ਸਾਨੂੰ ਪ੍ਰਵਾਹ ਨਹੀਂ ਕਿ ਈਰਾਨ ਮੁੜ ਗੱਲਬਾਤ ਦੇ ਮੇਜ਼ 'ਤੇ ਆਉਂਦਾ ਹੈ ਜਾਂ ਨਹੀਂ-ਟਰੰਪ
ਵਾਸ਼ਿੰਗਟਨ, 13 ਅਪ੍ਰੈਲ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਜਲ ਸੈਨਾ ਹੋਰਮੁਜ਼ ਜਲਡਮਰੂ 'ਚ ਆਉਣ-ਜਾਣ ਵਾਲੇ ਜਹਾਜ਼ਾਂ ਦੀ ਘੇਰਾਬੰਦੀ ਤੇਜ਼ੀ ਨਾਲ ਸ਼ੁਰੂ ਕਰ ਦੇਵੇਗੀ | ਪਾਕਿਸਤਾਨ 'ਚ ਕੱਲ੍ਹ ਅਮਰੀਕਾ-ਈਰਾਨ ਦਰਮਿਆਨ ਜੰਗਬੰਦੀ 'ਤੇ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ | ਅਮਰੀਕਾ ਸੈਂਟਰਲ ਕਮਾਂਡ ਨੇ ਐਲਾਨ ਕੀਤਾ ਕਿ ਉਹ ਸੋਮਵਾਰ ਸਵੇਰੇ 10 ਵਜੇ ਈ. ਡੀ. ਟੀ. (ਜਾਂ ਈਰਾਨ 'ਚ ਸ਼ਾਮ 5:30 ਵਜੇ) ਤੋਂ ਸਾਰੀਆਂ ਈਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕਰ ਦੇਵੇਗੀ | ਸੇਂਟਕਾਮ ਨੇ ਕਿਹਾ ਕਿ ਇਹ ਘੇਰਾਬੰਦੀ ਸਾਰੇ ਦੇਸ਼ਾਂ ਦੇ ਜਹਾਜ਼ਾਂ ਖ਼ਿਲਾਫ਼ ਨਿਰਪੱਖ ਰੂਪ ਨਾਲ ਲਾਗੂ ਕੀਤੀ ਜਾਵੇਗੀ | ਉਸ ਨੇ ਕਿਹਾ ਕਿ ਉਹ ਅਜੇ ਵੀ ਉਨ੍ਹਾਂ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ 'ਚੋਂ ਲੰਘਣ ਦੀ ਇਜਾਜ਼ਤ ਦੇਵੇਗਾ, ਜੋ ਗੈਰ-ਈਰਾਨੀ ਬੰਦਰਗਾਹਾਂ ਦਰਮਿਆਨ ਯਾਤਰਾ ਕਰ ਰਹੇ ਹਨ | ਅਮਰੀਕਾ ਅਤੇ ਈਰਾਨ ਦੀ ਇਸਲਾਮਾਬਾਦ 'ਚ 21 ਘੰਟੇ ਦੀ ਆਹਮੋ-ਸਾਹਮਣੇ ਹੋਈ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋੋਣ ਨਾਲ ਦੋ ਹਫ਼ਤਿਆਂ ਦੀ ਨਾਜ਼ੁਕ ਜੰਗਬੰਦੀ ਦਾ ਭਵਿੱਖ ਅਜੇ ਵੀ ਅਨਿਸ਼ਚਿਤ ਬਣਿਆ ਹੋਇਆ ਹੈ |
ਈਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕਰਾਂਗੇ-ਅਮਰੀਕੀ ਫ਼ੌਜ
ਅਜੀਤ ਡੈਸਕ
14-04-2026