ਚੰਡੀਗੜ੍ਹ, 13 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੇਅਦਬੀ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਲਈ ਕੀਤੀ ਗਈ ਸੋਧ ਦਾ ਸਵਾਗਤ ਕਰਦਿਆਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਇਕ ਨਿਰਧਾਰਤ ਸਮਾਂ-ਹੱਦ ਤੈਅ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਦੀ ਨੀਅਤ ਸੱਚੀ ਨਾ ਹੋਵੇ, ਤਾਂ ਵਾਰ-ਵਾਰ ਕਾਨੂੰਨ ਪਾਸ ਕਰਨ ਜਾਂ ਸੋਧਾਂ ਲਿਆਉਣ ਦਾ ਕੋਈ ਲਾਭ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ 'ਆਪ' ਸਰਕਾਰ ਦੀ ਨੀਅਤ ਵੀ ਸਹੀ ਨਹੀਂ ਰਹੀ ਹੈ, ਕਿਉਂਕਿ ਸਰਕਾਰ ਲਈ ਮੌਜੂਦਾ ਕਾਨੂੰਨਾਂ ਹੇਠ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਕੋਈ ਮੁਸ਼ਕਿਲ ਨਹੀਂ ਸੀ, ਪਰ ਸਿਰਫ਼ ਨੀਅਤ ਦੀ ਕਮੀ ਸੀ।
ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸਮਾਂ-ਹੱਦ ਤੈਅ ਕੀਤੀ ਜਾਵੇ-ਵੜਿੰਗ
ਅਜੀਤ ਡੈਸਕ
14-04-2026