10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਲਿਬਨਾਨ ਤੇ ਇਜ਼ਰਾਈਲ ਵਿਚਕਾਰ ਦਹਾਕਿਆਂ ਬਾਅਦ ਸਿੱਧੀ ਕੂਟਨੀਤਕ ਗੱਲਬਾਤ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 15-04-2026
ਵਾਸ਼ਿੰਗਟਨ, 14 ਅਪ੍ਰੈਲ (ਏਜੰਸੀ)-ਲਿਬਨਾਨ ਤੇ ਇਜ਼ਰਾਈਲ ਵਿਚਕਾਰ ਦਹਾਕਿਆਂ ਬਾਅਦ ਸਿੱਧੀ ਕੂਟਨੀਤਕ ਗੱਲਬਾਤ ਸ਼ੁਰੂ ਹੋ ਗਈ ਹੈ | ਇਸ ਗੱਲਬਾਤ ਦੀ ਅਗਵਾਈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕਰ ਰਹੇ ਹਨ ਜਦਕਿ ਦੋਵਾਂ ਦੇਸ਼ਾਂ ਦੇ ਰਾਜਦੂਤ ਵੀ ਇਸ ਬੈਠਕ 'ਚ ਸ਼ਾਮਿਲ ਹਨ | ਇਹ 1993 ਤੋਂ ਬਾਅਦ ਪਹਿਲੀ ਉੱਚ-ਪੱਧਰੀ ਸਿੱਧੀ ਕੂਟਨੀਤਕ ਗੱਲਬਾਤ ਹੈ | ਇਜ਼ਰਾਈਲ ਤੇ ਹਿਜ਼ਬੁੱਲਾ ਅੱਤਵਾਦੀ ਸਮੂਹ ਵਿਚਕਾਰ ਇਕ ਮਹੀਨੇ ਤੋਂ ਵੱਧ ਸਮੇਂ ਦੀ ਜੰਗ ਤੋਂ ਬਾਅਦ ਮੰਗਲਵਾਰ ਨੂੰ ਵਾਸ਼ਿੰਗਟਨ 'ਚ ਲਿਬਨਾਨ ਤੇ ਇਜ਼ਰਾਈਲ ਨੇ ਦਹਾਕਿਆਂ ਬਾਅਦ ਆਪਣੀ ਪਹਿਲੀ ਸਿੱਧੀ ਕੂਟਨੀਤਕ ਗੱਲਬਾਤ ਸ਼ੁਰੂ ਕੀਤੀ | ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਨੂੰ ''ਇਤਿਹਾਸਕ ਮੌਕਾ'' ਕਰਾਰ ਦਿੱਤਾ, ਪਰ ਸਪੱਸ਼ਟ ਕੀਤਾ ਕਿ ਇਸ 'ਚ ਕੋਈ ਸਫਲਤਾਪੂਰਵਕ ਸਮਝੌਤਾ ਤੁਰੰਤ ਹੋਣ ਦੀ ਉਮੀਦ ਨਹੀਂ ਹੈ | ਹਾਲਾਂਕ ਰੂਬੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵਿਚਾਰ-ਵਟਾਂਦਰੇ ਦੀ ਇਸ ਸਹੂਲਤ ਤੋਂ ਬਹੁਤ ਖੁਸ਼ ਹਨ |

Ad Position 22
No active advertisement
ਪਿਛਲੀ ਖ਼ਬਰ ਛੱਤੀਸਗੜ੍ਹ ਪਾਵਰ ਪਲਾਂਟ 'ਚ ਬਾਇਲਰ ਧਮਾਕਾ-13 ਮਜਦੂਰਾਂ ਦੀ ਮÏਤ, 21 ਜ਼ਖ਼ਮੀ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ 'ਮਾਂਵਾਂ-ਧੀਆਂ ਸਤਿਕਾਰ ਯੋਜਨਾ' ਸੰਬੰਧੀ ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ
Ad Position 24