16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਜਪਾ ਪਹਿਲੇ ਪੜਾਅ ਦੀ ਵੋਟਿੰਗ 'ਚ 110 ਸੀਟਾਂ ਜਿੱਤੇਗੀ-ਅਮਿਤ ਸ਼ਾਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026

ਬੰਗਾਲ ਵਿਚ ਸੀ.ਏ.ਏ. ਲਾਗੂ ਕਰਨ ਦਾ ਕੀਤਾ ਵਾਅਦਾ
ਕੋਲਕਾਤਾ, 25 ਅਪ੍ਰੈਲ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਪਹਿਲਾਂ ਹੀ ਜਿੱਤ ਪ੍ਰਾਪਤ ਕਰ ਚੁੱਕੀ ਹੈ¢ ਉਨ੍ਹਾਂ ਕਿਹਾ ਕਿ ਪਾਰਟੀ 23 ਅਪ੍ਰੈਲ ਨੂੰ ਹੋਈ ਵੋਟਿੰਗ ਵਿਚ 110 ਸੀਟਾਂ ਜਿੱਤੇਗੀ¢ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਰਾਜ ਵਿਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ, ਖਾਸ ਕਰਕੇ ਮਟੂਆ ਭਾਈਚਾਰੇ ਲਈ | ਉਨ੍ਹਾਂ ਕਿਹਾ ਕਿ ਵੋਟਿੰਗ ਦਾ ਪਹਿਲਾ ਪੜਾਅ ਖਤਮ ਹੋ ਗਿਆ ਹੈ¢ ਭਾਜਪਾ ਪਹਿਲੇ ਪੜਾਅ ਵਿਚ ਹੀ 110 ਸੀਟਾਂ ਜਿੱਤੇਗੀ ਅਤੇ ਦੀਦੀ ਸੱਤਾ ਤੋਂ ਬਾਹਰ ਹੋ ਜਾਵੇਗੀ¢ ਭਾਜਪਾ ਇਥੇ ਟੀ.ਐੱਮ. ਸੀ. ਦੀ ਜਗ੍ਹਾ ਸਰਕਾਰ ਬਣਾਏਗੀ¢ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਵਿਚੋਂ 152 ਲਈ 23 ਅਪ੍ਰੈਲ ਨੂੰ ਵੋਟਿੰਗ ਹੋਈ, ਜਿਸ ਵਿਚ 92 ਪ੍ਰਤੀਸ਼ਤ ਤੋਂ ਵੱਧ ਵੋਟਰਾਂ ਨੇ ਵੋਟ ਪਾਈ¢ ਦੂਜਾ ਪੜਾਅ 29 ਅਪ੍ਰੈਲ ਨੂੰ 142 ਸੀਟਾਂ ਲਈ ਹੋਵੇਗਾ | ਅਮਿਤ ਸ਼ਾਹ ਨੇ ਸੀ.ਏ.ਏ. ਦਾ ਵਿਰੋਧ ਕਰਨ ਲਈ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਦੀ ਸਰਕਾਰ 'ਤੇ ਮਟੂਆ ਭਾਈਚਾਰੇ ਨੂੰ ਨਾਗਰਿਕਤਾ ਦੇ ਅਧਿਕਾਰਾਂ ਤੋਂ ਇਨਕਾਰ ਕਰਨ ਅਤੇ ਉਨ੍ਹਾਂ ਨੂੰ ਡਰ ਵਿਚ ਰੱਖਣ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਦੀਦੀ ਸੀ.ਏ.ਏ. ਨੂੰ ਲਾਗੂ ਨਹੀਂ ਹੋਣ ਦਿੰਦੀ¢ ਉਨ੍ਹਾਂ ਕਿਹਾ ਕਿ ਮਟੂਆ ਭਾਈਚਾਰੇ ਦੇ ਲੋਕਾਂ ਨੂੰ ਹੁਣ ਡਰ ਵਿਚ ਨਹੀਂ ਰਹਿਣਾ ਪਵੇਗਾ | ਇਸ ਮੌਕੇ ਅਮਿਤ ਸ਼ਾਹ ਨੇ ਅÏਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਟੀ.ਐੱਮ.ਸੀ. ਸਰਕਾਰ 'ਤੇ ਤਿੱਖਾ ਹਮਲਾ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਆਖ਼ਿਰ ਕੌਣ ਹੈ ਟਰੰਪ ਤੇ ਗੋਲ਼ੀਆਂ ਚਲਾਉਣ ਵਾਲਾ ਅਗਲੀ ਖ਼ਬਰ ਰਿਮਾਂਡ ਖ਼ਤਮ ਹੋਣ 'ਤੇ ਭਾਈ ਅੰਮਿ੍ਤਪਾਲ ਸਿੰਘ ਨੂੰ ਮੁੜ ਜੇਲ੍ਹ ਭੇਜਿਆ
Ad Position 24