ਕਿਹਾ, ਮਹਿਲਾ ਰਾਖਵਾਂਕਰਨ ਬਿੱਲ ਦੇ ਹੱਕ 'ਚ ਹਾਂ, ਪਰ ਇਸ ਨੂੰ ਲਿਆਉਣ ਦੇ ਤਰੀਕੇ 'ਤੇ ਹੈ ਇਤਰਾਜ਼
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਸੰਸਦ ਦੇ ਤਿੰਨ ਦਿਨਾ ਵਿਸ਼ੇਸ਼ ਇਜਲਾਸ ਦੀ ਪੂਰਬਲੀ ਸ਼ਾਮ 'ਤੇ ਵਿਰੋਧੀ ਧਿਰ ਦੇ ਚੋਟੀ ਦੇ ਨੇਤਾਵਾਂ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੇ ਘਰ ਬੈਠਕ ਕੀਤੀ ਤਾਂ ਜੋ ਮਹਿਲਾ ਰਾਖਵਾਂਕਰਨ ਕਾਨੂੰਨ 'ਤੇ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਸਕੇ | ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਬੁੱਧਵਾਰ ਨੂੰ ਕਿਹਾ ਕਿ ਕਈ ਵਿਰੋਧੀ ਪਾਰਟੀਆਂ ਨੇ ਸੰਸਦ 'ਚ ਸੰਵਿਧਾਨ ਸੋਧ ਬਿੱਲ 'ਚ ਹੱਦਬੰਦੀ ਦੇ ਉਪਬੰਧਾਂ ਵਿਰੁੱਧ ਇਕਜੁੱਟ ਹੋ ਕੇ ਵੋਟ ਪਾਉਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਇਹ ਜ਼ੋਰ ਦੇ ਕੇ ਕਿਹਾ ਕਿ ਉਹ ਮਹਿਲਾ ਰਾਖਵੇਂਕਰਨ ਦੇ ਵਿਰੁੱਧ ਨਹੀਂ ਹਨ, ਪਰ ਜਿਸ ਤਰੀਕੇ ਨਾਲ ਬਿੱਲ ਲਿਆਂਦਾ ਜਾ ਰਿਹਾ ਹੈ, ਉਸ ਦੇ ਵਿਰੁੱਧ ਹਨ | 'ਆਪ' ਤੋਂ ਇਲਾਵਾ 'ਇੰਡੀਆ' ਧੜੇ ਦੇ ਕਈ ਪਾਰਟੀਆਂ ਦੇ ਆਗੂਆਂ ਨੇ ਬੁੱਧਵਾਰ ਨੂੰ ਖੜਗੇ ਦੇ ਨਿਵਾਸ ਸਥਾਨ 'ਤੇ ਮੀਟਿੰਗ ਕੀਤੀ ਤਾਂ ਜੋ ਵੀਰਵਾਰ ਤੋਂ ਸ਼ੁਰੂ ਹੋ ਰਹੀ ਸੰਸਦ ਦੇ ਤਿੰਨ ਦਿਨਾ ਵਿਸ਼ੇਸ਼ ਇਜਲਾਸ ਦÏਰਾਨ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਸਕੇ | ਇਜਲਾਸ ਦÏਰਾਨ ਸੰਵਿਧਾਨ ਸੋਧ ਬਿੱਲ ਦੇ ਨਾਲ-ਨਾਲ ਮਹਿਲਾ ਰਾਖਵਾਂਕਰਨ ਬਿੱਲ 'ਤੇ ਵਿਚਾਰ ਅਤੇ ਪਾਸ ਕੀਤਾ ਜਾਵੇਗਾ | ਮੀਟਿੰਗ ਤੋਂ ਬਾਅਦ ਖੜਗੇ ਨੇ ਕਿਹਾ ਕਿ ਅਸੀਂ ਸਾਰੇ ਮਹਿਲਾ ਰਾਖਵਾਂਕਰਨ ਬਿੱਲ ਦੇ ਹੱਕ 'ਚ ਹਾਂ, ਪਰ ਇਸਨੂੰ ਜਿਸ ਤਰਾਂ ਲਿਆਂਦਾ ਜਾ ਰਿਹਾ ਹੈ, ਇਸ 'ਤੇ ਇਤਰਾਜ਼ ਹਨ | ਇਹ ਰਾਜਨੀਤਿਕ ਤÏਰ 'ਤੇ ਪ੍ਰੇਰਿਤ ਹੈ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਦਬਾਉਣ ਲਈ ਸਰਕਾਰ ਅਜਿਹਾ ਕਰ ਰਹੀ ਹੈ | ਅਸੀਂ ਲਗਾਤਾਰ ਮਹਿਲਾ ਰਾਖਵੇਂਕਰਨ ਦਾ ਸਮਰਥਨ ਕਰ ਰਹੇ ਹਾਂ | ਅਸੀਂ ਜ਼ੋਰ ਦੇ ਰਹੇ ਹਾਂ ਕਿ ਪਹਿਲਾਂ ਪਾਸ ਕੀਤੀ ਗਈ ਸੋਧ ਨੂੰ ਲਾਗੂ ਕੀਤਾ ਜਾਵੇ |
ਵਿਰੋਧੀ ਧਿਰਾਂ ਵਲੋਂ ਖੜਗੇ ਦੀ ਰਿਹਾਇਸ਼ 'ਤੇ ਬੈਠਕ
ਕਈ ਵਿਰੋਧੀ ਪਾਰਟੀਆਂ 2011 ਦੀ ਮਰਦਮਸ਼ੁਮਾਰੀ ਅਨੁਸਾਰ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਹੱਦਬੰਦੀ ਅਭਿਆਸ ਅਤੇ ਕਈ ਰਾਜ ਵਿਧਾਨ ਸਭਾਵਾਂ 'ਚ ਸੀਟਾਂ 'ਚ ਵਾਧੇ ਨਾਲ ਜੋੜਨ ਦਾ ਵਿਰੋਧ ਕਰ ਰਹੀਆਂ ਹਨ | ਉਨ੍ਹਾਂ ਨੇ ਸੱਤਾਧਾਰੀ ਐਨ.ਡੀ.ਏ. 'ਤੇ ਕਾਨੂੰਨ 'ਤੇ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਇਆ ਹੈ | ਖੜਗੇ ਦੇ ਘਰ 'ਤੇ ਹੋਈ ਮੀਟਿੰਗ 'ਚ ਕਾਂਗਰਸ, ਡੀ.ਐਮ.ਕੇ., ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਰ.ਜੇ.ਡੀ., ਸੀ.ਪੀ.ਆਈ. ਅਤੇ ਸੀ.ਪੀ.ਆਈ.-ਐਮ ਦੇ ਨੇਤਾ ਮÏਜੂਦ ਸਨ | ਖੜਗੇ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਮੀਟਿੰਗ 'ਚ ਹੋਰ ਆਗੂਆਂ 'ਚ ਡੀ.ਐਮ.ਕੇ. ਦੇ ਟੀ.ਆਰ. ਬਾਲੂ, ਆਰ.ਜੇ.ਡੀ. ਦੇ ਤੇਜਸਵੀ ਯਾਦਵ, ਤਿ੍ਣਮੂਲ ਦੀ ਸਾਗਰਿਕਾ ਘੋਸ਼, ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਸੰਜੇ ਰਾਉਤ ਅਤੇ ਅਰਵਿੰਦ ਸਾਵੰਤ ਤੇ ਐਨ.ਸੀ.ਪੀ.-ਐਸ.ਸੀ.ਪੀ. ਦੀ ਸਪਿ੍ਯਾ ਸੁਲੇ ਸ਼ਾਮਿਲ ਸਨ | ਮੀਟਿੰਗ 'ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵਰਚੁਅਲੀ ਸ਼ਾਮਿਲ ਹੋਏ | ਕਾਂਗਰਸ ਦੇ ਜਨਰਲ ਸਕੱਤਰਾਂ ਕੇ.ਸੀ. ਵੇਣੂਗੋਪਾਲ ਅਤੇ ਜੈਰਾਮ ਰਮੇਸ਼ ਤੋਂ ਇਲਾਵਾ ਸੀ.ਪੀ.ਆਈ. ਨੇਤਾ ਐਨੀ ਰਾਜਾ, ਸੀ.ਪੀ.ਆਈ.-ਐਮ ਦੇ ਨੀਲੋਤਪਾਲ ਬਾਸੂ, 'ਆਪ' ਨੇਤਾ ਸੰਜੇ ਸਿੰਘ, ਆਜ਼ਾਦ ਸੰਸਦ ਮੈਂਬਰ ਕਪਿਲ ਸਿੱਬਲ, ਆਈ.ਯੂ.ਐਮ.ਐਲ. ਦੇ ਈ.ਟੀ. ਮੁਹੰਮਦ ਬਸ਼ੀਰ ਅਤੇ ਆਰ.ਐਸ.ਪੀ. ਦੇ ਐਨ.ਕੇ. ਪ੍ਰੇਮਚੰਦਰਨ ਵੀ ਮੀਟਿੰਗ 'ਚ ਸ਼ਾਮਿਲ ਹੋਏ | ਸੰਸਦ ਦਾ ਤਿੰਨ ਦਿਨਾ ਵਿਸ਼ੇਸ਼ ਇਜਲਾਸ 16 ਤੋਂ 18 ਅਪ੍ਰੈਲ ਤੱਕ ਹੋਵੇਗਾ, ਜਿਸ ਦÏਰਾਨ 'ਨਾਰੀ ਸ਼ਕਤੀ ਵੰਦਨ ਅਧਿਨਿਯਮ', ਜਿਸਨੂੰ ਆਮ ਤÏਰ 'ਤੇ ਮਹਿਲਾ ਰਾਖਵਾਂਕਰਨ ਕਾਨੂੰਨ ਵਜੋਂ ਜਾਣਿਆ ਜਾਂਦਾ ਹੈ, 'ਚ ਸੋਧਾਂ ਪੇਸ਼ ਕੀਤੀਆਂ ਜਾਣਗੀਆਂ | ਇਸ ਕਾਨੂੰਨ ਤਹਿਤ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ 'ਚ ਅÏਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ ਲਾਜ਼ਮੀ ਕੀਤਾ ਗਿਆ ਹੈ, ਜਿਸ ਨੂੰ 2029 ਤੋਂ ਲਾਗੂ ਕੀਤਾ ਜਾਵੇਗਾ |
ਵਿਰੋਧੀ ਧਿਰ ਹੱਦਬੰਦੀ ਖ਼ਿਲਾਫ਼ ਵੋਟ ਕਰੇਗੀ-ਖੜਗੇ
ਅਜੀਤ ਡੈਸਕ
16-04-2026