04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਤੁਰੰਤ ਵਾਧਾ ਨਹੀਂ ਹੋਵੇਗਾ <br/>

Ad Position 21
No active advertisement
ਅਜੀਤ ਡੈਸਕ 10-03-2026
ਨਵੀਂ ਦਿੱਲੀ, 9 ਮਾਰਚ (ਪੀ.ਟੀ.ਆਈ.)-ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਵਾਧਾ ਨਹੀਂ ਕੀਤਾ ਜਾਵੇਗਾ, ਭਾਵੇਂ ਅਧਿਕਾਰੀਆਂ ਨੇ ਦੇਸ਼ ਭਰ 'ਚ ਨਿਰਵਿਘਨ ਬਾਲਣ ਸਪਲਾਈ ਲਾਈਨਾਂ ਨੂੰ ਬਣਾਈ ਰੱਖਣ ਲਈ ਯਤਨ ਤੇਜ਼ ਕਰ ਦਿੱਤੇ ਹਨ | ਉੱਚ ਸਰਕਾਰੀ ਸੂਤਰਾਂ ਨੇ ਕਿਹਾ ਕਿ ਸਰਕਾਰ ਵਿਸ਼ਵਵਿਆਪੀ ਤੇਲ ਬਾਜ਼ਾਰਾਂ 'ਤੇ ਨੇੜਿਓਾ ਨਜ਼ਰ ਰੱਖ ਰਹੀ ਹੈ, ਪਰ ਪ੍ਰਚੂਨ ਬਾਲਣ ਦੀਆਂ ਕੀਮਤਾਂ ਨੂੰ ਵਧਾਉਣ ਦੀ ਕੋਈ ਤੁਰੰਤ ਯੋਜਨਾ ਨਹੀਂ ਹੈ | ਤੇਲ ਮਾਰਕੀਟਿੰਗ ਕੰਪਨੀਆਂ ਤੋਂ ਫਿਲਹਾਲ ਮÏਜੂਦਾ ਲਾਗਤ ਦਬਾਅ ਨੂੰ ਜਜ਼ਬ ਕਰਨ ਦੀ ਉਮੀਦ ਹੈ | ਜਦੋਂ ਕਿ ਦੇਸ਼ ਕੋਲ ਅਗਲੇ 6-8 ਹਫ਼ਤਿਆਂ ਲਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੱਚੇ ਮਾਲ (ਕੱਚਾ ਤੇਲ) ਤੇ ਤਿਆਰ ਉਤਪਾਦਾਂ (ਬਾਲਣ) ਦੋਵਾਂ ਦਾ ਢੁਕਵਾਂ ਸਟਾਕ ਹੈ |
ਰਣਨੀਤਕ ਤੇਲ ਭੰਡਾਰ ਜਾਰੀ ਨਹੀਂ ਕਰੇਗਾ ਭਾਰਤ
ਭਾਰਤ ਤੇਲ ਦੀਆਂ ਕੀਮਤਾਂ ਨੂੰ ਘਟਾਉਣ 'ਚ ਮਦਦ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਰਣਨੀਤਕ ਤੇਲ ਭੰਡਾਰ ਜਾਰੀ ਕਰਨ ਲਈ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ.) ਦੀ ਪਹਿਲਕਦਮੀ 'ਚ ਸ਼ਾਮਿਲ ਨਹੀਂ ਹੋਵੇਗਾ | ਉੱਚ ਸਰਕਾਰੀ ਸੂਤਰਾਂ ਅਨੁਸਾਰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ-ਆਯਾਤ ਕਰਨ ਵਾਲਾ ਤੇ ਖਪਤ ਕਰਨ ਵਾਲਾ ਦੇਸ਼, ਭਾਰਤ ਕੋਲ 53.3 ਲੱਖ ਟਨ ਭੂਮੀਗਤ ਰਣਨੀਤਕ ਭੰਡਾਰ ਹਨ | ਪਰ ਉਹ ਇਸ ਵੇਲੇ ਸਿਰਫ 80 ਫ਼ੀਸਦ ਭਰੇ ਹੋਏ ਹਨ | 77 ਦੇਸ਼ਾਂ ਨੇ ਪੱਛਮੀ ਏਸ਼ੀਆ ਦੇ ਵਧਦੇ ਸੰਘਰਸ਼ 'ਤੇ ਕੱਚੇ ਤੇਲ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈਆਂ ਹਨ, ਜੋ ਕਿ ਚਾਰ ਸਾਲਾਂ 'ਚ ਸਭ ਤੋਂ ਵੱਧ ਹੈ | ਸੂਤਰਾਂ ਅਨੁਸਾਰ ਭਾਰਤ ਨੇ ਭਾਰਤੀ ਭੰਡਾਰ ਜਾਰੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸੰਕਟ (ਜਿਸ ਕਾਰਨ ਕੀਮਤਾਂ 'ਚ ਵਾਧਾ ਹੋਇਆ) ਸਾਡੀ ਸਿਰਜਣਾ ਨਹੀਂ ਹੈ | ਜ਼ਿੰਮੇਵਾਰ ਲੋਕਾਂ ਨੂੰ ਇਸ ਨਾਲ ਨਜਿੱਠਣਾ ਪਵੇਗਾ ਤੇ (ਕੀਮਤਾਂ ਨੂੰ ਘੱਟ ਕਰਨ ਲਈ) ਸਥਿਤੀਆਂ ਪੈਦਾ ਕਰਨੀਆਂ ਪੈਣਗੀਆਂ |

Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਨਾਲ ਹੋ ਰਹੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ <br/> ਅਗਲੀ ਖ਼ਬਰ ਵਿਧਾਨ ਸਭਾ ਗੈਲਰੀ 'ਚ ਆਹਮੋ-ਸਾਹਮਣੇ ਹੋਏ ਕਾਂਗਰਸ ਤੇ 'ਆਪ' ਵਿਧਾਇਕ <br/>
Ad Position 24