02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅੱਗ ਨਾਲ ਸੁਲਗ ਰਹੇ 'ਰੰਗਲੇ ਪੰਜਾਬ' ਦੇ ਖੇਤ

Ad Position 21
No active advertisement
ਅਜੀਤ ਡੈਸਕ 09-05-2026

ਹਰੇ-ਭਰੇ ਰੁੱਖ ਤੇ ਬੇਜ਼ੁਬਾਨ ਚੜ੍ਹ ਰਹੇ ਬਲੀ, ਬੇਖੌਫ਼ ਲਗਾਈ ਜਾ ਰਹੀ ਨਾੜ ਨੂੰ ਅੱਗ
ਸੁਰਿੰਦਰਪਾਲ ਸਿੰਘ ਵਰਪਾਲ

ਅੰਮਿ੍ਤਸਰ, 8 ਮਈ-ਪੰਜਾਬ 'ਚ ਕਣਕ ਦੀ ਵਾਢੀ ਮੁਕੰਮਲ ਹੁੰਦਿਆਂ ਹੀ ਕੁਝ ਸੁਆਰਥੀ ਲੋਕਾਂ ਵਲੋਂ ਕਣਕ ਦੇ ਨਾੜ ਨੂੰ ਧੜਾਧੜ ਅੱਗ ਲਗਾਉਣ ਦੇ ਮਾਮਲਿਆਂ 'ਚ ਨਿਰੰਤਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦਾ ਮਾਰੂ ਧੂੰਆਂ ਜਿਥੇ ਲੋਕਾਂ ਖ਼ਾਸ ਕਰਕੇ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ, ਉਥੇ ਹੀ ਅੱਗ ਦੀ ਇਕ ਚੰਗਿਆੜੀ ਹਰੇ ਭਰੇ ਰੁੱਖਾਂ, ਜਾਨਵਰਾਂ ਅਤੇ ਮਿੱਤਰ ਕੀੜਿਆਂ ਲਈ ਵੀ 'ਕਾਲ' ਸਾਬਤ ਹੋ ਰਹੀ ਹੈ | ਅਜਿਹੇ ਕੁਦਰਤ ਵਿਰੋਧੀ ਵਰਤਾਰੇ 'ਚ ਪ੍ਰਸ਼ਾਸਨ ਵੀ ਬੇਵੱਸ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਵਾਰ ਹੁਣ ਤੱਕ ਖੇਤਾਂ 'ਚ ਅੱਗ ਲਗਾਉਣ ਵਾਲੇ ਲੋਕਾਂ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ | ਪੰਜਾਬ ਸਰਕਾਰ ਵਲੋਂ ਪੰਜਾਬ ਦੇ ਖੇਤਾਂ 'ਚ ਨਾੜ ਅਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਵੱਡੇ ਸੁਧਾਰ ਕੀਤੇ ਜਾਣ ਸੰਬੰਧੀ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਵਧੇ-ਘਟੇ ਮਾਮਲਿਆਂ ਦੀ ਕੀਮਤ ਪੰਜਾਬ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਭੁਗਤਣੀ ਪੈ ਰਹੀ ਹੈ | ਤੇਜ਼ ਹਵਾਵਾਂ ਕਾਰਨ ਖੇਤਾਂ ਦੀ ਭੜਕੀ ਅੱਗ ਸੜਕਾਂ 'ਤੇ ਰਾਹਗੀਰਾਂ ਲਈ 'ਕਾਲ' ਬਣ ਕੇ ਚਾਰੇ ਪਾਸੇ ਮੰਡਰਾਉਂਦੀ ਹੈ, ਹਰੇ ਭਰੇ ਰੁੱਖ ਸੜ ਕੇ ਸੁਆਹ ਹੋ ਰਹੇ ਹਨ | ਇਨ੍ਹਾਂ ਰੁੱਖਾਂ ਦੀਆਂ ਜੜ੍ਹਾਂ 'ਚ ਆਪਣਾ ਰੈਣ ਬਸੇਰਾ ਰੱਖਣ ਵਾਲੇ ਜਾਨਵਰ ਅਤੇ ਖੇਤਾਂ 'ਚ ਖ਼ੁਦ ਕਿਸਾਨ ਦੇ ਮਿੱਤਰ ਕੀੜੇ ਵੀ ਅੱਗ ਦੀਆਂ ਲਪਟਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ ਪਰ ਨਿਰਦਈ ਇਨਸਾਨ ਇਸ ਸਭ ਦੇ ਬਾਵਜੂਦ ਹਰ ਹਾੜ੍ਹੀ ਸਾਉਣੀ 'ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਇਨ੍ਹਾਂ ਦੁਖਦਾਈ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਅਤੇ ਪ੍ਰਸ਼ਾਸਨ ਤੇ ਸਰਕਾਰ ਬਿਆਨ ਦਾਗ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਰਹੇ ਹਨ | ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਸੜਕ 'ਤੇ ਜਾਂਦੇ ਰਾਹਗੀਰਾਂ ਨੂੰ ਖੇਤਾਂ ਦੀ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਆਪਣੀ ਕੀਮਤੀ ਜ਼ਿੰਦਗੀ ਅਜਾੲੀਂ ਗੁਆਉਣੀ ਪਈ | ਹੈਰਾਨੀ ਵਾਲੀ ਗੱਲ ਹੈ ਕਿ ਖੇਤਾਂ 'ਚੋਂ ਉੱਠਦੇ ਜ਼ਹਿਰੀਲੇ ਧੰੂਏਾ ਨੂੰ ਬੰਦ ਕਰਵਾਉਣ ਜਾਂ ਫਿਰ ਇਸ ਮਾਰੂ ਅੱਗ ਨਾਲ ਲੋਕਾਂ ਦੀ ਬਲੀ ਲੈਣ ਵਾਲੇ ਨਿਰਦਈ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਮਾਮਲੇ ਘੱਟ ਹੀ ਦੇਖਣ ਨੂੰ ਮਿਲਦੇ ਹਨ | ਬੀਤੇ ਸਮੇਂ ਪੰਜਾਬ 'ਚ ਖੇਤਾਂ ਨੂੰ ਲਗਾਈ ਹੋਈ ਅੱਗ ਨਾਲ ਕਈ ਲੋਕਾਂ ਦੀਆਂ ਦਰਦਨਾਕ ਮੌਤਾਂ ਹੋ ਗਈਆਂ, ਜਦਕਿ ਇਸ ਤੋਂ ਇਲਾਵਾ ਰਹਿੰਦ ਖੂੰਹਦ ਨੂੰ ਲਗਾਈ ਗਈ ਅੱਗ ਨਾਲ ਭਾਰੀ ਮਾਲੀ ਨੁਕਸਾਨ ਵੀ ਹੋਇਆ ਸੀ ਪਰ ਬਦਕਿਸਮਤੀ ਹੈ ਕਿ ਇਨ੍ਹਾਂ ਦਰਦਨਾਕ ਘਟਨਾਵਾਂ ਵਾਪਰਨ ਦੇ ਬਾਵਜੂਦ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਬੇਪ੍ਰਵਾਹ ਹੋ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਇਸ ਸੰਬੰਧੀ ਵਾਤਾਵਰਨ ਪ੍ਰੇਮੀ ਸੁਖਵਿੰਦਰ ਸਿੰਘ ਜੇਠੂਵਾਲ, ਓਾਕਾਰ ਸਿੰਘ, ਅਮਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਹਰਪ੍ਰੀਤ ਸਿੰਘ ਤੇ ਰਾਜਵਿੰਦਰ ਸਿੰਘ ਗਿੱਲ ਆਦਿ ਨੇ ਕਿਹਾ ਕਿ ਇਨਸਾਨੀਅਤ ਦੇ ਨਾਤੇ ਇਨਸਾਨ ਨੂੰ ਆਪਣੇ ਫ਼ਰਜ਼ ਸਮਝਣੇ ਚਾਹੀਦੇ ਹਨ ਅਤੇ ਖੇਤਾਂ 'ਚ ਅੱਗ ਲਗਾਉਣ ਦੀ ਬਜਾਏ ਇਸ ਦਾ ਬਦਲਵਾਂ ਹੱਲ ਕਰਨਾ ਚਾਹੀਦਾ ਹੈੈ |

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ 'ਚ ਵਿਜੇ ਦੇ ਸਹੁੰ ਚੁੱਕ ਸਮਾਗਮ 'ਤੇ ਫਸਿਆ ਪੇਚ ਅਗਲੀ ਖ਼ਬਰ ਬੇਅਦਬੀ ਕਾਨੂੰਨ-ਜਥੇਦਾਰ ਵਲੋਂ ਸਰਕਾਰ ਨੂੰ 15 ਦਿਨਾਂ 'ਚ ਇਤਰਾਜ਼ਯੋਗ ਮੱਦਾਂ ਹਟਾਉਣ ਦਾ ਅਲਟੀਮੇਟਮ
Ad Position 24
No active advertisement