ਇਜ਼ਰਾਈਲ ਹਵਾਈ ਫ਼ੌਜ ਨੇ ਅੱਜ ਈਰਾਨ 'ਚ ਲਗਪਗ 10 ਅਹਿਮ ਰੇਲ ਲਾਈਨਾਂ ਅਤੇ ਪੁਲਾਂ 'ਤੇ ਹਮਲਾ ਕੀਤਾ ਹੈ | ਦਾ ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ ਇਹ ਹਮਲੇ ਇਸ ਲਈ ਕੀਤੇ ਗਏ ਹਨ ਤਾਂ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੂੰ ਆਪਣੇ ਹਥਿਆਰਾਂ ਅਤੇ ਫ਼ੌਜੀ ਉਪਕਰਣਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਤੋਂ ਰੋਕਿਆ ਜਾ ਸਕੇ | ਹਮਲਿਆਂ ਤੋਂ ਪਹਿਲਾਂ ਇਜ਼ਰਾਈਲ ਨੇ ਈਰਾਨੀ ਲੋਕਾਂ ਨੂੰ ਸ਼ਾਮ ਤੱਕ ਰੇਲਗੱਡੀਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ | ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਹਥਿਆਰਾਂ ਅਤੇ ਫ਼ੌਜੀ ਸਪਲਾਈ ਦੀ ਢੋਆ-ਢੁਆਈ ਲਈ ਇਨ੍ਹਾਂ ਰੇਲਵੇ ਅਤੇ ਹਾਈਵੇਅ ਪੁਲਾਂ ਦੀ ਵਰਤੋਂ ਕਰ ਰਹੇ ਸਨ |