ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ) ਦੇ (ਏਅਰਵਰਥੀਨੈਸ ਡਾਇਰੈਕਟੋਰੇਟ) ਦੇ ਇਕ ਡਿਪਟੀ ਡਾਇਰੈਕਟਰ ਜਨਰਲ ਮੁਧਾਵਥ ਦੇਵੁਲਾ ਨੂੰ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਭਾਰਤ ਮਾûਰ ਸਮੇਤ ਗਿ੍ਫਤਾਰ ਕੀਤਾ ਹੈ ¢ ਇਹ ਗਿ੍ਫ਼ਤਾਰੀ 2.5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਕੀਤੀ ਗਈ ਹੈ ¢ ਰਿਸ਼ਵਤ ਦੀ ਪੂਰੀ ਰਕਮ ਵੀ ਜ਼ਬਤ ਕਰ ਲਈ ਗਈ ਹੈ ¢ ਸੀ.ਬੀ.ਆਈ. ਨੇ ਕਿਹਾ ਕਿ ਸਰਕਾਰੀ ਕਰਮਚਾਰੀ ਨੇ ਡੀ.ਜੀ.ਸੀ.ਏ. ਕੋਲ ਲੰਬਿਤ ਅਰਜ਼ੀਆਂ ਲਈ ਪ੍ਰਵਾਨਗੀਆਂ ਅਤੇ ਇਜਾਜ਼ਤਾਂ ਜਾਰੀ ਕਰਨ ਦੇ ਬਦਲੇ ਨਿੱਜੀ ਵਿਅਕਤੀਆਂ ਤੋਂ 'ਅਣਉਚਿਤ ਲਾਭ' ਦੀ ਮੰਗ ਕੀਤੀ ਸੀ ¢ਇਸ ਮਾਮਲੇ ਵਿਚ ਡੀ.ਜੀ.ਸੀ.ਏ. ਦੇ ਅਧਿਕਾਰੀ ਅਤੇ ਨਵੀਂ ਦਿੱਲੀ ਸਥਿਤ ਉਪਰੋਕਤ ਨਿੱਜੀ ਕੰਪਨੀ ਦੇ ਨੁਮਾਇੰਦੇ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ¢ ਇਸ ਮਾਮਲੇ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ ਸੀ.ਬੀ.ਆਈ. ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਲ ਵਿਛਾਇਆ ਅਤੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜ ਲਿਆ ¢ ਏਜੰਸੀ ਨੇ ਦਿੱਲੀ ਵਿਚ 4 ਥਾਵਾਂ 'ਤੇ ਮੁਲਜ਼ਮ ਅਧਿਕਾਰੀ ਅਤੇ ਉਸ ਨਾਲ ਜੁੜੇ ਨਿੱਜੀ ਵਿਅਕਤੀਆਂ ਦੇ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ ¢ ਇਸ ਦੌਰਾਨ ਜਾਂਚ ਟੀਮ ਨੂੰ ਬਹੁਤ ਸਾਰੇ ਗੈਰ ਕਾਨੂੰਨੀ ਜਾਇਦਾਦ ਦੇ ਸਬੂਤ ਮਿਲੇ, ਜਿਨ੍ਹਾਂ ਵਿਚ 37 ਲੱਖ ਰੁਪਏ ਨਕਦ, ਸੋਨੇ ਅਤੇ ਚਾਂਦੀ ਦੇ ਸਿੱਕੇ ਅਤੇ ਨਾਲ ਹੀ ਡਿਜੀਟਲ ਉਪਕਰਨ ਵੀ ਸ਼ਾਮਿਲ ਸੀ¢