18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਊਧਮਪੁਰ 'ਚ ਬੱਸ ਪਹਾੜੀ ਤੋਂ ਡਿੱਗੀ, 21 ਮÏਤਾਂ <br/>

Ad Position 21
No active advertisement
ਅਜੀਤ ਡੈਸਕ 21-04-2026

ਜੰਮੂ, 20 ਅਪ੍ਰੈਲ (ਏਜੰਸੀ)-ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਬੱਸ ਦੇ ਪਹਾੜੀ ਤੋਂ ਹੇਠਾਂ ਡਿਗਣ ਕਾਰਨ 21 ਲੋਕਾਂ ਦੀ ਮÏਤ ਹੋ ਗਈ ਅਤੇ 29 ਹੋਰ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਬੱਸ ਨੇ ਇਕ ਆਟੋ-ਰਿਕਸ਼ਾ ਨੂੰ ਕੁਚਲ ਦਿੱਤਾ ਤੇ ਫਿਰ ਸੜਕ 'ਤੇ ਹੇਠਾਂ ਉਲਟੀ ਹੋ ਕੇ ਡਿੱਗ ਗਈ | ਅਧਿਕਾਰੀਆਂ ਨੇ ਕਿਹਾ ਕਿ ਆਟੋ-ਰਿਕਸ਼ਾ 'ਚ ਸਵਾਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ | ਸਵੇਰੇ 10 ਵਜੇ ਦੇ ਕਰੀਬ ਰਾਮਨਗਰ ਖੇਤਰ ਦੇ ਪਹਾੜੀ ਚੋਟੀ ਦੇ ਕਾਗੋਰਟ ਪਿੰਡ ਨੇੜੇ ਇਕ ਅੰਨ੍ਹੇ ਮੋੜ 'ਤੇ ਨਿੱਜੀ ਬੱਸ ਦੇ ਡਰਾਈਵਰ ਦੇ ਸੰਤੁਲਨ ਗੁਆਉਣ ਤੋਂ ਬਾਅਦ ਹੇਠਾਂ ਡਿੱਗ ਗਈ, ਇਸ ਮੌਕੇ ਪਹਾੜੀ ਹਿੱਸੇ ਤੋਂ ਲੰਘ ਰਹੇ ਫ਼Ïਜ ਦੇ ਕਾਫਲੇ ਨੇ ਬਚਾਅ ਕਾਰਜ ਦੀ ਅਗਵਾਈ ਕੀਤੀ | ਬੱਸ 'ਚ 50 ਯਾਤਰੀ, ਜਿਨ੍ਹਾਂ 'ਚੋਂ ਜ਼ਿਆਦਾਤਰ ਆਪਣੇ ਰੋਜ਼ਾਨਾ ਦੇ ਕੰਮਾਂ 'ਤੇ ਜਾ ਰਹੇ ਸਨ, ਸਵਾਰ ਸਨ, ਰਾਮਨਗਰ ਤੋਂ ਊਧਮਪੁਰ ਜਾ ਰਹੇ ਸਨ | ਬਚਾਅ ਕਾਰਜ ਬਹੁਤ ਚੁਣÏਤੀਪੂਰਨ ਸਾਬਤ ਹੋਇਆ ਕਿਉਂਕਿ ਵਾਹਨ ਲੋਹੇ ਦੇ ਢੇਰ 'ਚ ਬਦਲ ਗਿਆ ਸੀ, ਜਿਸਦਾ ਉੱਪਰਲਾ ਹਿੱਸਾ ਲਗਭਗ ਪੂਰੀ ਤਰ੍ਹਾਂ ਫਟ ਗਿਆ ਸੀ | ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ | ਪ੍ਰਧਾਨ ਮੰਤਰੀ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50,000 ਰੁਪਏ ਦੀ ਸਹਾਇਤਾ ਦਾ ਐਲਾਨ ਵੀ ਕੀਤਾ | ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮਿ੍ਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ | ਪੁਲਿਸ ਦੇ ਡੀ. ਆਈ. ਜੀ. ਊਧਮਪੁਰ-ਰਿਆਸੀ ਰੇਂਜ, ਸ਼ਿਵ ਕੁਮਾਰ ਸ਼ਰਮਾ ਨੇ ਮÏਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਮਨਗਰ ਤੋਂ ਊਧਮਪੁਰ ਜਾ ਰਹੀ ਬੱਸ ਪਹਾੜੀ ਰਸਤੇ 'ਤੇ ਲੰਘਦੇ ਸਮੇਂ ਬੇਕਾਬੂ ਹੋ ਕੇ ਢਲਾਣ ਤੋਂ ਹੇਠਾਂ ਡਿੱਗ ਗਈ ਅਤੇ ਹੇਠਾਂ ਸੜਕ 'ਤੇ ਉਲਟੀ ਹੋ ਕੇ ਡਿਗਣ 'ਤੇ ਇਕ ਆਟੋ-ਰਿਕਸ਼ਾ ਨੂੰ ਕੁਚਲ ਦਿੱਤਾ | ਪੰਦਰਾਂ ਯਾਤਰੀਆਂ ਦੀ ਮÏਕੇ 'ਤੇ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਬਾਅਦ 'ਚ ਹਸਪਤਾਲ 'ਚ ਦਮ ਤੋੜ ਗਏ | ਅਧਿਕਾਰੀਆਂ ਨੇ ਕਿਹਾ ਕਿ ਦੋ ਹੋਰ ਗੰਭੀਰ ਜ਼ਖ਼ਮੀ ਵਿਅਕਤੀਆਂ ਨੇ ਇਲਾਜ ਦÏਰਾਨ ਊਧਮਪੁਰ ਜ਼ਿਲ੍ਹਾ ਹਸਪਤਾਲ 'ਚ ਆਪਣੀ ਸੱਟਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ, ਜਿਸ ਨਾਲ ਮÏਤਾਂ ਦੀ ਗਿਣਤੀ 21 ਹੋ ਗਈ | ਸ਼ਰਮਾ ਨੇ ਕਿਹਾ ਕਿ ਸਥਾਨਕ ਨਿਵਾਸੀਆਂ ਨੇ ਬਚਾਅ ਦÏਰਾਨ ਕਾਫ਼ੀ ਮਦਦ ਕੀਤੀ | ਐਸ. ਐਸ. ਪੀ., ਐਸ.ਐਚ.ਓ. ਰਾਮਨਗਰ ਅਤੇ ਹੋਰ ਅਧਿਕਾਰੀਆਂ ਸਮੇਤ ਪੁਲਿਸ ਟੀਮਾਂ ਮÏਕੇ 'ਤੇ ਪਹੁੰਚੀਆਂ | ਫ਼Ïਜ ਦੇ ਜਵਾਨਾਂ ਨੇ ਵੀ ਸਹਾਇਤਾ ਕੀਤੀ ਤੇ ਇਕ ਸੰਯੁਕਤ ਬਚਾਅ ਕਾਰਜ ਚਲਾਇਆ ਗਿਆ | ਡੀ.ਆਈ.ਜੀ. ਨੇ ਕਿਹਾ ਕਿ ਬਾਅਦ 'ਚ ਹਾਈਡ੍ਰੋਲਿਕ ਕਰੇਨ ਦੀ ਵਰਤੋਂ ਕਰਕੇ ਵਾਹਨ ਨੂੰ ਸਿੱਧਾ ਕੀਤਾ ਗਿਆ | ਸ਼ਰਮਾ ਨੇ ਕਿਹਾ ਕਿ ਪੁਲਿਸ ਡਾਇਰੈਕਟਰ ਜਨਰਲ, ਨਲਿਨ ਪ੍ਰਭਾਤ ਤੇ ਪੁਲਿਸ ਇੰਸਪੈਕਟਰ ਜਨਰਲ, ਜੰਮੂ ਜ਼ੋਨ, ਭੀਮ ਸੇਨ ਟੂਟੀ ਫ਼ੋਨ 'ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ | ਊਧਮਪੁਰ ਤੋਂ ਰਾਮਨਗਰ ਜਾ ਰਹੇ ਫ਼Ïਜ ਦੇ ਇਕ ਸਿਪਾਹੀ ਨੇ ਕਿਹਾ ਕਿ ਉਹ ਸਿਵਲੀਅਨ ਵਾਹਨ ਨੂੰ ਪਹਾੜੀ ਤੋਂ ਹੇਠਾਂ ਡਿਗਦੇ ਦੇਖ ਕੇ ਤੁਰੰਤ ਹਰਕਤ 'ਚ ਆ ਗਏ | ਉਨ੍ਹਾਂ ਦੱਸਿਆ ਕਿ ਮੈਂ ਕਾਫਲੇ ਦੀ ਅਗਵਾਈ ਕਰ ਰਿਹਾ ਸੀ ਜਦੋਂ ਰਸਤੇ 'ਚ ਹਾਦਸਾ ਵਾਪਰਿਆ | ਵਾਹਨ ਲਗਭਗ 100 ਮੀਟਰ ਦੀ ਉਚਾਈ ਤੋਂ ਡਿੱਗਾ | ਅਸੀਂ ਤੁਰੰਤ ਖੇਤਰ ਨੂੰ ਸੁਰੱਖਿਅਤ ਕੀਤਾ ਅਤੇ ਬਚਾਅ ਕਾਰਜ ਸ਼ੁਰੂ ਕੀਤਾ, ਇਸ ਤਰ੍ਹਾਂ ਬਹੁਤ ਮੁਸ਼ਕਿਲ ਨਾਲ ਮਰਦਾਂ ਅਤੇ ਅÏਰਤਾਂ ਸਮੇਤ ਕਈ ਕੀਮਤੀ ਜਾਨਾਂ ਬਚਾਈਆਂ | ਐਕਸ 'ਤੇ ਪੋਸਟ 'ਚ ਉਪ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਰਾਜ ਆਫ਼ਤ ਪ੍ਰਤੀਕਿਰਿਆ ਫੰਡ ਅਤੇ ਸਿਹਤ ਵਿਭਾਗ ਨੂੰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ | ਮੁੱਖ ਮੰਤਰੀ ਨੇ ਦੁਖੀ ਪਰਿਵਾਰਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ | ਐਕਸ 'ਤੇ ਪੋਸਟ 'ਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ 'ਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ, ਅਤੇ ਹਰ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ |
ਪ੍ਰਧਾਨ ਮੰਤਰੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਜੰਮੂ ਕਸ਼ਮੀਰ ਦੇ ਊਧਮਪੁਰ 'ਚ ਇਕ ਭਿਆਨਕ ਬੱਸ ਹਾਦਸੇ 'ਚ ਕਈ ਲੋਕਾਂ ਦੀ ਮੌਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਮੋਦੀ ਨੇ ਕਿਹਾ ਕਿ ਇਸ ਹਾਦਸੇ 'ਚ ਲੋਕਾਂ ਦੀ ਮੌਤ ਦੀ ਖ਼ਬਰ ਬੇਹੱਦ ਦੁੱਖਦਾਇਕ ਹੈ | ਇਸ ਦੇ ਨਾਲ ਹੀ ਉਨ੍ਹਾਂ ਜ਼ਖ਼ਮੀ ਲੋਕਾਂ ਦੀ ਸਿਹਤਯਾਬੀ ਦੀ ਪ੍ਰਾਰਥਨਾ ਵੀ ਕੀਤੀ | ਹਾਦਸੇ ਬਾਰੇ ਮੁਆਵਜ਼ੇ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੁਖਦਾਈ ਹਾਦਸੇ 'ਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਨੇੜਲੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ ਤੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਡੀ.ਜੀ.ਸੀ.ਏ. ਦਾ ਡਿਪਟੀ ਡਾਇਰੈਕਟਰ ਜਨਰਲ ਗਿ੍ਫ਼ਤਾਰ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ਪਟੀਸ਼ਨ ਵਾਪਸ ਲੈਣ ਲਈ ਜਥੇਦਾਰ ਨੂੰ ਆਦੇਸ਼ ਦੇਣ ਦੀ ਅਪੀਲ <b...
Ad Position 24