16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਰਕਾਰੀ ਕੰਮਕਾਜ ਨੂੰ ਸਮੇਂ ਦੇ ਨਾਲ ਅਪਡੇਟ ਅਤੇ ਜਵਾਬਦੇਹ ਬਣਾਉਣਾ ਹੋਵੇਗਾ-ਮੋਦੀ

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਉਪਮਾ ਡਾਗਾ ਪਾਰਥ)-'ਤੇਜ਼ ਆਰਥਿਕ ਵਿਕਾਸ, ਆਧੁਨਿਕ ਬੁਨਿਆਦੀ ਢਾਂਚਾ, ਨਵੀਂ ਤਕਨੀਕ ਅਤੇ ਕੁਸ਼ਲ ਮਨੁੱਖੀ ਵਸੀਲੇ-ਇਹ ਹੀ ਭਾਰਤ ਦੇ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਦੇ ਚਾਰ ਮੁੱਢ ਹਨ |' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਕਰਮਯੋਗੀ ਸਾਧਨਾ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਵਰਚੁਅਲ ਤੌਰ 'ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਕਤ ਮੂਲ ਮੰਤਰ ਦਿੱਤਾ | ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਰਬਉੱਚ ਰੱਖਣ ਦੀ ਤਾਕੀਦ ਕਰਦਿਆਂ 'ਨਾਗਰਿਕ ਦੇਵੋ ਭਵ' ਨੂੰ ਕੇਂਦਰ 'ਚ ਰੱਖਣ ਨੂੰ ਕਿਹਾ | ਉਨ੍ਹਾਂ ਕਿਹਾ ਕਿ ਸਰਕਾਰੀ ਕੰਮਕਾਜ 'ਚ ਸਿਰਫ ਰਸਮ ਨਿਭਾਉਣ ਨਾਲ ਕੰਮ ਨਹੀਂ ਚੱਲੇਗਾ, ਸਗੋਂ ਇਸ ਨੂੰ ਪੂਰੀ ਤਰ੍ਹਾਂ ਅਪਡੇਟ ਅਤੇ ਜਵਾਬਦੇਹ ਬਣਾਉਣਾ ਹੋਏਗਾ | ਉਨ੍ਹਾਂ ਸਰਕਾਰੀ ਸੇਵਾਵਾਂ 'ਚ ਸੁਧਾਰ ਨੂੰ ਬਿਹਤਰ ਸ਼ਾਸਨ ਦੀ ਨੀਂਹ ਕਰਾਰ ਦਿੱਤਾ | ਪ੍ਰਧਾਨ ਮੰਤਰੀ ਨੇ 21ਵੀਂ ਸਦੀ 'ਚ ਦੁਨੀਆ ਦੇ ਤੇਜ਼ੀ ਨਾਲ ਬਦਲਣ ਦੀ ਗਤੀ ਨਾਲ ਤਾਲਮੇਲ ਰੱਖਣ ਲਈ ਸਰਕਾਰੀ ਕੰਮਕਾਜ ਨੂੰ ਵੀ ਸਮੇਂ ਦੇ ਨਾਲ ਅਪਡੇਟ ਕਰਨ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ 'ਕਰਮਯੋਗੀ ਸਾਧਨਾ ਹਫ਼ਤਾ' ਇਸੇ ਦਿਸ਼ਾ 'ਚ ਚੁੱਕਿਆ ਇਕ ਕਦਮ ਹੈ | ਮੋਦੀ ਨੇ ਭਾਰਤ ਦੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਿਲ ਕਰਨ ਲਈ 4 ਮੁੱਢਾਂ ਨੂੰ ਅਹਿਮ ਦੱਸਿਆ, ਜਿਸ 'ਚ ਤੇਜ਼ ਆਰਥਿਕ ਵਿਕਾਸ, ਆਧੁਨਿਕ ਬੁਨਿਆਦੀ ਢਾਂਚਾ, ਨਵੀਂ ਤਕਨੀਕ ਦੀ ਸ਼ਮੂਲੀਅਤ ਅਤੇ ਕੁਸ਼ਲ ਮਨੁੱਖੀ ਵਸੀਲੇ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਿਲ ਕਰਨ 'ਚ ਸਰਕਾਰੀ ਸੰਸਥਾਵਾਂ ਅਤੇ ਮੁਲਾਜ਼ਮਾਂ ਦੀ ਭੂਮਿਕਾ ਸਭ ਤੋਂ ਫ਼ੈਸਲਾਕੁੰਨ ਹੋਵੇਗੀ | ਉਨ੍ਹਾਂ ਕਿਹਾ ਕਿ ਸੰਸਥਾਵਾਂ 'ਚ ਵੱਡੀ ਤਬਦੀਲੀ ਤਾਂ ਹੀ ਆਉਂਦੀ ਹੈ ਜਦੋਂ ਵਿਅਕਤੀ ਆਪਣੇ ਕੰਮ 'ਚ ਮਾਹਿਰ ਹੋ ਜਾਂਦਾ ਹੈ | ਜ਼ਿਕਰਯੋਗ ਹੈ ਕਿ 'ਕਰਮਯੋਗੀ ਸਾਧਨਾ ਹਫ਼ਤਾ', 2 ਤੋਂ 8 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ | ਇਹ ਇਕ ਸਰਕਾਰੀ ਪ੍ਰੋਗਰਾਮ ਹੈ ਜਿਸ 'ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਿਖਲਾਈ ਦੇ ਕੇ ਕੰਮਕਾਜ ਬਿਹਤਰ ਕਰਨ ਅਤੇ ਨਾਗਰਿਕਾਂ ਪ੍ਰਤੀ ਸੰਵੇਦਨਸ਼ੀਲ ਬਣਨ 'ਤੇ ਜ਼ੋਰ ਦਿੱਤਾ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮੱਖਣ ਬਰਾੜ ਦੇ ਇਲਜ਼ਾਮਾਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਏ LIVE ਅਗਲੀ ਖ਼ਬਰ ਵਿਰੋਧੀ ਧਿਰਾਂ ਦੇ ਇਤਰਾਜ਼ ਦੇ ਬਾਵਜੂਦ ਸੀ.ਏ.ਪੀ.ਐਫ. ਬਿੱਲ ਲੋਕ ਸਭਾ 'ਚੋਂ ਪਾਸ
Ad Position 24