ਨਵੀਂ ਦਿੱਲੀ, (ਡਾ. ਬਲਵਿੰਦਰ ਸਿੰਘ ਸੋਢੀ)-ਸੀ. ਬੀ. ਐਸ. ਈ. ਦੀ 10ਵੀਂ ਜਮਾਤ ਦੇ ਨਤੀਜੇ 'ਚ ਇਸ ਵਾਰ ਕੁੱਲ 93.70 ਫ਼ੀਸਦੀ ਵਿਦਿਆਰਥੀ ਪਾਸ ਹੋਏ ਅਤੇ ਪ੍ਰੀਖਿਆ ਵਿਚ 94.99 ਫ਼ੀਸਦੀ ਪਾਸ ਪ੍ਰਤੀਸ਼ਤਤਾ ਦੇ ਨਾਲ ਕੁੜੀਆਂ ਨੇ ਇਕ ਵਾਰ ਬਾਜ਼ੀ ਮਾਰ ਕੇ ਬਿਹਤਰ ਪ੍ਰਦਰਸ਼ਨ ਕੀਤਾ ਹੈ | ਬੋਰਡ ਅਨੁਸਾਰ 22 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ, ਜਦੋਂ ਕਿ 55,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ | ਉਸ ਦੇ ਨਾਲ 14.7 ਲੱਖ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ ਵਿਚ ਰੱਖਿਆ ਗਿਆ ਹੈ | ਕੁੱਲ ਮਿਲਾ ਕੇ ਸੀ. ਬੀ. ਐਸ. ਈ. ਦੀ 10ਵੀਂ ਦਾ ਨਤੀਜਾ 93.70 ਫ਼ੀਸਦੀ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਥੋੜ੍ਹਾ ਵਧਿਆ ਹੈ |