04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪ੍ਰਦੂਸ਼ਣ ਨਾਲ ਹੋ ਰਹੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ <br/>

Ad Position 21
No active advertisement
ਅਜੀਤ ਡੈਸਕ 10-03-2026

ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 9 ਮਾਰਚ-ਭਾਰਤ ਵਿਚ ਵਧ ਰਿਹਾ ਹਵਾ ਪ੍ਰਦੂਸ਼ਣ ਲਗਾਤਾਰ ਇਕ ਗੰਭੀਰ ਸਿਹਤ ਸੰਕਟ ਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਹਾਲ ਹੀ 'ਚ ਵੱਖ-ਵੱਖ ਅੰਤਰਰਾਸ਼ਟਰੀ ਏਜੰਸੀਆਂ ਅਤੇ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਵਲੋਂ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਇਸ ਦੇ ਬਚਾਅ ਲਈ ਚੁੱਕੇ ਗਏ ਕਦਮਾਂ ਬਾਰੇ ਵਿਸਤਿ੍ਤ ਜਾਣਕਾਰੀ ਸਾਹਮਣੇ ਆਈ ਹੈ | ਮੈਡੀਕਲ ਜਰਨਲਾਂ ਦੀ ਤਾਜ਼ਾ ਰਿਪੋਰਟ 2024-2025 ਨੇ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਹੈ | 'ਦ ਲੈਂਸੈੱਟ ਕਾਊਾਟਡਾਊਨ 2025' ਦੀ ਰਿਪੋਰਟ ਅਨੁਸਾਰ ਭਾਰਤ 'ਚ ਸਾਲ 2022 ਦੌਰਾਨ ਸਿਰਫ਼ ਪੀ ਐਮ 2.5 (ਬਰੀਕ ਕਣਾਂ) ਦੇ ਪ੍ਰਦੂਸ਼ਣ ਕਾਰਨ ਲਗਭਗ 17.2 ਲੱਖ ਮੌਤਾਂ ਹੋਈਆਂ ਹਨ, ਜੋ ਕਿ 2010 ਦੇ ਮੁਕਾਬਲੇ 38 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ | ਇਸ ਤੋਂ ਇਲਾਵਾ, 'ਸਟੇਟ ਆਫ਼ ਗਲੋਬਲ ਏਅਰ 2024' ਮੁਤਾਬਿਕ ਭਾਰਤ ਵਿਚ ਹਰ ਸਾਲ ਬਾਹਰੀ ਅਤੇ ਅੰਦਰੂਨੀ ਹਵਾ ਪ੍ਰਦੂਸ਼ਣ ਨਾਲ 21 ਲੱਖ ਤੋਂ ਵੱਧ ਮੌਤਾਂ ਹੋਣ ਦਾ ਅਨੁਮਾਨ ਹੈ | ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਆਈ. ਸੀ. ਐਮ. ਆਰ. ਦੀਆਂ ਰਿਪੋਰਟਾਂ ਅਨੁਸਾਰ ਇਥੇ ਹਵਾ ਪ੍ਰਦੂਸ਼ਣ ਕਾਰਨ ਸਾਲਾਨਾ 40,000 ਤੋਂ 50,000 ਦੇ ਕਰੀਬ ਮੌਤਾਂ ਹੋਣ ਦਾ ਖਦਸ਼ਾ ਜਤਾਇਆ ਜਾਂਦਾ ਰਿਹਾ ਹੈ |
ਅਸਲ 'ਚ ਹਵਾ ਪ੍ਰਦੂਸ਼ਣ ਸਿਰਫ਼ ਧੂੰਆਂ ਨਹੀਂ ਹੈ, ਬਲਕਿ ਇਹ ਕਈ ਗੁੰਝਲਦਾਰ ਕਾਰਕਾਂ ਦਾ ਮਿਸ਼ਰਣ ਹੈ | ਇਨ੍ਹਾਂ 'ਚ ਪੀ ਐਮ. 2.5 ਅਤੇ ਪੀ. ਐਮ. 10 ਵਰਗੇ ਬਰੀਕ ਕਣ ਸ਼ਾਮਿਲ ਹਨ, ਜੋ ਸਾਹ ਰਾਹੀਂ ਫੇਫੜਿਆਂ ਅਤੇ ਖ਼ੂਨ 'ਚ ਘੁਲ ਜਾਂਦੇ ਹਨ | ਪੰਜਾਬ ਵਿਚ ਅਕਤੂਬਰ-ਨਵੰਬਰ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਇਆ ਧੂੰਆਂ ਉੱਤਰੀ ਭਾਰਤ ਦੀ ਹਵਾ ਨੂੰ 'ਗੰਭੀਰ' ਸ਼੍ਰੇਣੀ 'ਚ ਧੱਕ ਦਿੰਦਾ ਹੈ | ਸ਼ਹਿਰਾਂ 'ਚ ਵਧਦੀ ਵਾਹਨਾਂ ਦੀ ਗਿਣਤੀ ਅਤੇ ਫੈਕਟਰੀਆਂ ਦਾ ਪ੍ਰਦੂਸ਼ਣ ਹਵਾ ਨੂੰ ਜ਼ਹਿਰੀਲੀ ਬਣਾਉਂਦਾ ਹੈ, ਜਦਕਿ ਪੇਂਡੂ ਖੇਤਰਾਂ 'ਚ ਅੱਜ ਵੀ ਬਾਇਓਮਾਸ (ਲੱਕੜ, ਗੋਹਾ) ਦੀ ਵਰਤੋਂ ਘਰੇਲੂ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ, ਜੋ ਅÏਰਤਾਂ ਤੇ ਬੱਚਿਆਂ ਲਈ ਬੇਹੱਦ ਘਾਤਕ ਹੈ |
ਪ੍ਰਦੂਸ਼ਣ ਦਾ ਅਸਰ ਸਿਰਫ਼ ਸਾਹ ਦੀਆਂ ਬਿਮਾਰੀਆਂ ਤੱਕ ਸੀਮਤ ਨਹੀਂ ਰਿਹਾ | ਅੰਕੜੇ ਦੱਸਦੇ ਹਨ ਕਿ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ 40 ਪ੍ਰਤੀਸ਼ਤ ਮੌਤਾਂ ਦਿਲ ਦੇ ਦੌਰੇ ਅਤੇ ਸਟਰੋਕ ਨਾਲ ਸੰਬੰਧਿਤ ਹੁੰਦੀਆਂ ਹਨ | ਲੰਮੇ ਸਮੇਂ ਤੱਕ ਪ੍ਰਦੂਸ਼ਿਤ ਹਵਾ 'ਚ ਰਹਿਣਾ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਬਣ ਰਿਹਾ ਹੈ | ਇਸ ਨਾਲ ਬੱਚਿਆਂ ਦੇ ਫੇਫੜਿਆਂ ਦਾ ਵਿਕਾਸ ਰੁਕ ਜਾਂਦਾ ਹੈ ਤੇ ਬਜ਼ੁਰਗਾਂ 'ਚ ਦਮਾ ਦੀ ਸਮੱਸਿਆ ਵੱਧ ਜਾਂਦੀ ਹੈ | ਉਕਤ ਰਿਪੋਰਟਾਂ ਦੇ ਜਵਾਬ 'ਚ ਵਾਤਾਵਰਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦਸੰਬਰ 2025 ਦੀ ਇਕ ਰਿਪੋਰਟ 'ਚ ਸਪੱਸ਼ਟ ਕੀਤਾ ਹੈ ਕਿ ਮੌਤਾਂ ਦਾ ਵਿਸ਼ੇਸ਼ ਤੌਰ 'ਤੇ ਅਤੇ ਸਿੱਧੇ ਤੌਰ 'ਤੇ ਹਵਾ ਪ੍ਰਦੂਸ਼ਣ ਨਾਲ ਸੰਬੰਧ ਸਾਬਿਤ ਕਰਨ ਲਈ ਕੋਈ ਪੁਖਤਾ ਅੰਕੜਾ ਉਪਲੱਬਧ ਨਹੀਂ ਹੈ | ਸਰਕਾਰ ਦਾ ਤਰਕ ਹੈ ਕਿ ਹਵਾ ਪ੍ਰਦੂਸ਼ਣ ਦੇ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਕਈ ਕਾਰਕਾਂ ਦਾ ਸੁਮੇਲ ਹੁੰਦੇ ਹਨ ਜਿਵੇਂ ਕਿ ਵਿਅਕਤੀ ਦੀਆਂ ਖਾਣ-ਪੀਣ ਦੀਆਂ ਆਦਤਾਂ, ਕਿੱਤਾ ਮੁਖੀ ਆਦਤਾਂ, ਸਮਾਜਿਕ-ਆਰਥਿਕ ਸਥਿਤੀ, ਡਾਕਟਰੀ ਇਤਿਹਾਸ ਅਤੇ ਪ੍ਰਤੀਰੋਧਕ ਸ਼ਕਤੀ |
ਹਵਾ ਸੁਧਾਰਨ ਲਈ ਸਰਕਾਰੀ ਉਪਰਾਲੇ ਅਤੇ ਟੀਚੇ
ਭਾਵੇਂ ਮੌਤਾਂ ਦਾ ਸਿੱਧਾ ਸੰਬੰਧ ਸਾਬਿਤ ਨਹੀਂ ਹੈ, ਫਿਰ ਵੀ ਸਰਕਾਰ ਨੇ ਰਾਸ਼ਟਰੀ ਹਵਾ ਗੁਣਵੱਤਾ ਪ੍ਰੋਗਰਾਮ ਤਹਿਤ ਸਾਲ 2026 ਤੱਕ ਪ੍ਰਦੂਸ਼ਣ ਦੇ ਪੱਧਰ ਨੂੰ 40 ਫ਼ੀਸਦੀ ਤੱਕ ਘਟਾਉਣ ਦਾ ਵੱਡਾ ਟੀਚਾ ਰੱਖਿਆ ਹੈ | ਜਨਵਰੀ 2019 'ਚ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦਾ ਉਦੇਸ਼ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 130 ਸ਼ਹਿਰਾਂ 'ਚ ਹਵਾ ਦੀ ਗੁਣਵੱਤਾ ਨੂੰ ਸੁਧਾਰਨਾ ਹੈ | ਇਨ੍ਹਾਂ ਸ਼ਹਿਰਾਂ ਨੇ ਆਪਣਾ ਕਲੀਨ ਏਅਰ ਐਕਸ਼ਨ ਪਲਾਨ ਤਿਆਰ ਕੀਤਾ ਹੈ, ਜਿਸ 'ਚ ਸੜਕੀ ਧੂੜ ਕੰਟਰੋਲ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਵਾਹਨਾਂ ਦੇ ਨਿਕਾਸ ਅਤੇ ਉਦਯੋਗਿਕ ਪ੍ਰਦੂਸ਼ਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ | ਲੋਕਾਂ ਨੂੰ ਲਾਈਵ ਡਾਟਾ ਪ੍ਰਦਾਨ ਕਰਨ ਲਈ ਮੋਬਾਈਲ ਐਪ 'ਸਮੀਰ' ਕੰਮ ਕਰ ਰਹੀ ਹੈ, ਜਿੱਥੇ ਲੋਕ ਸ਼ਿਕਾਇਤਾਂ ਵੀ ਦਰਜ ਕਰਵਾ ਸਕਦੇ ਹਨ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਹਰ ਰੋਜ਼ ਸ਼ਾਮ 4:00 ਵਜੇ ਬੁਲੇਟਿਨ ਜਾਰੀ ਕਰਦਾ ਹੈ | ਨੌਜਵਾਨਾਂ ਨੂੰ ਜੋੜਨ ਲਈ 'ਮੇਰਾ ਯੁਵਾ ਭਾਰਤ' ਪੋਰਟਲ ਦੀ ਵਰਤੋਂ ਕੀਤੀ ਜਾ ਰਹੀ ਹੈ | ਨਾਲ ਹੀ, ਘਰੇਲੂ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਮਈ 2016 'ਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ 1 ਨਵੰਬਰ 2025 ਤੱਕ ਦੇਸ਼ ਭਰ ਵਿਚ ਲਗਭਗ 10.33 ਕਰੋੜ ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ | ਸਿਹਤ ਮੰਤਰਾਲੇ ਵਲੋਂ ਵੀ ਲਗਾਤਾਰ ਸਲਾਹਾਂ ਜਾਰੀ ਕਰਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਣ ਲਈ 'ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ' ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਅਚਾਨਕ ਵਧੀ ਗਰਮੀ ਨਾਲ ਪੰਜਾਬ 'ਚ ਕਣਕ ਦਾ ਝਾੜ ਘਟਣ ਦਾ ਖ਼ਤਰਾ <br/> ਅਗਲੀ ਖ਼ਬਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਤੁਰੰਤ ਵਾਧਾ ਨਹੀਂ ਹੋਵੇਗਾ <br/>
Ad Position 24