16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

50 ਸਾਲਾਂ ਬਾਅਦ ਫਿਰ ਚੰਦ ਵੱਲ ਅਮਰੀਕਾ ਦੀ ਉਡਾਣ

Ad Position 21
repet_subhas-goyals [Copy P29]
ਅਜੀਤ ਡੈਸਕ 03-04-2026

• ਨਾਸਾ ਦਾ ਇਤਿਹਾਸਕ ਆਰਟੇਮਿਸ-2 ਮਿਸ਼ਨ ਲਾਂਚ • ਚਾਰ ਪੁਲਾੜ ਯਾਤਰੀ ਰਵਾਨਾ
ਕੇਪ ਕੈਨਾਵੇਰਲ (ਅਮਰੀਕਾ), 2 ਅਪ੍ਰੈਲ (ਏਜੰਸੀ)-ਬੁੱਧਵਾਰ ਨੂੰ ਚਾਰ ਪੁਲਾੜ ਯਾਤਰੀਆਂ ਨੇ ਚੰਦ ਵੱਲ ਇਕ ਬੇਹੱਦ ਅਹਿਮ ਉਡਾਣ ਭਰੀ, ਇਹ ਅੱਧੀ ਸਦੀ ਤੋਂ ਵੀ ਜ਼ਿਆਦਾ ਸਮੇਂ 'ਚ ਇਨਸਾਨ ਦੀ ਪਹਿਲੀ ਚੰਦ ਯਾਤਰਾ ਹੈ ਅਤੇ ਨਾਸਾ ਦੇ ਦੋ ਸਾਲ ਦੇ ਅੰਦਰ ਚੰਦ 'ਤੇ ਉਤਰਨ ਦੇ ਟੀਚੇ ਦੀ ਦਿਸ਼ਾ 'ਚ ਇਕ ਰੋਮਾਂਚਕ ਸ਼ੁਰੂਆਤ ਹੈ | ਤਿੰਨ ਅਮਰੀਕੀਆਂ ਅਤੇ ਇਕ ਕੈਨੇਡੀਅਨ ਨੂੰ ਲੈ ਕੇ 32 ਮੰਜ਼ਿਲਾ ਉੱਚਾ ਰਾਕੇਟ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਰਵਾਨਾ ਹੋਇਆ, ਜਿਥੇ ਹਜ਼ਾਰਾਂ ਲੋਕ ਇਸ ਨਵੇਂ ਯੁੱਗ ਦੀ ਸ਼ੁਰੂਆਤ ਦੇ ਗਵਾਹ ਬਣਨ ਲਈ ਇਕੱਤਰ ਹੋਏ ਸਨ | ਨੇੜੇ-ਤੇੜੇ ਦੀਆਂ ਸੜਕਾਂ ਅਤੇ ਸਮੁੰਦਰੀ ਤੱਟਾਂ 'ਤੇ ਵੀ ਭਾਰੀ ਭੀੜ ਇਕੱਠੀ ਹੋਈ ਸੀ, ਜਿਸ ਨੇ 1960 ਅਤੇ 1970 ਦੇ ਦਹਾਕੇ ਦੇ ਅਪੋਲੋ ਮੂਨਸ਼ਾਟਸ ਦੀ ਯਾਦ ਤਾਜ਼ਾ ਕਰ ਦਿੱਤੀ | ਚੰਦ 'ਤੇ ਸਥਾਈ ਮੌਜੂਦਗੀ ਬਣਾਉਣ ਦੀ ਦਿਸ਼ਾ 'ਚ ਇਹ ਨਾਸਾ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਹੈ | ਲਾਂਚ ਡਾਇਰੈਕਟਰ ਚਾਰਲੀ ਬਲਾਕਵੇਲ-ਥਾਂਪਸਨ ਨੇ ਉਡਾਣ ਭਰਨ ਤੋਂ ਠੀਕ ਪਹਿਲਾਂ ਅਮਲੇ ਨੂੰ ਕਿਹਾ ਕਿ ਇਸ ਇਤਿਹਾਸਕ ਮਿਸ਼ਨ 'ਤੇ ਤੁਸੀਂ ਆਪਣੇ ਨਾਲ ਆਰਟੇਮਿਸ ਟੀਮ ਦਾ ਦਿਲ, ਅਮਰੀਕੀ ਲੋਕਾਂ ਅਤੇ ਦੁਨੀਆ ਭਰ 'ਚ ਸਾਡੇ ਸਹਿਯੋਗੀਆਂ ਦੀਆਂ ਸਾਹਸੀ ਭਾਵਨਾਵਾਂ ਅਤੇ ਇਕ ਨਵੀਂ ਪੀੜ੍ਹੀ ਦੀਆਂ ਉਮੀਦਾਂ ਅਤੇ ਸੁਪਨੇ ਲੈ ਜਾ ਰਹੇ ਹੋ | ਆਰਟੇਮਿਸ-2 ਉਸੇ ਫਲੋਰਿਡਾ ਲਾਂਚ ਸਾਈਟ ਤੋਂ ਰਵਾਨਾ ਹੋਇਆ, ਜਿਥੋਂ ਬਹੁਤ ਪਹਿਲਾਂ ਅਪੋਲੋ ਦੇ ਖੋਜਕਰਤਾ ਚੰਦ 'ਤੇ ਗਏ ਸਨ | ਉਸ ਦੌਰ ਦੇ ਜੋ ਕੁਝ ਲੋਕ ਅਜੇ ਜਿਊਾਦੇ ਹਨ, ਉਨ੍ਹਾਂ ਨੇ ਨਵੀਂ ਪੀੜ੍ਹੀ ਦੇ ਇਸ ਸ਼ਾਨਦਾਰ ਕਾਰਨਾਮੇ 'ਤੇ ਖੁਸ਼ੀ ਪ੍ਰਗਟ ਕੀਤੀ | ਜਦੋਂ ਪੁਲਾੜ ਲਾਂਚ ਸਿਸਟਮ ਰਾਕੇਟ ਸ਼ਾਮ ਦੇ ਸਮੇਂ ਆਕਾਸ਼ 'ਚ ਗੂੰਜਦਾ ਹੋਇਆ ਉੱਪਰ ਉੱਠਿਆ, ਲਗਭਗ ਪੂਰਾ ਚੰਦ, ਜੋ ਲਗਭਗ 248,000 ਮੀਲ (400,000 ਕਿੱਲੋ ਮੀਟਰ) ਦੂਰ ਸੀ, ਉਨ੍ਹਾਂ ਨੂੰ ਆਪਣੇ ਵੱਲ ਬੁਲਾ ਰਿਹਾ ਪ੍ਰਤੀਤ ਹੋਇਆ | ਉਡਾਣ ਦੇ ਪੰਜ ਮਿੰਟ ਬਾਅਦ ਕਮਾਂਡਰ ਰੀਡ ਵਾਈਜ਼ਮੈਨ ਨੇ ਟੀਮ ਦਾ ਟੀਚਾ ਦੇਖਿਆ-ਉਨ੍ਹਾਂ ਨੇ ਕੈਪਸੂਲ ਤੋਂ ਕਿਹਾ ਕਿ ਸਾਨੂੰ ਚੰਦ ਦਾ ਖੂਬਸੂਰਤ ਨਜ਼ਾਰਾ ਦਿਖਾਈ ਦੇ ਰਿਹਾ ਹੈ, ਅਸੀਂ ਸਿੱਧੇ ਉਸੇ ਪਾਸੇ ਵਧ ਰਹੇ ਹਾਂ | ਉਨ੍ਹਾਂ ਨਾਲ ਵਾਹਨ 'ਚ ਪਾਇਲਟ ਵਿਕਟਰ ਗਲੋਵਰ, ਕ੍ਰਿਸਟੀਨਾ ਕੋਚ ਅਤੇ ਕੈਨੇਡਾ ਦੇ ਜੇਰੇਮੀ ਹੈਨਸੇਨ ਵੀ ਮੌਜੂਦ ਹਨ | ਇਹ ਹੁਣ ਤੱਕ ਦਾ ਸਭ ਤੋਂ ਵੱਖਰਾ ਚੰਦ ਅਮਲਾ ਹੈ, ਜਿਸ ਵਿਚ ਪਹਿਲੀ ਮਹਿਲਾ, ਅਸ਼ਵੇਤ ਵਿਅਕਤੀ ਅਤੇ ਗੈਰ ਅਮਰੀਕੀ ਨਾਗਰਿਕ ਨਾਸਾ ਦੇ ਨਵੇਂ ਓਰਿਅਨ ਕੈਪਸੂਲ 'ਚ ਸਵਾਰ ਹਨ | ਨਾਸਾ ਦੇ ਪ੍ਰਸ਼ਾਸਕ ਜੇਰੇਡ ਆਈਜ਼ੈਕਮੈਨ ਨੇ ਉਡਾਣ ਭਰਨ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਨਾਸਾ ਇਕ ਵਾਰ ਫਿਰ ਪੁਲਾੜ ਯਾਤਰੀਆਂ ਨੂੰ ਚੰਦ 'ਤੇ ਭੇਜਣ ਦੇ ਆਪਣੇ ਕੰਮ 'ਤੇ ਮੁੜ ਆਇਆ ਹੈ ਅਤੇ ਉਨ੍ਹਾਂ ਨੇ ਇਸ ਅੱਧੀ ਸਦੀ ਦੇ ਲੰਬੇ ਅੰਤਰਾਲ ਨੂੰ ਇਕ ਛੋਟਾ ਜਿਹਾ ਵਿਰਾਮ ਦੱਸਿਆ | ਪੁਲਾੜ ਯਾਤਰੀ ਆਪਣੀ 10 ਦਿਨ ਦੀ ਟੈਸਟ ਫਲਾਈਟ ਦੇ ਪਹਿਲੇ 25 ਘੰਟਿਆਂ ਤੱਕ ਧਰਤੀ ਦੇ ਨੇੜੇ ਹੀ ਰਹਿਣਗੇ, ਇਸ ਦੌਰਾਨ ਉਹ ਧਰਤੀ ਦੇ ਘੇਰੇ 'ਚ ਰਹਿੰਦੇ ਹੋਏ ਆਪਣੇ ਕੈਪਸੂਲ ਦੀ ਜਾਂਚ ਕਰਨਗੇ ਅਤੇ ਉਸ ਦੇ ਬਾਅਦ ਮੁੱਖ ਇੰਜਣ ਨੂੰ ਚਾਲੂ ਕਰਨਗੇ, ਜੋ ਉਨ੍ਹਾਂ ਨੂੰ ਚੰਦ ਵੱਲ ਲੈ ਜਾਵੇਗਾ | ਉਹ ਇਸ ਦਰਮਿਆਨ ਕਿਤੇ ਰੁਕਣਗੇ ਨਹੀਂ ਅਤੇ ਨਾ ਹੀ ਚੰਦ ਦਾ ਚੱਕਰ ਲਾਉਣਗੇ, ਜਿਵੇਂ ਕਿ ਅਪੋਲੋ 8 ਦੇ ਪਹਿਲੇ ਚੰਦ ਯਾਤਰੀਆਂ ਨੇ 1968 ਦੀ ਕ੍ਰਿਸਮਸ ਦੀ ਪੂਰਬਲੀ ਸ਼ਾਮ ਬੜੇ ਹੀ ਪ੍ਰਸਿੱਧ ਅੰਦਾਜ਼ ਵਿਚ ਕੀਤਾ ਸੀ, ਜਦੋਂ ਉਨ੍ਹਾਂ ਨੇ ਜੇਨੇਸਿਸ ਤੋਂ ਕੁਝ ਅੰਸ਼ ਪੜ੍ਹੇ ਸਨ, ਪਰ ਉਹ ਹੁਣ ਤੱਕ ਦੇ ਸਭ ਤੋਂ ਦੂਰ ਪੁੱਜਣ ਵਾਲੇ ਇਨਸਾਨ ਬਣ ਜਾਣਗੇ, ਜਦੋਂ ਉਨ੍ਹਾਂ ਦਾ ਕੈਪਸੂਲ ਚੰਦ ਨੇੜਿਓਾ ਲੰਘਦੇ ਹੋਏ ਉਸ ਤੋਂ ਵੀ 4,000 ਮੀਲ (6400 ਕਿਲੋਮੀਟਰ) ਹੋਰ ਅੱਗੇ ਨਿਕਲ ਜਾਵੇਗਾ, ਇਸ ਦੇ ਬਾਅਦ ਉਹ ਯੂ ਟਰਨ ਲੈ ਕੇ ਸਿੱਧੇ ਧਰਤੀ ਵੱਲ ਮੁੜਨਗੇ ਅਤੇ ਪ੍ਰਸ਼ਾਂਤ ਮਹਾਂਸਾਗਰ 'ਚ ਉਤਰਨਗੇ |

Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਸਮਝੌਤਾ ਨਾ ਹੋਇਆ ਤਾਂ ਈਰਾਨ 'ਤੇ ਹੋਵੇਗਾ ਜ਼ੋਰਦਾਰ ਹਮਲਾ-ਟਰੰਪ ਅਗਲੀ ਖ਼ਬਰ ਸਰਕਾਰ ਵਲੋਂ ਪੈਟਰੋ ਕੈਮੀਕਲ ਉਤਪਾਦਾਂ 'ਤੇ ਕਸਟਮ ਡਿਊਟੀ ਮੁਆਫ਼
Ad Position 24