08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਘਰੇਲੂ ਰਸੋਈ ਗੈਸ ਸਿਲੰਡਰ 60 ਰੁਪਏ ਹੋਇਆ ਮਹਿੰਗਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-03-2026
ਨਵੀਂ ਦਿੱਲੀ, 7 ਮਾਰਚ (ਜਗਤਾਰ ਸਿੰਘ)-ਘਰੇਲੂ ਰਸੋਈ ਗੈਸ ਐਲ.ਪੀ.ਜੀ. ਦੀ ਕੀਮਤ 'ਚ ਸਨਿਚਰਵਾਰ ਨੂੰ ਪ੍ਰਤੀ ਸਿਲੰਡਰ 60 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ, ਜੋ ਕਿ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਦੂਜੀ ਵਾਰ ਵਾਧਾ ਹੈ | ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੀ ਵੈੱਬਸਾਈਟ ਅਨੁਸਾਰ ਗੈਰ-ਸਬਸਿਡੀ ਵਾਲਾ ਐਲ.ਪੀ.ਜੀ. ਜੋ ਆਮ ਘਰ ਦੀ ਰਸੋਈ ਵਿਚ ਵਰਤਦੇ ਹਨ, ਹੁਣ ਦਿੱਲੀ ਵਿਚ ਪ੍ਰਤੀ 14.2 ਕਿੱਲੋਗ੍ਰਾਮ ਸਿਲੰਡਰ 913 ਰੁਪਏ ਹੋਵੇਗਾ, ਜਦੋਂਕਿ ਪਹਿਲਾਂ ਇਹ 853 ਰੁਪਏ ਸੀ | ਉਜਵਲਾ ਯੋਜਨਾ ਦੇ 10 ਕਰੋੜ ਤੋਂ ਵੱਧ ਗਰੀਬ ਲਾਭਪਾਤਰੀ, ਜਿਨ੍ਹਾਂ ਨੂੰ 2016 ਤੋਂ ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ ਮਿਲਿਆ ਹੋਇਆ ਹੈ, ਨੂੰ ਵੀ ਕੀਮਤ ਵਾਧੇ ਦੀ ਉਹੀ ਰਕਮ ਝੱਲਣੀ ਪਵੇਗੀ | ਉਹ ਹੁਣ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ 613 ਰੁਪਏ ਦਾ ਭੁਗਤਾਨ ਕਰਨਗੇ, ਕਿਉਂਕਿ ਇਕ ਸਾਲ ਵਿਚ 12 ਸਿਲੰਡਰ ਤੱਕ 300 ਰੁਪਏ ਦੀ ਸਬਸਿਡੀ ਮਿਲਦੀ ਹੈ | ਕੀਮਤ ਵਿਚ ਵਾਧਾ 7 ਮਾਰਚ ਤੋਂ ਲਾਗੂ ਹੈ | ਕੀਮਤ ਵਿਚ ਆਖਰੀ ਵਾਰ ਪਿਛਲੇ ਸਾਲ ਅਪ੍ਰੈਲ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ | ਇਸ ਤੋਂ ਇਲਾਵਾ ਵਪਾਰਕ ਐਲ.ਪੀ.ਜੀ., ਜੋ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਰਗੇ ਅਦਾਰਿਆਂ 'ਚ ਵਰਤੀ ਜਾਂਦੀ ਹੈ, ਦੀ ਕੀਮਤ 'ਚ 19 ਕਿੱਲੋਗ੍ਰਾਮ ਪ੍ਰਤੀ ਸਿਲੰਡਰ 115 ਰੁਪਏ ਦਾ ਵਾਧਾ ਕੀਤਾ ਗਿਆ ਸੀ | ਹੁਣ ਦਿੱਲੀ ਵਿਚ ਇਸ ਦੀ ਕੀਮਤ 1,883 ਰੁਪਏ ਹੈ | ਇਹ ਵਾਧਾ 1 ਮਾਰਚ ਨੂੰ 28 ਰੁਪਏ ਪ੍ਰਤੀ 19 ਕਿੱਲੋਗ੍ਰਾਮ ਸਿਲੰਡਰ ਵਾਧੇ ਤੋਂ ਉੱਪਰ ਹੈ | ਇਸ ਸਾਲ ਵਪਾਰਕ ਐਲ.ਪੀ.ਜੀ. ਦੀ ਦਰ ਵਿਚ 302.50 ਰੁਪਏ ਦਾ ਵਾਧਾ ਹੋਇਆ ਹੈ | ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚਲ ਰਹੀ ਜੰਗ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਈਰਾਨ ਵਲੋਂ ਤੇਲ ਅਤੇ ਗੈਸ ਦੀ ਸਪਲਾਈ ਦੇ ਮੁੱਖ ਸਮੁੰਦਰੀ ਲਾਂਘੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਬੰਦ ਕਰਨ ਨਾਲ ਕੱਚੇ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਤਣਾਅ ਨੇ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਵਿਸ਼ਵ ਊਰਜਾ ਬਾਜ਼ਾਰ 'ਤੇ ਦਬਾਅ ਵੱਧ ਗਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਮੁਖੀ ਬਰੀ <br/> ਅਗਲੀ ਖ਼ਬਰ ਟਰੰਪ ਵਲੋਂ ਈਰਾਨ 'ਤੇ ਹੋਰ ਸਖ਼ਤ ਹਮਲਿਆਂ ਦੀ ਧਮਕੀ <br/>
Ad Position 24