07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੈਫਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਾਮਣੀ ਹੋਣਗੇ ਦੇਸ਼ ਦੇ ਤੀਜੇ ਸੀ.ਡੀ.ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 10-05-2026

ਵਾਈਸ ਐਡਮਿਰਲ ਸਵਾਮੀਨਾਥਨ ਸਮੁੰਦਰੀ ਫ਼ੌਜ ਦੇ ਅਗਲੇ ਮੁਖੀ
ਨਵੀਂ ਦਿੱਲੀ, 9 ਮਈ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਾਮਣੀ ਨੂੰ ਦੇਸ਼ ਦਾ ਤੀਜਾ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ.) ਨਿਯੁਕਤ ਕੀਤਾ ਹੈ | ਉਹ ਮੌਜੂਦਾ ਸੀ.ਡੀ.ਐਸ. ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ, 2026 ਨੂੰ ਖ਼ਤਮ ਹੋ ਰਿਹਾ ਹੈ | ਸੁਬਰਾਮਣੀ ਰੱਖਿਆ ਮਾਮਲਿਆ ਦੇ ਵਿਭਾਗ ਦੇ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਣਗੇ | ਲੈਫਟੀਨੈਂਟ ਜਨਰਲ ਸੁਬਰਾਮਣੀ ਇਸ ਵੇਲੇ ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ 'ਚ ਫ਼ੌਜੀ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ | ਇਸ ਤੋਂ ਪਹਿਲਾਂ ਉਹ ਫ਼ੌਜ ਦੇ ਉਪ ਮੁਖੀ ਅਤੇ ਮੱਧ ਕਮਾਨ ਦੇ ਲਾਈਨ ਆਫ਼ ਕੰਟਰੋਲ ਇੰਨ ਸੀ ਜਿਹੇ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ | ਇਸੇ ਦੌਰਾਨ ਕੇਂਦਰ ਸਰਕਾਰ ਨੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸਮੁੰਦਰੀ ਫ਼ੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ | ਉਹ 31 ਮਈ ਨੂੰ ਕਾਰਜਭਾਰ ਸੰਭਾਲਣਗੇ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਜ਼ੁਲਮਾਂ ਮੂਹਰੇ ਨਹੀਂ ਝੁਕੇਗਾ ਪੰਜਾਬ-ਕੇਜਰੀਵਾਲ ਅਗਲੀ ਖ਼ਬਰ ਅਗਲੇ ਹਫ਼ਤੇ ਮੁੜ ਗੱਲਬਾਤ ਕਰ ਸਕਦੇ ਹਨ ਈਰਾਨ ਤੇ ਅਮਰੀਕਾ
Ad Position 24