16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਰਤੀ ਮੂਲ ਦੀ ਅਨੁਵਾਦਕ ਪਦਮਾ ਵਿਸ਼ਵਾਨਾਥਨ ਦੀ ਕੌਮਾਂਤਰੀ ਬੁੱਕਰ ਪੁਰਸਕਾਰ ਲਈ ਚੋਣ

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਲੰਡਨ/ਨਵੀਂ ਦਿੱਲੀ, 2 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ , ਜਗਤਾਰ ਸਿੰਘ)-ਭਾਰਤੀ ਮੂਲ ਦੀ ਕੈਨੇਡੀਅਨ-ਅਮਰੀਕੀ ਲੇਖਿਕਾ ਪਦਮਾ ਵਿਸ਼ਵਨਾਥਨ ਨੇ ਪੁਰਤਗਾਲੀ ਭਾਸ਼ਾ ਦੇ ਨਾਵਲ ਦੇ ਅੰਗਰੇਜੀ ਅਨੁਵਾਦਕ ਵਜੋਂ ਵੱਕਾਰੀ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ 2026 ਦੀ ਅੰਤਿਮ ਸੂਚੀ ਵਿਚ ਆਪਣੀ ਥਾਂ ਬਣਾਈ ਹੈ | ਉਨ੍ਹਾਂ ਦੀ ਇਸ ਪ੍ਰਾਪਤੀ ਨੇ ਵਿਸ਼ਵ ਪੱਧਰ 'ਤੇ ਭਾਰਤੀ ਪ੍ਰਤਿਭਾ ਨੂੰ ਮਾਨਤਾ ਦਿੱਤੀ ਹੈ | ਪਦਮਾ ਵਿਸ਼ਵਨਾਥਨ ਨੂੰ ਇਹ ਸਨਮਾਨ ਪ੍ਰਸਿੱਧ ਬ੍ਰਾਜ਼ੀਲੀਅਨ ਲੇਖਿਕਾ ਅਨਾ ਪੌਲਾ ਮਾਇਆ ਦੇ ਚਰਚਿਤ ਨਾਵਲ 'ਆਨ ਅਰਥ ਐਜ਼ ਇਟ ਇਜ਼ ਬਿਨੀਥ' ਦੇ ਸ਼ਾਨਦਾਰ ਅੰਗਰੇਜ਼ੀ ਅਨੁਵਾਦ ਲਈ ਦਿੱਤਾ ਗਿਆ ਹੈ | ਇਹ ਅੰਤਰਰਾਸ਼ਟਰੀ ਪੁਰਸਕਾਰ ਹਰ ਸਾਲ ਦੁਨੀਆ ਦੇ ਸਭ ਤੋਂ ਵਧੀਆ ਸਾਹਿਤਕ ਕਾਰਜ ਨੂੰ ਦਿੱਤਾ ਜਾਂਦਾ ਹੈ, ਜੋ ਮੂਲ ਰੂਪ ਵਿਚ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਲਿਖਿਆ ਗਿਆ ਹੋਵੇ ਅਤੇ ਬਾਅਦ ਵਿਚ ਅੰਗਰੇਜ਼ੀ ਅਨੁਵਾਦ ਵਿਚ ਪ੍ਰਕਾਸ਼ਿਤ ਹੋਇਆ ਹੋਵੇ | ਇਸ ਸਾਲ ਪੁਰਸਕਾਰ ਲਈ ਜਿਊਰੀ ਦੀ ਅਗਵਾਈ ਪ੍ਰਸਿੱਧ ਲੇਖਿਕਾ ਨਤਾਸ਼ਾ ਬ੍ਰਾਊਨ ਕਰ ਰਹੀ ਹੈ | ਸੀਨੀਅਰ ਭਾਰਤੀ ਲੇਖਕ ਨੀਲਾਂਜਨਾ ਐਸ. ਰਾਏ ਵੀ ਜਿਊਰੀ ਵਿਚ ਸ਼ਾਮਿਲ ਹਨ | 50,000 ਪੌਂਡ ਦਾ ਸਾਲਾਨਾ ਇਨਾਮ ਜੋ ਲੇਖਕ ਤੇ ਅਨੁਵਾਦਕ ਵਿਚਾਲੇ ਬਰਾਬਰ ਵੰਡਿਆ ਜਾਂਦਾ ਹੈ, ਪਿਛਲੇ ਸਾਲ ਕਨੜ ਲੇਖਿਕਾ-ਕਾਰਕੁੰਨ ਬਾਨੂ ਮੁਸ਼ਤਾਕ ਤੇ ਅਨੁਵਾਦਕ ਦੀਪਾ ਭਾਸਤੀ ਨੇ ਆਪਣੇ ਲਘੂਕਥਾ ਸੰਗ੍ਰਹਿ 'ਹਾਰਟ ਲੈਂਪ' ਲਈ ਜਿੱਤਿਆ ਸੀ | ਚੁਣੀ ਗਈ ਹਰ ਕਿਤਾਬ ਨੂੰ 5000 ਪੌਂਡ ਦਾ ਇਨਾਮ ਮਿਲਣਾ ਤੈਅ ਹੈ ਤੇ ਇਹ ਵੀ ਕਿਤਾਬ ਦੇ ਲੇਖਕ ਤੇ ਅੰਗਰੇਜੀ ਅਨੁਵਾਦਕ ਵਿਚਾਲੇ ਅੱਧਾ-ਅੱਧਾ ਵੰਡਿਆ ਜਾਂਦਾ ਹੈ | ਇਸ ਪ੍ਰਸਿੱਧ ਸਾਹਿਤਕ ਸਨਮਾਨ ਲਈ ਪਦਮਾ ਵਿਸ਼ਵਨਾਥਨ ਛੇ ਵਿਸ਼ਵਵਿਆਪੀ ਦਾਅਵੇਦਾਰਾਂ 'ਚੋਂ ਇਕ ਹਨ | ਅਰਕਾਨਸਾਸ-ਫੇਏਟਵਿਲੇ ਯੂਨੀਵਰਸਿਟੀ 'ਚ 58 ਸਾਲਾ ਪ੍ਰੋਫੈਸਰ ਪਦਮਾ ਵਿਸ਼ਵਨਾਥਨ ਦੇ ਨਾਵਲ ਅੱਠ ਦੇਸ਼ਾਂ 'ਚ ਪ੍ਰਕਾਸ਼ਿਤ ਹੋਏ ਹਨ | ਮੰਗਲਵਾਰ ਨੂੰ ਐਲਾਨੀ ਗਈ ਸੂਚੀ 'ਚ ਛੇ ਲੇਖਕਾਂ 'ਚੋਂ ਪੰਜ ਲੇਖਕ ਔਰਤਾਂ ਹਨ ਅਤੇ ਛੇ ਅਨੁਵਾਦਕਾਂ 'ਚੋਂ ਚਾਰ ਅਨੁਵਾਦਕ ਅÏਰਤਾਂ ਹਨ | ਲੇਖਕ ਅਤੇ ਅਨੁਵਾਦਕ ਅੱਠ ਦੇਸ਼ਾਂ ਬ੍ਰਾਜ਼ੀਲ, ਬੁਲਗਾਰੀਆ, ਕੈਨੇਡਾ, ਫਰਾਂਸ, ਜਰਮਨੀ, ਤਾਈਵਾਨ, ਯੂ.ਕੇ. ਅਤੇ ਅਮਰੀਕਾ ਦੀ ਨੁਮਾਇੰਦਗੀ ਕਰਦੇ ਹਨ ¢ ਪੁਰਸਕਾਰ ਸੰਬੰਧੀ 19 ਮਈ ਨੂੰ ਲੰਡਨ ਦੇ ਟੇਟ ਮਾਡਰਨ ਵਿਖੇ ਸਮਾਰੋਹ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਤੇਜਸ' ਲੜਾਕੂ ਜਹਾਜ਼ ਅਗਲੇ ਹਫ਼ਤੇ ਤੋਂ ਮੁੜ ਭਰਨਗੇ ਉਡਾਣ ਅਗਲੀ ਖ਼ਬਰ ਬੰਗਾਲ 'ਚ ਐਸ.ਆਈ.ਆਰ. ਅਫ਼ਸਰਾਂ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ
Ad Position 24