05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਆਮ ਨਹੀਂ 'ਅਰਬਪਤੀ' ਪਾਰਟੀ ਹੈ 'ਆਪ'-ਕਾਂਗਰਸ

Ad Position 21
No active advertisement
ਅਜੀਤ ਡੈਸਕ 28-04-2026

ਨਵੀਂ ਦਿੱਲੀ, 27 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਖ਼ਜ਼ਾਨਚੀ ਅਤੇ ਸੀਨੀਅਰ ਨੇਤਾ ਅਜੈ ਮਾਕਨ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ 'ਆਪ' ਭਾਜਪਾ ਦੀ 'ਬੀ' ਟੀਮ ਹੈ | ਉਨ੍ਹਾਂ 'ਆਪ' ਦੇ ਸੱਤ ਬਾਗ਼ੀ ਸੰਸਦ ਮੈਂਬਰਾਂ, ਜੋ ਹੁਣ ਭਾਜਪਾ 'ਚ ਸ਼ਾਮਿਲ ਹੋ ਗਏ ਹਨ, ਦੀਆਂ ਜਾਇਦਾਦਾਂ ਨੂੰ ਲੈ ਕੇ ਤਨਜ਼ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਨਾਂਅ ਬਦਲ ਕੇ ਅਰਬਪਤੀਆਂ ਦੀ ਪਾਰਟੀ ਰੱਖ ਲੈਣਾ ਚਾਹੀਦਾ ਹੈ | ਅਜੈ ਮਾਕਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 7 ਬਾਗ਼ੀ ਨੇਤਾ, ਜੋ ਹੁਣ ਭਾਜਪਾ 'ਚ ਜਾ ਚੁੱਕੇ ਹਨ, ਵਲੋਂ ਦਿੱਤੇ ਗਏ ਹਲਫ਼ਨਾਮਿਆਂ ਮੁਤਾਬਿਕ ਉਨ੍ਹਾਂ ਦੀ ਔਸਤ ਜਾਇਦਾਦ 818 ਕਰੋੜ ਰੁਪਏ ਹੈ | ਮਾਕਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਨਹੀਂ ਸਗੋਂ 'ਅਰਬਪਤੀਆਂ' ਦੀ ਪਾਰਟੀ ਹੈ | ਮਾਕਨ ਨੇ ਸਾਬਕਾ ਕਾਂਗਰਸੀ ਨੇਤਾ ਸੁਸ਼ੀਲ ਗੁਪਤਾ ਦੀ ਮਿਸਾਲ ਦਿੰਦਿਆਂ ਕਿਹਾ ਕਿ 2017 'ਚ ਦਿੱਲੀ ਦੀਆਂ ਰਾਜ ਸਭਾ ਚੋਣਾਂ ਵੇਲੇ ਸੁਸ਼ੀਲ ਗੁਪਤਾ ਨੇ ਕਿਹਾ ਕਿ ਆਪ ਉਨ੍ਹਾਂ ਨੂੰ ਰਾਜ ਸਭਾ ਸੰਸਦ ਮੈਂਬਰ ਬਣਾ ਰਹੀ ਹੈ | ਸਾਰੀ ਮੀਟਿੰਗ ਹੋ ਚੁੱਕੀ ਹੈ | ਮਾਕਨ ਨੇ ਕਿਹਾ ਕਿ ਸੁਸ਼ੀਲ ਗੁਪਤਾ ਉਨ੍ਹਾਂ ਦੇ ਸਮਝਾਉਣ ਦੇ ਬਾਵਜੂਦ ਆਪ 'ਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਮਿਲ ਗਈ | ਕਾਂਗਰਸੀ ਨੇਤਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਆਪ ਅਜਿਹੀ ਪਾਰਟੀ ਹੈ ਜਿਸ ਨੇ ਯੋਗ ਲੋਕਾਂ ਨੂੰ ਰਾਜ ਸਭਾ ਵਿਚ ਨਾ ਭੇਜ ਕੇ ਧਨਕੁਬੇਰਾਂ ਨੂੰ ਜਾਇਦਾਦ ਦੇ ਆਧਾਰ 'ਤੇ ਸੰਸਦ ਭੇਜਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੱਤ ਲੋਕਾਂ ਤੋਂ ਗ਼ਲਤੀ ਨਹੀਂ ਹੋ ਸਕਦੀ-ਰਾਘਵ ਚੱਢਾ ਅਗਲੀ ਖ਼ਬਰ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ <br/>
Ad Position 24