16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਰੋਹਿਤ ਜੈਨ ਆਰ.ਬੀ.ਆਈ. ਦੇ ਡਿਪਟੀ ਗਵਰਨਰ ਨਿਯੁਕਤ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਪੀ. ਟੀ. ਆਈ.)-ਸਰਕਾਰ ਨੇ ਰੋਹਿਤ ਜੈਨ ਨੂੰ ਤਿੰਨ ਸਾਲਾਂ ਦੀ ਮਿਆਦ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਹੈ¢ ਜੈਨ ਟੀ. ਰਵੀ ਸ਼ੰਕਰ ਦੀ ਥਾਂ ਲੈ ਰਹੇ ਹਨ, ਜਿਨ੍ਹਾਂ ਦਾ ਵਧਾਇਆ ਗਿਆ ਕਾਰਜਕਾਲ ਸਨਿਚਰਵਾਰ ਨੂੰ ਖਤਮ ਹੋ ਗਿਆ¢ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ 3 ਮਈ ਜਾਂ ਉਸ ਤੋਂ ਬਾਅਦ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲ ਦੀ ਮਿਆਦ ਲਈ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ¢ਜੈਨ ਇਸ ਸਮੇਂ ਭਾਰਤੀ ਰਿਜ਼ਰਵ ਬੈਂਕ 'ਚ ਕਾਰਜਕਾਰੀ ਨਿਰਦੇਸ਼ਕ ਹਨ¢ ਆਰ.ਬੀ.ਆਈ. ਐਕਟ, 1934 ਅਨੁਸਾਰ ਕੇਂਦਰੀ ਬੈਂਕ 'ਚ ਚਾਰ ਡਿਪਟੀ ਗਵਰਨਰ ਹੋਣੇ ਚਾਹੀਦੇ ਹਨ—ਦੋ ਅੰਦਰੂਨੀ ਰੈਂਕਾਂ ਵਿਚੋਂ, ਇਕ ਵਪਾਰਕ ਬੈਂਕਰ ਅਤੇ ਇਕ ਅਰਥ ਸ਼ਾਸਤਰੀ ਜੋ ਮੁਦਰਾ ਨੀਤੀ ਵਿਭਾਗ ਦੀ ਅਗਵਾਈ ਕਰ ਸਕੇ¢ ਹੋਰ ਤਿੰਨ ਡਿਪਟੀ ਗਵਰਨਰ ਸਵਾਮੀਨਾਥਨ ਜੇ., ਪੂਨਮ ਗੁਪਤਾ ਅਤੇ ਐਸ. ਸੀ. ਮੁਰਮੂ ਹਨ¢ ਰਬੀ ਸ਼ੰਕਰ ਨੂੰ ਪਹਿਲੀ ਵਾਰ ਸਤੰਬਰ 2021 'ਚ ਤਿੰਨ ਸਾਲਾਂ ਲਈ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ 'ਚ 2024 ਅਤੇ ਫਿਰ 2025 'ਚ ਇਕ-ਇਕ ਸਾਲ ਦਾ ਵਾਧਾ ਦਿੱਤਾ ਗਿਆ ਸੀ¢

Ad Position 22
No active advertisement
ਪਿਛਲੀ ਖ਼ਬਰ ਮਾਮਲੇ 'ਚ ਹੋਰ ਖ਼ੁਲਾਸੇ ਹੋਣ ਦੀ ਉਮੀਦ-ਐਸ.ਐਸ.ਪੀ. ਵਰੁਣ ਸ਼ਰਮਾ ਅਗਲੀ ਖ਼ਬਰ ਹਰਿਆਣਾ ਪੁਲਿਸ ਨੂੰ ਲੋੜੀਂਦਾ ਵੀ ਭਾਰਤ ਲਿਆਂਦਾ
Ad Position 24