17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਾਰਤ ਦੇ ਵਿਚਾਰ ਦੀ ਰੱਖਿਆ ਲਈ ਸੰਸਦ 'ਚ ਹੱਦਬੰਦੀ ਬਿੱਲ ਨੂੰ ਹਰਾਇਆ-ਰਾਹੁਲ ਗਾਂਧੀ

Ad Position 21
No active advertisement
ਅਜੀਤ ਡੈਸਕ 19-04-2026
ਚੇਨਈ, 18 ਅਪ੍ਰੈਲ (ਪੀ.ਟੀ.ਆਈ.) ਕਾਂਗਰਸ ਦੇ ਚੋਟੀ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ 'ਭਾਰਤ ਦੇ ਵਿਚਾਰ' ਦੀ ਰੱਖਿਆ ਲਈ ਸ਼ੁੱਕਰਵਾਰ ਨੂੰ ਸੰਸਦ ਵਿੱਚ ਹੱਦਬੰਦੀ ਬਿੱਲ ਨੂੰ ਹਰਾਇਆ¢ ਉਨ੍ਹਾਂ ਨੇ ਆਰ. ਐੱਸ. ਐੱਸ.-ਬੀ.ਜੇ.ਪੀ. 'ਤੇ ਤਿੱਖਾ ਹਮਲਾ ਕੀਤਾ¢ ਇੱਥੇ ਪੋਨੇਰੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਜੋ ਕਿ ਤਾਮਿਲਨਾਡੂ ਵਿੱਚ 23 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਪਹਿਲੀ ਪ੍ਰਚਾਰ ਰੈਲੀ ਸੀ, ਵਿਚ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 16 ਅਪ੍ਰੈਲ ਨੂੰ ਇੱਕ ਨਵਾਂ ਬਿੱਲ ਲੈ ਕੇ ਆਈ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਮਹਿਲਾ ਬਿੱਲ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ 2023 ਵਿੱਚ ਪਹਿਲਾਂ ਹੀ ਅਪਣਾਇਆ ਜਾ ਚੁੱਕਾ ਹੈ¢ ਉਨ੍ਹਾਂ ਦੋਸ਼ ਲਗਾਇਆ ਕਿ ਅਖÏਤੀ ਮਹਿਲਾ ਬਿੱਲ ਨੇ ਹੱਦਬੰਦੀ ਨੂੰ ਛੁਪਾਇਆ ਗਿਆ¢ ਇਸਦਾ ਉਦੇਸ਼ ਭਾਰਤੀ ਸੰਘ ਵਿੱਚ ਤਾਮਿਲਨਾਡੂ ਦੀ ਪ੍ਰਤੀਨਿਧਤਾ ਨੂੰ ਘਟਾਉਣਾ ਸੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦਾ ਇਹ ਹੱਦਬੰਦੀ ਕਦਮ ਦੱਖਣੀ ਸੂਬਿਆਂ, ਛੋਟੇ ਸੂਬਿਆਂ ਅਤੇ ਉੱਤਰ-ਪੂਰਬੀ ਸੂਬਿਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਸੀ | ਅਸੀਂ ਸੰਸਦ ਵਿੱਚ ਉਸ ਬਿੱਲ ਨੂੰ ਹਰਾਇਆ ਜਿਸਨੇ ਹੱਦਬੰਦੀ ਨੂੰ ਛੁਪਾਇਆ ਸੀ; ਅਸੀਂ ਭਾਰਤ ਦੇ ਵਿਚਾਰ ਦੀ ਰੱਖਿਆ ਲਈ ਇਸਨੂੰ ਹਰਾਇਆ | ਰਾਹੁਲ ਨੇ ਅੱਗੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 'ਇੱਕ ਰਾਸ਼ਟਰ, ਇੱਕ ਨੇਤਾ, ਇੱਕ ਭਾਸ਼ਾ ਅਤੇ ਇੱਕ ਲੋਕਾਂ' ਬਾਰੇ ਗੱਲ ਕਰਦੇ ਹਨ ਤਾਂ ਉਹ ਅਸਲ ਵਿੱਚ 'ਭਾਰਤ ਦੇ ਸੰਵਿਧਾਨ 'ਤੇ ਹਮਲਾ ਕਰ ਰਹੇ ਹੁੰਦੇ ਹਨ¢' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਸੂਬਿਆਂ ਦਾ ਸੰਘ ਹੈ ਅਤੇ ਹਰੇਕ ਰਾਜ ਦੀ ਆਪਣੀ ਆਵਾਜ਼ ਹੋਣੀ ਚਾਹੀਦੀ ਹੈ; ਇਸਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਪੂਰੀ ਆਜ਼ਾਦੀ ਅਤੇ ਆਪਣੀਆਂ ਪਰੰਪਰਾਵਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਇਕ ਘੰਟੇ 'ਚ 7 ਝੂਠ ਬੋਲੇ-ਗਾਲਿਬਾਫ਼ ਅਗਲੀ ਖ਼ਬਰ ਅਮਰੀਕਾ ਵਲੋਂ ਪੇਸ਼ ਨਵੇਂ ਪ੍ਰਸਤਾਵਾਂ ਦੀ ਸਮੀਖਿਆ ਕਰ ਰਹੇ ਹਾਂ-ਈਰਾਨ
Ad Position 24