16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਐਲ.ਪੀ.ਜੀ. ਸੰਕਟ ਹੋਇਆ ਗੰਭੀਰ <br/>

Ad Position 21
No active advertisement
ਅਜੀਤ ਡੈਸਕ 11-03-2026

• ਕੰਪਨੀਆਂ ਨੂੰ ਉਤਪਾਦਨ ਵਧਾਉਣ ਦਾ ਆਦੇਸ਼ • ਜੈਸ਼ੰਕਰ ਤੇ ਪੁਰੀ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, 10 ਮਾਰਚ (ਏਜੰਸੀ)-ਪੱਛਮੀ ਏਸ਼ੀਆ 'ਚ ਤਣਾਅ ਵਧਣ ਨਾਲ ਲੋਕਾਂ ਲਈ ਖਾਣ-ਪੀਣ ਦੀ ਸਮੱਸਿਆ ਵਧਣ ਲੱਗੀ ਹੈ | ਕਈ ਸ਼ਹਿਰਾਂ 'ਚ ਰੈਸਟੋਰੈਂਟਾਂ, ਹੋਟਲਾਂ ਅਤੇ ਭੋਜਨ ਕਾਰੋਬਾਰਾਂ 'ਚ ਵਰਤੇ ਜਾਣ ਵਾਲੇ ਵਪਾਰਕ ਸਿਲੰਡਰਾਂ ਦੀ ਸਪਲਾਈ 'ਚ ਰੁਕਾਵਟ ਆਈ ਹੈ | ਭਾਰਤੀ ਬਾਜ਼ਾਰ 'ਚ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਮੰਗ ਵਧ ਗਈ ਹੈ | ਜੰਗ ਕਾਰਨ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ | ਜਿਸ ਦਾ ਸਿੱਧਾ ਅਸਰ ਰੈਸਟੋਰੈਂਟਾਂ, ਹੋਟਲ, ਢਾਬੇ, ਪੈਲੇਸਾਂ ਤੇ ਛੋਟੇ ਦੁਕਾਨਦਾਰਾਂ 'ਤੇ ਪਵੇਗਾ | ਜਿਸ ਨਾਲ ਕਾਰੋਬਾਰ 'ਚ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ | ਕਈ ਵਪਾਰਕ ਖੇਤਰ ਸੰਗਠਨਾਂ ਦਾ ਕਹਿਣਾ ਹੈ ਕਿ ਇਸਦਾ ਪ੍ਰਭਾਵ ਪਹਿਲਾਂ ਹੀ ਬੈਂਗਲੁਰੂ, ਮੁੰਬਈ, ਚੇਨਈ ਅਤੇ ਦਿੱਲੀ ਵਰਗੇ ਸ਼ਹਿਰਾਂ 'ਚ ਮਹਿਸੂਸ ਕੀਤਾ ਜਾ ਰਿਹਾ ਹੈ, ਜਿਥੇ
ਰੈਸਟੋਰੈਂਟ ਆਪਣੇ ਰੋਜ਼ਾਨਾ ਦੇ ਕੰਮਕਾਜ ਲਈ ਵਪਾਰਕ ਰਸੋਈ ਗੈਸ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ | ਜੇਕਰ ਸਿਲੰਡਰਾਂ ਦੀ ਕਮੀ ਇਸੇ ਤਰਾਂ ਜਾਰੀ ਰਹਿੰਦੀ ਹੈ ਤਾਂ ਰਾਜਾਂ 'ਚ ਰੈਸਟੋਰੈਂਟ, ਹੋਟਲ ਅਤੇ ਖਾਣਾ ਬਣਾਉਣ ਅਤੇ ਪਰੋਸਣ ਦਾ ਕਾਰੋਬਾਰ ਬੰਦ ਹੋਣ ਦਾ ਖਤਰਾ ਹੈ |
ਪੱਛਮੀ ਬੰਗਾਲ 'ਚ ਸੰਕਟ
ਪੱਛਮੀ ਬੰਗਾਲ ਦੇ ਕੋਲਕਾਤਾ 'ਚ ਰੈਸਟੋਰੈਂਟਾਂ ਤੇ ਬੇਕਰੀਆਂ ਦੇ ਕੰਮਕਾਜ 'ਚ ਵਿਘਨ ਪੈਣ ਬਾਰੇ ਚਿੰਤਾਵਾਂ ਵਧ ਰਹੀਆਂ ਹਨ | ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਗੈਰ-ਘਰੇਲੂ ਐਲਪੀਜੀ ਸਿਲੰਡਰਾਂ ਦੀ ਵੰਡ 'ਚ ਦੇਰੀ ਨੇ ਐਲ.ਪੀ.ਜੀ. 'ਤੇ ਨਿਰਭਰ ਅਦਾਰਿਆਂ ਨੂੰ ਬਦਲਾਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ | ਪ੍ਰਾਹੁਣਚਾਰੀ ਅਤੇ ਭੋਜਨ ਖੇਤਰਾਂ ਦੇ ਸੂਤਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਲੰਬਿਤ ਵਪਾਰਕ ਐਲ.ਪੀ.ਜੀ. ਸਪਲਾਈ ਜਲਦੀ ਹੀ ਕਾਰਜਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ | ਜਵਾਬ 'ਚ ਸਰਕਾਰ ਨੇ ਸੰਕਟ ਨੂੰ ਹੱਲ ਕਰਨ ਲਈ ਕਈ ਉਪਾਅ ਲਾਗੂ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ 'ਚ ਸਪੀਕਰ ਓਮ ਬਿਰਲਾ ਖ਼ਿਲਾਫ਼ ਮਤਾ ਪੇਸ਼ ਅਗਲੀ ਖ਼ਬਰ ਵਿਧਾਨ ਸਭਾ 'ਚ ਸਰਕਾਰੀ ਮੈਡੀਕਲ ਕਾਲਜਾਂ ਦੇ ਮੁੱਦੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ
Ad Position 24