ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ)-ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਕਿਹਾ ਕਿ 10 ਅਪ੍ਰੈਲ ਤੋਂ ਰਾਸ਼ਟਰੀ ਰਾਜ ਮਾਰਗ (ਨੈਸ਼ਨਲ ਹਾਈਵੇਅ) 'ਤੇ ਯਾਤਰੀਆਂ ਲਈ ਟੋਲ ਪਲਾਜ਼ਾ 'ਤੇ ਨਕਦੀ ਭੁਗਤਾਨ ਬੰਦ ਕਰ ਦਿੱਤਾ ਜਾਵੇਗਾ | ਮੰਤਰਾਲੇ ਨੇ ਇਕ ਗਜ਼ਟ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਜਿਨ੍ਹਾਂ ਮਾਮਲਿਆਂ 'ਚ ਕੋਈ ਗੱਡੀ ਬਿਨਾਂ ਯੋਗ ਫਾਸਟੈਗ ਦੇ ਕਿਸੇ ਟੋਲ ਪਲਾਜ਼ਾ 'ਚ ਦਾਖ਼ਲ ਹੁੰਦੀ ਹੈ ਤਾਂ ਚਾਲਕ ਯੂ. ਪੀ. ਆਈ. ਜ਼ਰੀਏ ਭੁਗਤਾਨ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਲਾਗੂ ਟੋਲ ਫ਼ੀਸ ਦਾ 1.25 ਗੁਣਾ ਜ਼ਿਆਦਾ ਚਾਰਜ ਦੇਣਾ ਹੋਵੇਗਾ | ਅਧਿਕਾਰੀ ਨੇ ਕਿਹਾ ਕਿ 10 ਅਪ੍ਰੈਲ ਤੋਂ ਟੋਲ ਬੂਥ 'ਤੇ ਨਕਦੀ ਭੁਗਤਾਨ ਸਵੀਕਾਰ ਨਹੀਂ ਕੀਤਾ ਜਾਵੇਗਾ |