ਚੰਡੀਗੜ੍ਹ, 13 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਬੇਅਦਬੀਆਂ 'ਤੇ ਸਖ਼ਤ ਸਜ਼ਾਵਾਂ ਵਾਲਾ ਬਿੱਲ ਪਾਸ ਹੋਣ ਤੋਂ ਬਾਅਦ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਨੂੰਨ ਕੁਝ ਸਹੀ ਕਰਨ ਦੀ ਨੀਅਤ ਨਾਲ ਚੱਲਦੇ ਹਨ, ਪਰ ਪੰਜਾਬ ਸਰਕਾਰ ਦੀ ਨੀਅਤ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਦੇ ਮਾਮਲੇ ਵਿਚ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰ ਬਣਦੇ ਹੀ 24 ਘੰਟਿਆਂ ਵਿਚ ਇਨਸਾਫ ਦੇਵਾਂਗੇ ਅਤੇ ਦੋਸ਼ੀਆਂ ਨੂੰ ਅੰਦਰ ਕਰਾਂਗੇ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਜ਼ਾ ਨਹੀਂ ਹੋਈ ਅਤੇ ਪਿਛਲੇ ਚਾਰ ਸਾਲਾਂ ਵਿਚ ਬਰਗਾੜੀ ਬੇਅਦਬੀ ਦੇ ਮਾਮਲਿਆਂ ਵਿਚ ਸਰਕਾਰ ਦੀ ਕਾਰਵਾਈ ਢਿੱਲੀ ਰਹੀ ਹੈ।
ਮੌਜੂਦਾ ਕਾਨੂੰਨਾਂ 'ਚ ਵੀ ਸਜ਼ਾ ਦਿਵਾਉਣ 'ਚ ਨਾਕਾਮ ਰਹੀ ਸਰਕਾਰ-ਅਸ਼ਵਨੀ ਸ਼ਰਮਾ
ਅਜੀਤ ਡੈਸਕ
14-04-2026