09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਥੁਰਾ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 15 ਹੋਈ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਜਗਰਾਉਂ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ
ਮਥੁਰਾ (ਯੂ.ਪੀ.), 13 ਅਪ੍ਰੈਲ (ਪੀ. ਟੀ. ਆਈ.)-ਸੋਮਵਾਰ ਨੂੰ ਦੋ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਬੀਤੇ ਦਿਨੀਂ ਯਮੁਨਾ ਨਦੀ 'ਚ ਕਿਸ਼ਤੀ ਪਲਟਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ | ਪੁਲਿਸ ਸੁਪਰਡੈਂਟ (ਦਿਹਾਤੀ) ਸੁਰੇਸ਼ ਚੰਦਰ ਰਾਵਤ ਨੇ ਕਿਹਾ ਕਿ ਖੋਜ ਮੁਹਿੰਮ ਦÏਰਾਨ ਮਥੁਰਾ ਦੇ ਬੰਗਾਲੀ ਘਾਟ ਖੇਤਰ 'ਚ ਇਕ ਅÏਰਤ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਮੋਨਿਕਾ ਵਜੋਂ ਹੋਈ | ਦੂਜੀ ਲਾਸ਼ ਵਰਿੰਦਾਵਨ ਦੇ ਦੇਵਰਾਹਾ ਬਾਬਾ ਘਾਟ ਨੇੜੇ ਬਰਾਮਦ ਹੋਈ ਅਤੇ ਮਿ੍ਤਕ ਦੀ ਪਛਾਣ ਯਸ਼ ਉਰਫ਼ ਯੁਵਰਾਜ ਭੱਲਾ (22) ਵਜੋਂ ਹੋਈ | ਪਿਛਲੇ ਸ਼ੁੱਕਰਵਾਰ ਨੂੰ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਰਿਕਾਰਡ ਕੀਤੇ ਗਏ ਇਕ ਵੀਡੀਓ 'ਚ, ਭੱਲਾ ਨੂੰ ਭਜਨ ਗਾ ਰਹੇ ਸ਼ਰਧਾਲੂਆਂ ਦੇ ਨਾਲ ਢੋਲ ਵਜਾਉਂਦੇ ਦੇਖਿਆ ਜਾ ਸਕਦਾ ਹੈ | ਉਸਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਯਸ਼ ਵਿਦਿਆਰਥੀ ਸੀ ਅਤੇ ਆਪਣੇ ਖਾਲੀ ਸਮੇਂ 'ਚ ਲੁਧਿਆਣਾ ਦੇ ਜਗਰਾਉਂ 'ਚ 'ਸ਼੍ਰੀ ਬਾਂਕੇ ਬਿਹਾਰੀ ਕਲੱਬ' ਦੇ ਭਜਨ ਸਮੂਹ ਲਈ ਢੋਲ ਵਜਾਉਂਦਾ ਸੀ | ਉਹ ਇਸੇ ਲਈ ਸਮੂਹ ਨਾਲ ਇਸ ਯਾਤਰਾ 'ਤੇ ਗਿਆ ਸੀ | ਰਾਵਤ ਨੇ ਕਿਹਾ ਕਿ ਇਕ ਵਿਅਕਤੀ ਪੰਕਜ ਮਲਹੋਤਰਾ (40) ਦੀ ਲਾਸ਼ ਅਜੇ ਵੀ ਬਰਾਮਦ ਨਹੀਂ ਕੀਤੀ ਜਾ ਸਕੀ | ਉਨ੍ਹਾਂ ਕਿਹਾ ਕਿ ਹੁਣ ਤੱਕ ਲਾਪਤਾ ਦੱਸੇ ਗਏ ਬਾਕੀ ਸਾਰੇ ਵਿਅਕਤੀਆਂ ਦੀਆਂ ਲਾਸ਼ਾਂ ਪ੍ਰਾਪਤ ਕਰ ਲਈਆਂ ਗਈਆਂ ਹਨ | ਜਗਰਾਉਂ ਦਾ ਰਹਿਣ ਵਾਲਾ ਮਲਹੋਤਰਾ ਵੀ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ ਘਟਨਾ ਦੌਰਾਨ ਕਿਸ਼ਤੀ 'ਚ ਸਵਾਰ ਸੀ | ਉਨ੍ਹਾਂ ਕਿਹਾ ਕਿ ਉਸਦੀ ਭਾਲ ਜਾਰੀ ਹੈ | ਮਲਹੋਤਰਾ ਹਿਮਾਚਲ ਪ੍ਰਦੇਸ਼ 'ਚ ਇਕ ਸਟੀਲ ਕੰਪਨੀ 'ਚ ਮੈਨੇਜਰ ਸੀ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਰਾਖਵਾਂਕਰਨ ਕਾਨੂੰਨ ਅਤੀਤ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ-ਮੋਦੀ ਅਗਲੀ ਖ਼ਬਰ ਈਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਕਰਾਂਗੇ-ਅਮਰੀਕੀ ਫ਼ੌਜ
Ad Position 24