01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੀ.ਬੀ.ਐਸ.ਈ. ਨੇ 10ਵੀਂ ਦਾ ਨਤੀਜਾ ਐਲਾਨਿਆ

Ad Position 21
No active advertisement
ਅਜੀਤ ਡੈਸਕ 16-04-2026

ਅੰਮਿ੍ਤਸਰ ਦੇ ਮੁਦਿਤ ਜੈਨ ਦੇ 100 ਫ਼ੀਸਦੀ ਅੰਕ
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਬੁੱਧਵਾਰ ਨੂੰ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ, ਜਿਸ ਨਾਲ ਪ੍ਰੀਖਿਆ ਦੇਣ ਵਾਲੇ 25 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ | ਬੁੱਧਵਾਰ ਸ਼ਾਮ 4 ਵਜੇ, ਉਮੰਗ ਅਤੇ ਡਿਜੀਲਾਕਰ ਸਮੇਤ ਸਰਕਾਰੀ ਪੋਰਟਲ ਲਾਈਵ ਹੋ ਗਏ ਅਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ | ਨਾਲ ਹੀ ਇਕ ਫਲੈਸ਼ ਮੈਸੇਜ ਵੀ ਦਿਖਾਈ ਦਿੱਤਾ, ਸੀ.ਬੀ.ਐਸ.ਈ. ਬੋਰਡ ਨਤੀਜਾ-2026, ਦਸਵੀਂ ਜਮਾਤ ਦੇ ਨਤੀਜੇ ਆ ਗਏ ਹਨ | ਸੀ.ਬੀ.ਐਸ.ਈ. ਦੀ ਨਵੀਂ ਸ਼ੁਰੂ ਕੀਤੀ ਗਈ ਦੋ-ਬੋਰਡ ਪ੍ਰਣਾਲੀ ਤਹਿਤ, ਦਸਵੀਂ ਜਮਾਤ ਦੇ ਨਤੀਜੇ ਹੁਣ ਪਹਿਲਾਂ ਐਲਾਨੇ ਜਾ ਰਹੇ ਹਨ | ਨਵੀਂ ਪ੍ਰਣਾਲੀ ਅਕਾਦਮਿਕ ਸਾਲ ਨੂੰ ਦੋ ਵੱਖ-ਵੱਖ ਪ੍ਰੀਖਿਆ ਸੈਸ਼ਨਾਂ 'ਚ ਵੰਡਦੀ ਹੈ | ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਪਹਿਲਾ ਸੈਸ਼ਨ 17 ਫਰਵਰੀ ਤੋਂ 11 ਮਾਰਚ, 2026 ਤੱਕ 8,075 ਪ੍ਰੀਖਿਆ ਕੇਂਦਰਾਂ 'ਚ ਕਰਵਾਇਆ ਗਿਆ ਸੀ ਅਤੇ 83 ਵਿਸ਼ਿਆਂ ਨੂੰ ਕਵਰ ਕਰਦਾ ਸੀ | ਕੁੱਲ 25,08,319 ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ 'ਚੋਂ 14,08,546 ਲੜਕੇ ਤੇ 10,99,773 ਲੜਕੀਆਂ ਸਨ | ਬੋਰਡ ਪ੍ਰੀਖਿਆਵਾਂ ਦਾ ਦੂਜਾ ਪੜਾਅ 15 ਮਈ ਤੋਂ ਸ਼ੁਰੂ ਹੋਣ ਵਾਲਾ ਹੈ |
ਦੇਸ਼ ਭਰ 'ਚ ਲੁਧਿਆਣਾ ਖੇਤਰ ਨੂੰ 9ਵਾਂ ਸਥਾਨ

ਸੀ. ਬੀ. ਐਸ. ਈ. ਦੇ ਦਸਵੀਂ ਜਮਾਤ ਦੇ ਸੈਸ਼ਨ 1 ਦੇ ਨਤੀਜੇ 'ਚ ਇਸ ਸਾਲ ਲੁਧਿਆਣਾ ਖੇਤਰ ਦੇ ਲਗਭਗ 1.20 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ 95.70 ਪ੍ਰਤੀਸ਼ਤ ਪਾਸ ਹੋਏ | ਸਮੁੱਚੇ ਪ੍ਰਦਰਸ਼ਨ ਦੇ ਆਧਾਰ 'ਤੇ ਲੁਧਿਆਣਾ ਖੇਤਰ ਦੇਸ਼ ਭਰ 'ਚ 9ਵੇਂ ਸਥਾਨ 'ਤੇ ਰਿਹਾ | ਅੰਮਿ੍ਤਸਰ ਦੇ ਵਿਦਿਆਰਥੀ ਮੁਦਿਤ ਜੈਨ ਨੂੰ 100 ਫ਼ੀਸਦੀ ਅੰਕ ਮਿਲੇ ਹਨ |

Ad Position 22
No active advertisement
ਪਿਛਲੀ ਖ਼ਬਰ ਸਮਰਾਟ ਨੇ ਸੰਭਾਲੀ ਬਿਹਾਰ ਦੀ ਕਮਾਨ ਅਗਲੀ ਖ਼ਬਰ 'ਜਗ ਵਿਕਰਮ' 20,400 ਮੀਟਿ੍ਕ ਟਨ ਐਲ.ਪੀ.ਜੀ. ਲੈ ਕੇ ਗੁਜਰਾਤ ਬੰਦਰਗਾਹ 'ਤੇ ਪੁੱਜਾ
Ad Position 24