ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਭਾਰਤੀ ਝੰਡੇ ਵਾਲਾ ਐਲ.ਪੀ.ਜੀ. ਕੈਰੀਅਰ ਜਗ ਵਿਕਰਮ ਰਣਨੀਤਕ ਤÏਰ 'ਤੇ ਸੰਵੇਦਨਸ਼ੀਲ ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੇ ਕਾਂਡਲਾ ਬੰਦਰਗਾਹ 'ਤੇ ਸਫਲਤਾਪੂਰਵਕ ਪਹੁੰਚ ਗਿਆ | ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ | ਗ੍ਰੇਟ ਈਸਟਰਨ ਸ਼ਿਪਿੰਗ ਕੰਪਨੀ ਦੀ ਮਲਕੀਅਤ ਵਾਲਾ ਇਹ ਜਹਾਜ਼ 11 ਅਪ੍ਰੈਲ ਨੂੰ ਸਟ੍ਰੇਟ ਨੂੰ ਪਾਰ ਕਰ ਗਿਆ ਤੇ ਮੰਗਲਵਾਰ ਦੇਰ ਰਾਤ ਕਾਂਡਲਾ 'ਚ ਤੇਲ ਜੈੱਟੀ ਨੰਬਰ 1 'ਤੇ ਰੁਕਿਆ | ਮਾਲ ਉਤਾਰਨ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਦੇ ਐਲ.ਪੀ.ਜੀ. ਸਪਲਾਈ ਨੈੱਟਵਰਕ ਨੂੰ ਸਮੇਂ ਸਿਰ ਹੁਲਾਰਾ ਮਿਲੇਗਾ |