150 ਗੱਡੀਆਂ ਤੋੜੀਆਂ-ਯੋਗੀ ਨੇ ਬਣਾਈ ਉੱਚ ਪੱਧਰੀ ਕਮੇਟੀ
ਨੋਇਡਾ, 13 ਅਪ੍ਰੈਲ (ਏਜੰਸੀ)-ਨੋਇਡਾ 'ਚ ਸੋਮਵਾਰ ਨੂੰ ਕਾਰਖਾਨਾ ਮੁਲਾਜ਼ਮਾਂ ਨੇ ਹਿੰਸਕ ਪ੍ਰਦਰਸ਼ਨ ਕੀਤਾ | ਨੌਂ ਅਪ੍ਰੈਲ ਤੋਂ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਸੈਂਕੜੇ ਮੁਲਾਜ਼ਮ ਹੱਥਾਂ 'ਚ ਡੰਡੇ ਤੇ ਲਾਠੀਆਂ ਲੈ ਕੇ ਸੜਕਾਂ 'ਤੇ ਉਤਰ ਆਏ | ਮੁਲਾਜ਼ਮਾਂ ਨੇ ਵੱਖ-ਵੱਖ ਇਲਾਕਿਆਂ 'ਚ 50 ਤੋਂ ਜ਼ਿਆਦਾ ਕਾਰਖਾਨਿਆਂ 'ਚ ਪੱਥਰਬਾਜ਼ੀ ਤੇ ਭੰਨਤੋੜ ਕੀਤੀ, 150 ਤੋਂ ਜ਼ਿਆਦਾ ਗੱਡੀਆਂ ਦੀ ਭੰਨੀਆਂ ਅਤੇ ਕਰੀਬ 50 ਤੋਂ ਜ਼ਿਆਦਾ ਨੂੰ ਸਾੜ ਦਿੱਤਾ | ਪੁਲਿਸ ਦੀਆਂ ਗੱਡੀਆਂ ਵੀ ਪਲਟ ਦਿੱਤੀਆਂ | ਹਾਲਾਤ ਵਿਗੜਨ 'ਤੇ ਕਈ ਥਾਣਿਆਂ ਦੀ ਪੁਲਿਸ ਮੌਕੇ 'ਤੇ ਪੁੱਜੀ | ਮੁਲਜ਼ਮਾਂ ਨੇ ਉਨ੍ਹਾਂ 'ਤੇ ਵੀ ਪਥਰਾਅ ਕਰ ਦਿੱਤਾ | ਫਿਰ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ | ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਰੁਕਣਗੇ ਨਹੀਂ | ਕਈ ਮੁਲਾਜ਼ਮਾਂ ਨੂੰ ਪੁੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ | ਖਾਸ ਗੱਲ ਇਹ ਹੈ ਕਿ ਇਸ ਪ੍ਰਦਰਸ਼ਨ ਦਾ ਕੋਈ ਚਿਹਰਾ ਜਾਂ ਆਗੂ ਨਹੀਂ ਸੀ | ਅਠਾਰਾਂ ਤੋਂ ਤੀਹ ਸਾਲ ਦੇ ਨੌਜਵਾਨ ਹਿੰਸਕ ਪ੍ਰਦਰਸ਼ਨ ਕਰ ਰਹੇ ਸਨ | ਦੂਸਰੇ ਪਾਸੇ ਯੋਗੀ ਸਰਕਾਰ ਨੇ ਜਾਂਚ ਦੇ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ | ਮੁੱਖ ਮੰਤਰੀ ਨੇ ਕਿਹਾ ਕਾਰਖਾਨੇਦਾਰ ਅਸ਼ਾਂਤੀ ਪੈਦਾ ਕਰਨ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ |
ਨੋਇਡਾ 'ਚ ਹਿੰਸਕ ਪ੍ਰਦਰਸ਼ਨ-50 ਕਾਰਖਾਨਿਆਂ 'ਚ ਭੰਨਤੋੜ-ਕਾਰਾਂ ਨੂੰ ਲਗਾਈ ਅੱਗ
ਅਜੀਤ ਡੈਸਕ
14-04-2026