13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਮਾਰਚ 'ਚ ਜੀ.ਐਸ.ਟੀ. 9 ਫ਼ੀਸਦੀ ਵਧ ਕੇ 2 ਲੱਖ ਕਰੋੜ ਤੋਂ ਵੱਧ ਹੋਈ <br/>

Ad Position 21
No active advertisement
ਅਜੀਤ ਡੈਸਕ 02-04-2026
ਨਵੀਂ ਦਿੱਲੀ, 1 ਅਪ੍ਰੈਲ (ਏਜੰਸੀ)-ਮਾਰਚ ਵਿਚ ਜੀ.ਐਸ.ਟੀ. ਮਾਲੀਆ 'ਚ ਲਗਭਗ 9 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਇਹ ਟੈਕਸ ਕਟÏਤੀ ਤੋਂ ਪਹਿਲਾਂ ਦੇ ਪੱਧਰ ਭਾਵ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਤੱਕ ਪਹੁੰਚ ਗਿਆ | ਇਹ 2025-26 ਦੇ ਵਿੱਤੀ ਸਾਲ 'ਚ ਤੀਜੀ ਸਭ ਤੋਂ ਵੱਧ ਮਾਸਿਕ ਇਕੱਤਰਤਾ ਹੈ, ਜਿਸ ਨੂੰ ਆਯਾਤ ਦੇ ਨਾਲ-ਨਾਲ ਘਰੇਲੂ ਵਿਕਰੀ ਅਤੇ ਖ਼ਰੀਦਦਾਰੀ ਤੋਂ ਹੋਈ ਇਕੱਤਰਤਾ ਨਾਲ ਉਤਸ਼ਾਹ ਮਿਲਿਆ ਹੈ | ਇਸ ਮਹੀਨੇ ਦÏਰਾਨ ਕੁੱਲ ਘਰੇਲੂ ਮਾਲੀਆ 5.9 ਪ੍ਰਤੀਸ਼ਤ ਵਧ ਕੇ 1.46 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ, ਜਦੋਂ ਕਿ ਆਯਾਤ ਤੋਂ ਪ੍ਰਾਪਤ ਮਾਲੀਆ 17.8 ਪ੍ਰਤੀਸ਼ਤ ਵਧ ਕੇ 53,861 ਕਰੋੜ ਰੁਪਏ ਹੋ ਗਿਆ | ਮਾਰਚ 2025 'ਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ. ਐਸ. ਟੀ.) ਸੰਗ੍ਰਹਿ 1.83 ਲੱਖ ਕਰੋੜ ਰੁਪਏ ਸੀ | ਮਾਰਚ 2026 'ਚ 2025-26 ਵਿੱਤੀ ਸਾਲ (ਅਪ੍ਰੈਲ-ਮਾਰਚ) 'ਚ ਤੀਜੀ ਸਭ ਤੋਂ ਵੱਧ ਇਕੱਤਰਤਾ ਹੋਈ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ‘ਚ ਤਲਾਕ ਮੰਗਣ ਵਾਲੀ ਪਤਨੀ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਅਗਲੀ ਖ਼ਬਰ ਈਰਾਨ ਨੇ ਬਹਿਰੀਨ ਦੇ ਐਮਾਜ਼ੋਨ ਦਫ਼ਤਰ 'ਤੇ ਕੀਤਾ ਹਮਲਾ
Ad Position 24