅਤੇ ਸਰਕਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇਤਿਹਾਸਕ ਮੀਲ ਪੱਥਰ ਨਿਪਾਲ ਦੀ ਲੋਕਤੰਤਰੀ ਯਾਤਰਾ 'ਚ ਇਕ ਮਾਣਮੱਤਾ ਪਲ ਹੈ | ਮੋਦੀ ਨੇ ਇਹ ਵੀ ਕਿਹਾ ਕਿ ਇਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਨਾਤੇ ਭਾਰਤ ਨਿਪਾਲ ਦੇ ਲੋਕਾਂ ਅਤੇ ਇਸ ਦੀ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ 'ਚ ਦਿ੍ੜ੍ਹ ਹੈ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਨੇ ਸਨਅਤਕਾਰਾਂ ਨੂੰ ਦਿੱਤੇ ਸਹੂਲਤਾਂ ਦੇ ਗੱਫੇ <br/> ਅਗਲੀ ਖ਼ਬਰ ਲਿਬਨਾਨ 'ਚ ਇਜ਼ਰਾਈਲੀ ਹਮਲੇ ਜਾਰੀ-41 ਮੌਤਾਂ <br/>
Ad Position 24