20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਹੋਇਆ ਲਾਗੂ

ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਹੋਇਆ ਲਾਗੂ

Ad Position 21
No active advertisement
ਅਜੀਤ ਡੈਸਕ 20-10-2026

ਨਵੀਂ ਦਿੱਲੀ, 19 ਅਕਤੂਬਰ (ਪੀ.ਟੀ.ਆਈ.)-ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ 20 ਅਕਤੂਬਰ ਤੋਂ ਲਾਗੂ ਹੋ ਚੁੱਕਾ ਹੈ। ਇਸ ਸਮਝੌਤੇ ਤਹਿਤ ਭਾਰਤ ’ਚ ਬਣਨ ਵਾਲੀਆਂ 100 ਫ਼ੀਸਦੀ ਵਸਤਾਂ, ਜਿਵੇਂ ਕਿ ਚਮੜੇ ਦਾ ਸਾਮਾਨ, ਜੁੱਤੇ, ਕੱਪੜੇ ਤੇ ਟੈਕਸਟਾਈਲ, ਬਿਨਾਂ ਕਿਸੇ ਬਰਾਮਦ ਡਿਊਟੀ ਦੇ ਨਿਊਜ਼ੀਲੈਂਡ ਭੇਜੀਆਂ ਜਾ ਸਕਣਗੀਆਂ। ਇਹ ਸਮਝੌਤਾ ਭਾਰਤ ’ਚ 20 ਅਕਤੂਬਰ ਨੂੰ ਰਾਤ 12:01 ਵਜੇ ਤੋਂ ਲਾਗੂ ਹੋ ਚੁੱਕਾ ਹੈ। ਇਸ ਨਾਲ ਨਿਊਜ਼ੀਲੈਂਡ ਦੀਆਂ ਵਸਤਾਂ ਲਈ ਭਾਰਤ ਦਾ ਲਗਭਗ 140 ਕਰੋੜ ਲੋਕਾਂ ਦਾ ਵੱਡਾ ਬਾਜ਼ਾਰ ਵੀ ਖੁੱਲ੍ਹ ਜਾਵੇਗਾ। ਇਸ ਤੋਂ ਇਲਾਵਾ, ਇਹ ਸਮਝੌਤਾ ਸੇਵਾਵਾਂ, ਪੇਸ਼ੇਵਰਾਂ, ਵਿਦਿਆਰਥੀਆਂ ਤੇ ਖੇਤੀਬਾੜੀ ਦੇ ਖੇਤਰ ਵਿਚ ਸਹਿਯੋਗ ਦੇ ਨਵੇਂ ਮੌਕੇ ਪੈਦਾ ਕਰੇਗਾ। ਅਗਲੇ 15 ਸਾਲਾਂ ਦੌਰਾਨ ਨਿਊਜ਼ੀਲੈਂਡ ਵੱਲੋਂ ਭਾਰਤ ਵਿਚ 20 ਅਰਬ ਅਮਰੀਕੀ ਡਾਲਰ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਵੀ ਉਤਸ਼ਾਹ ਮਿਲੇਗਾ। ਇਸ ਸਮਝੌਤੇ ਦਾ ਐਲਾਨ ਕਰਦਿਆਂ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਸਤਾਂ ਤੇ ਸੇਵਾਵਾਂ ਦਾ ਵਪਾਰ ਵਧਾਉਣਾ ਹੈ। ਇਸ ਵੇਲੇ ਇਹ ਵਪਾਰ ਲਗਭਗ 2.4 ਅਰਬ ਅਮਰੀਕੀ ਡਾਲਰ ਦਾ ਹੈ। ਇਸ ਨੂੰ 2030 ਤੱਕ ਵਧਾ ਕੇ ਲਗਭਗ 7 ਅਰਬ ਨਿਊਜ਼ੀਲੈਂਡ ਡਾਲਰ, ਯਾਨੀ ਕਰੀਬ 35,000 ਕਰੋੜ ਰੁਪਏ ਕਰਨ ਦਾ ਟੀਚਾ ਹੈ। ਇਸ ਦੌਰਾਨ ਗੋਇਲ ਨੇ ਜੇ.ਸੀ.ਬੀ. ਇੰਡੀਆ ਵੱਲੋਂ ਬਣਾਈ ਗਈ ਛੋਟੀ ਖੁਦਾਈ ਮਸ਼ੀਨ ਨੂੰ ਵੀ ਰਵਾਨਾ ਕੀਤਾ, ਜਿਸ ਨੂੰ ਇਸ ਵਪਾਰ ਸਮਝੌਤੇ ਤਹਿਤ ਨਿਊਜ਼ੀਲੈਂਡ ਭੇਜਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਬੇਸਿੱਟਾ ਅਗਲੀ ਖ਼ਬਰ ਗੈਂਗਸਟਰਵਾਦ, ਨਸ਼ਾ ਤਸਕਰੀ ਤੇ ਫਿਰੌਤੀ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਅਮਿਤ ਸ਼ਾਹ-ਚੀਮਾ
Ad Position 24