16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

'ਵਿਦੇਸ਼ਾਂ 'ਚ ਹਰ ਦਿਨ ਮਰ ਰਹੇ ਹਨ 20 ਤੋਂ ਜ਼ਿਆਦਾ ਭਾਰਤੀ ਮਜ਼ਦੂਰ'

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਕੇਂਦਰ ਸਰਕਾਰ ਨੇ ਵਿਦੇਸ਼ਾਂ 'ਚ ਕੰਮ ਕਰ ਰਹੇ ਭਾਰਤੀਆਂ ਨੂੰ ਲੈ ਕੇ ਰਾਜ ਸਭਾ 'ਚ ਪ੍ਰੇਸ਼ਾਨ ਕਰਨ ਵਾਲੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪਿਛਲੇ 5 ਸਾਲਾਂ 'ਚ ਹਰ ਦਿਨ ਔਸਤਨ 20 ਤੋਂ ਜ਼ਿਆਦਾ ਭਾਰਤੀਆਂ ਦੀ ਮੌਤ ਵਿਦੇਸ਼ਾਂ 'ਚ ਹੋ ਰਹੀ ਹੈ, ਇਨ੍ਹਾਂ 'ਚੋਂ ਸਭ ਤੋਂ ਵੱਧ ਮੌਤਾਂ ਖਾੜੀ ਦੇਸ਼ਾਂ 'ਚ ਹੋਈਆਂ ਹਨ | ਵਿਦੇਸ਼ ਮੰਤਰਾਲੇ 'ਚ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ 29 ਜਨਵਰੀ ਨੂੰ ਰਾਜ ਸਭਾ 'ਚ ਇਕ ਲਿਖਤੀ ਜਵਾਬ 'ਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਲ 2021 ਤੋਂ 2025 ਦਰਮਿਆਨ ਵਿਦੇਸ਼ਾਂ 'ਚ ਕੁੱਲ 37,440 ਭਾਰਤੀ ਮਜ਼ਦੂਰਾਂ ਦੀ ਮੌਤ ਹੋਈ ਹੈ | ਅੰਕੜਿਆਂ ਮੁਤਾਬਿਕ ਸਾਲ 2021 'ਚ ਸਭ ਤੋਂ ਵੱਧ 8,234 ਭਾਰਤੀ ਕਿਰਤੀਆਂ ਦੀ ਮੌਤ ਹੋਈ | ਸਾਲ 2022 'ਚ ਇਹ ਗਿਣਤੀ ਘਟ ਕੇ 6614 ਹੋਈ, ਪਰ ਉਸ ਤੋਂ ਬਾਅਦ ਇਹ ਤਾਦਾਦ ਲਗਾਤਾਰ ਵਧਦੀ ਰਹੀ | ਸਾਲ 2023 'ਚ ਇਹ ਅੰਕੜਾ 7291, 2024 'ਚ 7747 ਅਤੇ 2025 'ਚ 7854 ਹੋ ਗਿਆ | ਅੰਕੜਿਆਂ ਮੁਤਾਬਿਕ ਇਨ੍ਹਾਂ ਮੌਤਾਂ 'ਚੋਂ 86 ਫ਼ੀਸਦੀ ਤੋਂ ਵੱਧ ਮਾਮਲੇ ਸਿਰਫ਼ ਖਾੜੀ ਦੇਸ਼ਾਂ ਨਾਲ ਸੰਬੰਧਿਤ ਹਨ | ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ 'ਚ ਸਭ ਤੋਂ ਵੱਧ ਕਿਰਤੀਆਂ ਦੀ ਮੌਤ ਹੋਈ | ਪਿਛਲੇ 5 ਸਾਲਾਂ 'ਚ ਸੰਯੁਕਤ ਅਰਬ ਅਮੀਰਾਤ 'ਚ 12,380, ਸਾਊਦੀ ਅਰਬ 'ਚ 11,757, ਕੂਵੈਤ 'ਚ 3896, ਓਮਾਨ 'ਚ 2821, ਮਲੇਸ਼ੀਆ 'ਚ 1915, ਕਤਰ 'ਚ 1760 ਮਜ਼ਦੂਰਾਂ ਦੀ ਮੌਤ ਹੋਈ | ਕੇਂਦਰ ਨੇ ਵਿਦੇਸ਼ਾਂ 'ਚ ਭਾਰਤੀ ਕਿਰਤੀਆਂ ਨਾਲ ਜਿਨਸੀ ਸ਼ੋਸ਼ਣ ਅਤੇ ਗ਼ਲਤ ਵਰਤਾਰੇ ਨਾਲ ਜੁੜੀਆਂ ਸ਼ਿਕਾਇਤਾਂ ਦੇ ਅੰਕੜੇ ਵੀ ਨਸ਼ਰ ਕੀਤੇ | ਅੰਕੜਿਆਂ ਮੁਤਾਬਿਕ 2021 ਤੋਂ 2025 ਦਰਮਿਆਨ ਵਿਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਨਾਲ ਜਿਨਸੀ ਸ਼ੋਸ਼ਣ ਅਤੇ ਬੁਰੇ ਵਰਤਾਰੇ ਨਾਲ ਜੁੜੇ ਕੁੱਲ 80985 ਮਾਮਲੇ ਸਾਹਮਣੇ ਆਏ | ਇਸ 'ਚ ਵੀ ਸੰਯੁਕਤ ਅਰਬ ਅਮੀਰਾਤ 16965 ਸ਼ਿਕਾਇਤਾਂ ਨਾਲ ਪਹਿਲੇ ਨੰਬਰ 'ਤੇ, ਕੁਵੈਤ 15234 ਸ਼ਿਕਾਇਤਾਂ ਨਾਲ ਦੂਜੇ ਨੰਬਰ 'ਤੇ ਅਤੇ ਸਾਊਦੀ ਅਰਬ 12,988 ਸ਼ਿਕਾਇਤਾਂ ਨਾਲ ਤੀਜੇ ਨੰਬਰ 'ਤੇ ਹੈ |

Ad Position 22
No active advertisement
ਪਿਛਲੀ ਖ਼ਬਰ 'ਲਾਜ਼ਮੀ ਨਹੀਂ ਹੈ ਸਮਾਰਟ ਪ੍ਰੀਪੇਡ ਮੀਟਰ ਲਗਾਉਣਾ' ਅਗਲੀ ਖ਼ਬਰ ਸ਼ਾਂਤੀ ਸਮਝੌਤਾ ਨਾ ਹੋਇਆ ਤਾਂ ਈਰਾਨ 'ਤੇ ਹੋਵੇਗਾ ਜ਼ੋਰਦਾਰ ਹਮਲਾ-ਟਰੰਪ
Ad Position 24