20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਦਿੱਲੀ 'ਚ ਆਈ.ਆਰ.ਐਸ. ਅਧਿਕਾਰੀ ਦੀ ਬੇਟੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ

Ad Position 21
No active advertisement
ਅਜੀਤ ਡੈਸਕ 23-04-2026

ਘਰੇਲੂ ਨੌਕਰ ਰਾਹੁਲ ਗਿ੍ਫ਼ਤਾਰ
ਨਵੀਂ ਦਿੱਲੀ, 22 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣ-ਪੂਰਬੀ ਦਿੱਲੀ ਦੇ ਕੈਲਾਸ਼ ਹਿਲਜ਼ ਇਲਾਕੇ 'ਚ ਇਕ ਸੀਨੀਅਰ ਆਈ. ਆਰ. ਐਸ. ਅਧਿਕਾਰੀ ਦੀ 22 ਸਾਲਾ ਬੇਟੀ ਦੀ ਜਬਰ ਜਨਾਹ ਬਾਅਦ ਹੱਤਿਆ ਕਰ ਦਿੱਤੀ ਗਈ | ਦਿੱਲੀ ਦੀ ਅਮਰ ਕਾਲੋਨੀ ਖੇਤਰ ਵਿਚ ਸੀਨੀਅਰ ਆਈ. ਆਰ. ਐਸ. ਅਧਿਕਾਰੀ ਦੀ ਬੇਟੀ ਦੀ ਲਾਸ਼ ਘਰ ਵਿਚ ਸ਼ੱਕੀ ਹਾਲਾਤ ਵਿਚ ਮਿਲੀ | ਪੁਲਿਸ ਨੂੰ ਸ਼ੱਕ ਹੈ ਕਿ ਲੜਕੀ ਨਾਲ ਜਬਰ ਜਨਾਹ ਬਾਅਦ ਉਸ ਦਾ ਗਲਾ ਘੁੱਟ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ | ਪੁਲਿਸ ਵਲੋਂ ਕੀਤੀ ਮੁਢਲੀ ਜਾਂਚ ਤੋਂ ਪਤਾ ਲੱਗ ਰਿਹਾ ਹੈ ਕਿ ਲੜਕੀ ਦਾ ਗਲਾ ਘੁੱਟਣ ਲਈ ਮੋਬਾਈਲ ਫੋਨ ਦੀ ਚਾਰਜਿੰਗ ਤਾਰ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ | ਪੁਲਿਸ ਨੇ ਨੌਕਰ ਰਾਹੁਲ ਮੀਨਾ (19) ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਨੌਕਰ ਨੂੰ ਇਕ ਮਹੀਨਾ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ | ਪੁਲਿਸ ਦਾ ਕਹਿਣਾ ਹੈ ਕਿ ਮੀਨਾ ਨੂੰ ਕੁਝ ਦਿਨ ਪਹਿਲਾਂ ਘਰ ਦੇ ਬਾਹਰ ਦੇਖਿਆ ਗਿਆ ਸੀ ਅਤੇ ਘਟਨਾ ਦੇ ਬਾਅਦ ਤੋਂ ਉਹ ਗਾਇਬ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਪਤਾ ਲੱਗ ਸਕੇਗਾ | ਇਸ ਘਟਨਾ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਪੁਲਿਸ ਨੇ ਇਸ ਮਾਮਲੇ ਪ੍ਰਤੀ ਜਾਂਚ ਤੇਜ਼ ਕਰ ਦਿੱਤੀ ਹੈ | ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਦੋਸ਼ੀ ਨੂੰ ਪੀੜਤਾ ਦੇ ਘਰ ਦੀ ਪੂਰੀ ਜਾਣਕਾਰੀ ਸੀ ਜਿਸ ਦਾ ਲਾਭ ਉਠਾ ਕੇ ਉਸ ਨੇ ਇਹ ਕਾਰਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਜਰਮਨੀ ਦਰਮਿਆਨ ਰੱਖਿਆ ਅਤੇ ਉਦਯੋਗ ਸੰਬੰਧੀ ਸਮਝੌਤਿਆਂ 'ਤੇ ਹਸਤਾਖ਼ਰ ਅਗਲੀ ਖ਼ਬਰ ਪੰਜਾਬ 'ਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡਰਿੱਲ ਕੱਲ੍ਹ
Ad Position 24