10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਚੀਨ-ਰੂਸ ਵਲੋਂ ਹੋਰਮੁਜ਼ ਖੋਲ੍ਹਣ ਦੀ ਮੰਗ 'ਤੇ ਵੀਟੋ

Ad Position 21
No active advertisement
ਅਜੀਤ ਡੈਸਕ 08-04-2026
ਸੰਯੁਕਤ ਰਾਸ਼ਟਰ, 7 ਅਪ੍ਰੈਲ (ਪੀ.ਟੀ.ਆਈ.)-ਰੂਸ ਅਤੇ ਚੀਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਹੋਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਦੇ ਮਤੇ ਨੂੰ ਵੀਟੋ ਕਰ ਦਿੱਤਾ, ਜੋ ਕਿ ਇਕ ਮਹੱਤਵਪੂਰਨ ਸਮੁੰਦਰੀ ਰੋਕ ਹੈ ਜਿੱਥੋਂ ਵਿਸ਼ਵ ਲਈ ਤੇਲ ਦਾ ਪੰਜਵਾਂ ਹਿੱਸਾ ਲੰਘਦਾ ਹੈ ਅਤੇ ਈਰਾਨ ਨੇ ਇਸ ਨੂੰ ਬੰਦ ਕੀਤਾ ਹੋਇਆ ਹੈ | 15 ਦੇਸ਼ਾਂ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬਹਿਰੀਨ ਦੁਆਰਾ ਪ੍ਰਸਤਾਵਿਤ ਮਤੇ 'ਤੇ ਵੋਟ ਪਾਈ, ਜਿਸ ਦੇ ਹੱਕ ਵਿਚ 11 ਵੋਟਾਂ ਪਈਆਂ ਅਤੇ ਦੋ ਵਿਰੋਧ ਵਿਚ ਜਦਕਿ ਦੋ ਦੇਸ਼ ਗੈਰ-ਹਾਜ਼ਰ ਰਹੇ | ਇਸ ਤਰ੍ਹਾਂ ਪ੍ਰਸਤਾਵ ਪਾਸ ਨਹੀਂ ਕੀਤਾ ਜਾ ਸਕਿਆ ਕਿਉਂਕਿ ਵੀਟੋ-ਸ਼ਕਤੀਸ਼ਾਲੀ ਸਥਾਈ ਮੈਂਬਰ ਰੂਸ ਅਤੇ ਚੀਨ ਨੇ ਪ੍ਰਸਤਾਵ ਦੇ ਵਿਰੁੱਧ ਵਿਚ ਵੋਟ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਈਰਾਨ ਦੇ 10 ਅਹਿਮ ਰੇਲ ਲਾਈਨਾਂ ਤੇ ਪੁਲਾਂ 'ਤੇ ਹਮਲਾ ਅਗਲੀ ਖ਼ਬਰ ਨਾਰੀ ਸ਼ਕਤੀ ਵੰਦਨ ਬਿੱਲ ਨਾਲ ਦੇਸ਼ ਔਰਤਾਂ ਦੀ ਅਗਵਾਈ ਵਾਲੇ ਸ਼ਾਸਨ ਵੱਲ ਵਧੇਗਾ-ਮੋਦੀ
Ad Position 24