16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਨ.ਆਈ.ਏ. ਅਦਾਲਤ ਵਲੋਂ ਲਸ਼ਕਰ-ਏ-ਤੋਇਬਾ ਦੇ ਇਕ ਕਾਰਕੁਨ ਨੂੰ 7 ਸਾਲ ਦੀ ਸਖ਼ਤ ਸਜ਼ਾ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਪੀ. ਟੀ. ਆਈ.)-ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐਲ.ਈ.ਟੀ.) ਦੇ ਇਕ ਹੋਰ ਮੁੱਖ ਕਾਰਕੁਨ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ 2023 ਦੇ ਬੈਂਗਲੁਰੂ ਜੇਲ੍ਹ ਕੱਟੜਪੰਥੀ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ ਅਤੇ ਸਜ਼ਾ ਸੁਣਾਈ ਹੈ¢ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਨੇ ਵਿਕਰਮ ਕੁਮਾਰ ਉਰਫ਼ ਛੋਟਾ ਉਸਮਾਨ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ | ਵਿਕਰਮ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਜਾਣ ਵਾਲਾ 8ਵਾਂ ਅਪਰਾਧੀ ਹੈ¢ਅਦਾਲਤ ਨੇ ਪਿਛਲੇ ਮਹੀਨੇ ਮੁੱਖ ਸਾਜਿਸ਼ਘਾੜੇ ਅਤੇ ਲਸ਼ਕਰ ਮੈਂਬਰ ਟੀ. ਨਸੀਰ ਸਮੇਤ ਸੱਤ ਹੋਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਸੀ, ਜਿਸ ਨੇ 2008 ਦੇ ਬੈਂਗਲੁਰੂ ਲੜੀਵਾਰ ਧਮਾਕੇ ਦੇ ਮਾਮਲੇ 'ਚ ਪਰਾਪੰਨਾ ਅਗਰਹਾਰਾ ਕੇਂਦਰੀ ਜੇਲ੍ਹ 'ਚ ਵਿਚਾਰ ਅਧੀਨ ਰਹਿੰਦੇ ਹੋਏ ਕੱਟੜਪੰਥੀ ਸਾਜ਼ਿਸ਼ ਰਚੀ ਸੀ¢ਐਨ.ਆਈ.ਏ. ਦੀ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਦੋਸ਼ੀ ਵਿਕਰਮ ਕੁਮਾਰ ਨੂੰ ਬੈਂਗਲੁਰੂ ਜੇਲ੍ਹ 'ਚ ਬੰਦ ਨਸੀਰ ਅਤੇ ਸਹਿ-ਮੁਲਜ਼ਮ ਜੁਨੈਦ ਅਹਿਮਦ ਦੁਆਰਾ ਕੱਟੜਪੰਥੀ ਬਣਾਇਆ ਗਿਆ ਸੀ ਅਤੇ ਭਰਤੀ ਕੀਤਾ ਗਿਆ ਸੀ¢ ਇਹ ਕੇਸ ਅਸਲ 'ਚ ਬੈਂਗਲੁਰੂ ਸੈਂਟਰਲ ਕ੍ਰਾਈਮ ਬ੍ਰਾਂਚ (ਸੀ.ਸੀ.ਬੀ.) ਵਲੋਂ ਜੁਲਾਈ 2023 'ਚ ਆਦਤਨ ਅਪਰਾਧੀਆਂ ਤੋਂ ਹਥਿਆਰ, ਗੋਲਾ ਬਾਰੂਦ ਅਤੇ ਡਿਜੀਟਲ ਡਿਵਾਈਸਾਂ ਜ਼ਬਤ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੇ ਪਾਕਿਸਤਾਨ-ਅਧਾਰਤ ਅੱਤਵਾਦੀ ਸੰਗਠਨ ਦੀਆਂ ਨਾਪਾਕ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਬੈਂਗਲੁਰੂ 'ਚ ਅੱਤਵਾਦੀ ਹਮਲਿਆਂ ਦੀ ਇਕ ਲੜੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ¢

Ad Position 22
No active advertisement
ਪਿਛਲੀ ਖ਼ਬਰ ਸਹਿ ਦੋਸ਼ੀ ਦਾ ਪੈਰੋਲ 'ਤੇ ਹੋਣਾ, ਦੂਜੇ ਦੋਸ਼ੀ ਦੀ ਫਰਲੋ 'ਚ ਅੜਿੱਕਾ ਨਹੀਂ-ਦਿੱਲੀ ਹਾਈ ਕੋਰਟ <br/> ਅਗਲੀ ਖ਼ਬਰ ਓਮ ਬਿਰਲਾ ਨੇ ਸੰਸਦੀ ਕਮੇਟੀ ਦੇ ਪ੍ਰਧਾਨ ਕੀਤੇ ਨਿਯੁਕਤ
Ad Position 24