31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਚੋਣ ਕਮਿਸ਼ਨ ਨੇ ਦਿੱਲੀ ਅਤੇ 5 ਰਾਜਾਂ ’ਚ ਐਸ.ਆਈ.ਆਰ. ਦੀ ਸਮਾਂ ਹੱਦ ਵਧਾਈ

ਨਵੀਂ ਦਿੱਲੀ, 30 ਅਕਤੂਬਰ (ਉਪਮਾ ਡਾਗਾ ਪਾਰਥ)- ਚੋਣ ਕਮਿਸ਼ਨ ਨੇ 6 ਰਾਜਾਂ ’ਚ ਵੋਟਰ ਸੂਚੀ ਦੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਪ੍ਰੋਗਰਾਮ ’ਚ ਸੋਧ ਕਰਦਿਆਂ ਕਵਾਇਦ ਦੀ ਸਮਾਂ ਹੱਦ ’ਚ ਵਾਧਾ ਕੀਤਾ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਮਹਾਰਾਸ਼ਟਰ, ਦਿੱਲੀ, ਆਂਧਰਾ ਪ੍ਰਦੇਸ਼, ਹਰਿਆਣਾ, ਤੇਲੰਗਾਨਾ ਅਤੇ ਨਾਗਾਲੈਂਡ ਲਈ ਇਹ ਬਦਲਾਅ ਕੀਤਾ ਹੈ। ਇਹ ਬਦਲਾਅ ਸੁਪਰੀਮ ਕੋਰਟ ਦੀ ਉਸ ਟਿੱਪਣੀ ਤੋਂ ਬਾਅਦ ਹੋਇਆ ਹੈ, ਜਿਸ ’ਚ ਛੁਟੇ ਹੋਏ ਵੋਟਰਾਂ ਨੂੰ ਦਾਅਵੇ, ਇਤਰਾਜ਼ ਪ੍ਰਗਟਾਉਣ ਦਾ ਲੋੜੀਂਦਾ ਮੌਕਾ ਦੇਣ ..

Ad Position 21
No active advertisement
ਅਜੀਤ ਡੈਸਕ 31-10-2026

ਨਵੀਂ ਦਿੱਲੀ, 30 ਅਕਤੂਬਰ (ਉਪਮਾ ਡਾਗਾ ਪਾਰਥ)- ਚੋਣ ਕਮਿਸ਼ਨ ਨੇ 6 ਰਾਜਾਂ ’ਚ ਵੋਟਰ ਸੂਚੀ ਦੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਪ੍ਰੋਗਰਾਮ ’ਚ ਸੋਧ ਕਰਦਿਆਂ ਕਵਾਇਦ ਦੀ ਸਮਾਂ ਹੱਦ ’ਚ ਵਾਧਾ ਕੀਤਾ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਮਹਾਰਾਸ਼ਟਰ, ਦਿੱਲੀ, ਆਂਧਰਾ ਪ੍ਰਦੇਸ਼, ਹਰਿਆਣਾ, ਤੇਲੰਗਾਨਾ ਅਤੇ ਨਾਗਾਲੈਂਡ ਲਈ ਇਹ ਬਦਲਾਅ ਕੀਤਾ ਹੈ। ਇਹ ਬਦਲਾਅ ਸੁਪਰੀਮ ਕੋਰਟ ਦੀ ਉਸ ਟਿੱਪਣੀ ਤੋਂ ਬਾਅਦ ਹੋਇਆ ਹੈ, ਜਿਸ ’ਚ ਛੁਟੇ ਹੋਏ ਵੋਟਰਾਂ ਨੂੰ ਦਾਅਵੇ, ਇਤਰਾਜ਼ ਪ੍ਰਗਟਾਉਣ ਦਾ ਲੋੜੀਂਦਾ ਮੌਕਾ ਦੇਣ ਅਤੇ ਅਮਲ ’ਚ ਕਾਹਲੀ ਨਾ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ। ਕਮਿਸ਼ਨ ਨੇ ਦਿੱਲੀ ਅਤੇ ਮਹਾਰਾਸ਼ਟਰ ਦੇ ਵੋਟਰਾਂ ਨੂੰ ਨਾਂਅ ਜੁੜਵਾਉਣ, ਕਟਵਾਉਣ ਜਾਂ ਕਿਸੇ ਗੜਬੜੀ ’ਤੇ ਦਾਅਵਾ-ਇਤਰਾਜ਼ ਦਰਜ ਕਰਵਾਉਣ ਲਈ ਵਾਧੂ ਸਮਾਂ ਦਿੱਤਾ ਹੈ, ਜਦਕਿ ਆਂਧਰਾ ਪ੍ਰਦੇਸ਼, ਹਰਿਆਣਾ, ਤੇਲੰਗਾਨਾ ਅਤੇ ਨਾਗਾਲੈਂਡ ’ਚ ਨੋਟਿਸ ਦੇ ਨਿਪਟਾਰੇ ਦੀ ਸਮਾਂ ਹੱਦ ਵਧਾਈ ਗਈ ਹੈ।  ਨਵੇਂ ਪ੍ਰੋਗਰਾਮ ਮੁਤਾਬਿਕ ਮਹਾਰਾਸ਼ਟਰ ਸਮੇਤ 5 ਰਾਜਾਂ ’ਚ ਅੰਤਿਮ ਵੋਟਰ ਸੂਚੀ 30 ਨਵੰਬਰ ਅਤੇ ਦਿੱਲੀ ’ਚ 22 ਦਸੰਬਰ ਨੂੰ ਜਾਰੀ ਹੋਏਗੀ। ਦਿੱਲੀ ’ਚ ਦਾਅਵੇ ਅਤੇ ਇਤਰਾਜ਼ ਹੁਣ 30 ਅਕਤੂਬਰ ਦੀ ਥਾਂ ’ਤੇ 25 ਨਵੰਬਰ ਤੱਕ ਦਾਖ਼ਲ ਕੀਤੇ ਜਾ ਸਕਣਗੇ। ਦਾਅਵਿਆਂ ਦੇ ਨਿਪਟਾਰੇ ਦੀ ਸਮਾਂ ਹੱਦ 30 ਨਵੰਬਰ ਤੋਂ ਵਧਾ ਕੇ 15 ਦਸੰਬਰ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਅੰਤਿਮ ਸੂਚੀ 22 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਮਹਾਰਾਸ਼ਟਰ ’ਚ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਸਮਾਂ ਹੱਦ 26 ਅਕਤੂਬਰ ਤੋਂ ਵਧਾ ਕੇ 13 ਨਵੰਬਰ ਕੀਤੀ ਗਈ ਹੈ। ਇਤਰਾਜ਼ਾਂ ਦੇ ਨਿਪਟਾਰੇ ਦੀ ਸਮਾਂ ਹੱਦ 25 ਨਵੰਬਰ ਕੀਤੀ ਗਈ ਹੈ ਅਤੇ ਅੰਤਿਮ ਵੋਟਰ ਸੂਚੀ 30 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਆਂਧਰਾ ਪ੍ਰਦੇਸ਼ ਅਤੇ ਹਰਿਆਣਾ ’ਚ ਨੋਟਿਸ ਅਤੇ ਨਿਪਟਾਰੇ ਦੀ ਮਿਆਦ ਹੁਣ 20 ਨਵੰਬਰ ਨੂੰ ਅਤੇ ਨਾਗਾਲੈਂਡ ’ਚ 25 ਨਵੰਬਰ ਅਤੇ ਤੇਲੰਗਾਨਾ ’ਚ 26 ਨਵੰਬਰ ਤੱਕ ਹੋਏਗੀ। ਚਾਰੋਂ ਰਾਜਾਂ ’ਚ ਅੰਤਿਮ ਵੋਟਰ ਸੂਚੀ 30 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ।

Ad Position 22
No active advertisement
ਅਗਲੀ ਖ਼ਬਰ ‘ਆਖ਼ਰੀ ਸਾਹ ਤੱਕ ਦੇਸ਼ ਦੀ ਸੇਵਾ ਕਰਦਾ ਰਹਾਂਗਾ’
Ad Position 24