13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਪੰਜਾਬ ਭਰ 'ਚ ਆੜ੍ਹਤੀਆਂ ਵਲੋਂ ਕਣਕ ਦੀ ਖ਼ਰੀਦ ਦਾ ਬਾਈਕਾਟ

Ad Position 21
No active advertisement
ਅਜੀਤ ਡੈਸਕ 02-04-2026

ਮੁੱਖ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਦੀ ਆੜ੍ਹਤੀਆਂ ਨਾਲ ਮੀਟਿੰਗ
ਹਰਜਿੰਦਰ ਸਿੰਘ ਲਾਲ

ਖੰਨਾ, 1 ਅਪ੍ਰੈਲ-ਕਣਕ ਦੀ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਅੱਜ ਪੰਜਾਬ ਦੀਆਂ ਅਨਾਜ ਮੰਡੀਆਂ 'ਚ ਆੜ੍ਹਤੀਆਂ ਨੇ ਮੰਗਾਂ ਨੂੰ ਲੈ ਕੇ ਮੁਕੰਮਲ ਹੜਤਾਲ ਰੱਖੀ, ਜਦੋਂ ਕਿ ਕਣਕ ਤੋਂ ਬਿਨਾਂ ਬਾਕੀ ਫ਼ਸਲਾਂ ਵਿਕੀਆਂ | ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆੜ੍ਹਤੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦਰਮਿਆਨ ਮੀਟਿੰਗ ਵੀ ਹੋਈ | ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਭਰ ਵਿਚ ਕਰੀਬ 40 ਹਜ਼ਾਰ ਆੜ੍ਹਤੀਆਂ ਨੇ ਹੜਤਾਲ ਰੱਖੀ | ਸੂਬੇ ਦੀ ਕਿਸੇ ਵੀ ਮੰਡੀ 'ਚ ਕਣਕ ਦਾ ਇਕ ਦਾਣਾ ਵੀ ਨਹੀਂ ਵਿਕਿਆ, ਪਰ ਬਾਕੀ ਫ਼ਸਲਾਂ ਸਰ੍ਹੋਂ, ਜੌਂ, ਕਪਾਹ ਆਦਿ ਦੀ ਵਿੱਕਰੀ ਕੀਤੀ ਗਈ ਜੋ ਜਾਰੀ ਰਹੇਗੀ | ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਮੁੱਖ ਸਕੱਤਰ ਕੇ. ਏ. ਪੀ. ਸਿਨ੍ਹਾ, ਪਿ੍ੰਸੀਪਲ ਸਕੱਤਰ ਅਤੇ ਸਕੱਤਰ ਮੰਡੀ ਬੋਰਡ ਕੁਮਾਰ ਅਮਿਤ, ਪਿ੍ੰਸੀਪਲ ਡਾਇਰੈਕਟਰ ਫੂਡ ਵਰਿੰਦਰ ਸ਼ਰਮਾ, ਐਡੀਸ਼ਨਲ ਡਾਇਰੈਕਟਰ ਖ਼ੁਰਾਕ ਅੰਜੁਮਨ ਭਾਸਕਰ ਅਤੇ ਜੀ. ਐਮ. ਫਾਇਨਸ ਪਨਗਰੇਨ ਸਰਵੇਸ਼ ਅਤੇ ਕੁੱਝ ਹੋਰ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਆੜ੍ਹਤੀ ਫੈਡਰੇਸ਼ਨ ਦੇ ਆਗੂ ਅਮਰਜੀਤ ਸਿੰਘ ਬਰਾੜ, ਹਰਬੰਸ ਸਿੰਘ ਰੋਸ਼ਾ, ਗੁਰਜੰਟ ਸਿੰਘ ਤਲਵੰਡੀ ਭਾਈ, ਸੁਖਵਿੰਦਰ ਸਿੰਘ ਸੁੱਖੀ ਖੰਨਾ, ਘਨਈਆ ਲਾਲ ਬਾਂਕਾ, ਰਾਜ ਕੁਮਾਰ ਭੱਲਾ, ਯਾਦਵਿੰਦਰ ਸਿੰਘ ਲਿਬੜਾ ਖੰਨਾ, ਅਮਰਜੀਤ ਸਿੰਘ ਸ਼ੀਨਾ ਅੰਮਿ੍ਤਸਰ, ਮਨਜਿੰਦਰ ਸਿੰਘ ਸਰਜਾ, ਅਜੇ ਦੇਵਗਨ ਤਰਨਤਾਰਨ, ਕਪਿਲ ਗੁਪਤਾ ਜਲੰਧਰ, ਗੁਰਪ੍ਰੀਤ ਸਿੰਘ ਸ਼ੀਨਾ, ਮਨੀਸ਼ ਬੱਬੀ ਦਾਨੇਵਾਲੀਆ ਅਤੇ ਜਤਿੰਦਰ ਗਰਗ ਆਦਿ ਸ਼ਾਮਿਲ ਸਨ | ਕਾਲੜਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ 7 ਅਕਤੂਬਰ 2024 ਨੂੰ ਤੁਸੀਂ ਵਾਅਦਾ ਕੀਤਾ ਸੀ ਕਿ ਜਿੰਨੇ ਪੈਸੇ ਕੇਂਦਰ ਦੇ ਰਿਹਾ ਹੈ ਲੈ ਲਵੋ, ਬਾਕੀ ਫ਼ਰਕ ਪੰਜਾਬ ਸਰਕਾਰ ਦੇ ਦੇਵੇਗੀ | ਪਰ ਇਹ ਪੈਸੇ ਦਿੱਤੇ ਨਹੀਂ ਗਏ | ਜਦੋਂ ਕਿ 2025 ਵਿਚ ਮੁੱਖ ਮੰਤਰੀ ਦੇ ਕਹਿਣ 'ਤੇ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਅਸੀਂ ਹੜਤਾਲ ਕਰਨ ਦੀ ਬਜਾਏ ਕਿਸਾਨਾਂ ਦੀ ਮਦਦ ਕਰਦੇ ਰਹੇ | ਉਨ੍ਹਾਂ ਦੱਸਿਆ ਕਿ ਹੁਣ 6 ਅਪ੍ਰੈਲ ਨੂੰ ਸ਼ਾਮ ਦੇ 4 ਵਜੇ ਮੁੱਖ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਦੁਬਾਰਾ ਮੀਟਿੰਗ ਹੋਵੇਗੀ ਤੇ ਅਗਲੀ ਮੀਟਿੰਗ ਤੱਕ ਹੜਤਾਲ ਜਾਰੀ ਰਹੇਗੀ | ਇਸ ਦਰਮਿਆਨ ਕੁੱਝ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਆੜ੍ਹਤੀ ਹੜਤਾਲ ਖ਼ਤਮ ਕਰਨ ਲਈ ਮੰਨ ਗਏ ਹਨ | ਪਰ ਆੜ੍ਹਤੀ ਐਸੋਸੀਏਸ਼ਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ |
ਪੰਜਾਬ ਆੜ੍ਹਤੀ ਐਸੋਸੀਏਸ਼ਨ ਨਾਲ ਮੁੱਖ ਮੰਤਰੀ ਦੀ ਇਕ ਵੱਖਰੀ ਮੀਟਿੰਗ
ਇਸ ਦਰਮਿਆਨ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੀ ਮੁੱਖ ਮੰਤਰੀ ਨਾਲ ਇਕ ਵੱਖਰੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਨੇਤਾ ਜਸਵਿੰਦਰ ਸਿੰਘ ਰਾਣਾ, ਰਜਿੰਦਰ ਕੁਮਾਰ ਅਰੋੜਾ, ਪੁਨੀਤ ਜੈਨ, ਗੌਰਵ ਥੰਮ੍ਹਣ ਅਤੇ ਰਣਜੀਤ ਸਿੰਘ ਔਜਲਾ ਆਦਿ ਸ਼ਾਮਿਲ ਸਨ | ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਮਾਮਲਾ ਕੇਂਦਰ ਸਰਕਾਰ ਦਾ ਹੈ | ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰ ਕੇ 6 ਅਪ੍ਰੈਲ ਤੱਕ ਮਾਮਲਾ ਹੱਲ ਕਰਵਾਵਾਂਗੇ | ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਅਗਲੀ ਮੀਟਿੰਗ 6 ਅਪ੍ਰੈਲ ਨੂੰ ਸਵੇਰੇ 10 ਵਜੇ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲ ਨੇ ਭਾਰਤ ਨੂੰ ਸੌਂਪੀ ਲਾਈਟ ਮਸ਼ੀਨ ਗੰਨ ਦੀ ਪਹਿਲੀ ਖੇਪ ਅਗਲੀ ਖ਼ਬਰ ਭਾਰਤ-ਪਾਕਿ ਦਰਮਿਆਨ ਆਉਣ ਜਾਣ ਵਾਲੇ ਸਿੱਖ ਜਥੇ ਤੇ ਹੋਰ ਯਾਤਰੂਆਂ ਨੂੰ ਲੱਗੇਗਾ ਮੁਸਾਫ਼ਰ ਯਾਤਰਾ ਚਾਰਜ
Ad Position 24