10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪ੍ਰਧਾਨ ਮੰਤਰੀ ਵਲੋਂ ਮੁੜ ਤੇਲ ਦੀ ਖਪਤ ਘੱਟ ਕਰਨ ਦੀ ਅਪੀਲ

Ad Position 21
No active advertisement
ਅਜੀਤ ਡੈਸਕ 12-05-2026
ਵਡੋਦਰਾ, 11 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਕ ਵਾਰ ਫਿਰ ਨਾਗਰਿਕਾਂ ਨੂੰ ਤੇਲ ਦੀ ਖਪਤ ਘੱਟ ਕਰਨ, ਜਨਤਕ ਵਾਹਨਾਂ ਅਤੇ ਇਲੈੱਕਟਿ੍ਕ ਵਾਹਨਾਂ ਦੀ ਜ਼ਿਆਦਾ ਵਰਤੋਂ ਕਰਨ ਦੀ ਅਪੀਲ ਦੁਹਰਾਈ | ਨਾਲ ਹੀ ਉਨ੍ਹਾਂ ਲੋਕਾਂ ਨੂੰ ਪੱਛਮੀ ਏਸ਼ੀਆ ਸੰਕਟ ਦੇ ਚਲਦੇ ਸੋਨੇ ਦੀ ਖ਼ਰੀਦ ਨੂੰ ਕੁਝ ਸਮੇਂ ਲਈ ਟਾਲਣ ਦੀ ਅਪੀਲ ਕੀਤੀ ਕਿਉਂਕਿ ਇਸ ਸੰਕਟ ਕਾਰਨ ਵੱਡੇ ਪੱਧਰ 'ਤੇ ਰੁਕਾਵਟਾਂ ਪਈਆਂ ਹਨ | ਪਾਟੀਦਾਰ ਭਾਈਚਾਰੇ ਵਲੋਂ ਨਿਰਮਿਤ ਸਰਦਾਰ ਧਾਮ ਹੋਸਟਲ ਦਾ ਉਦਘਾਟਨ ਕਰਨ ਬਾਅਦ ਵਡੋਦਰਾ 'ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਥੇ ਵੀ ਸੰਭਵ ਹੋਵੇ, ਉਹ ਘਰ ਤੋਂ ਕੰਮ ਕਰਨ ਦੇ ਤਰੀਕੇ ਨੂੰ ਅਪਣਾਉਣ ਤੇ ਵਿਦੇਸ਼ ਯਾਤਰਾਵਾਂ ਘੱਟ ਕਰਨ | ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਇਸ ਦਹਾਕੇ ਦੇ ਸਭ ਤੋਂ ਗੰਭੀਰ ਸੰਕਟਾਂ 'ਚੋਂ ਇਕ ਹੈ, ਜਿਸ ਤਰਾਂ ਅਸੀਂ ਕੋਵਿਡ-19 ਮਹਾਂਮਾਰੀ 'ਤੇ ਜਿੱਤ ਪਾਈ ਸੀ, ਉਸੇ ਤਰਾਂ ਅਸੀਂ ਇਸ ਸੰਕਟ 'ਚੋਂ ਵੀ ਬਾਹਰ ਨਿਕਲ ਆਵਾਂਗੇ | ਪ੍ਰਧਾਨ ਮੰਤਰੀ ਨੇ ਦਰਾਮਦ ਘੱਟ ਕਰਨ ਦੀ ਜ਼ਰੂਰਤ 'ਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਕਿਉਂਕਿ ਭਾਰਤ ਕੱਚੇ ਤੇਲ ਅਤੇ ਐਲ. ਪੀ. ਜੀ. ਲਈ ਪੱਛਮੀ ਏਸ਼ੀਆ 'ਤੇ ਕਾਫੀ ਹੱਦ ਤੱਕ ਨਿਰਭਰ ਹੈ ਅਤੇ ਨਾਲ ਹੀ ਵਿਦੇਸ਼ੀ ਮੁਦਰਾ ਨਾਲ ਜੁੜੇ ਗੈਰ-ਜ਼ਰੂਰੀ ਖ਼ਰਚਿਆਂ ਤੋਂ ਬਚਣ ਦੀ ਸਲਾਹ ਦਿੱਤੀ | ਮੋਦੀ ਨੇ ਕਿਹਾ ਕਿ ਸਾਨੂੰ ਦਰਾਮਦ ਉਤਪਾਦਾਂ ਦੀ ਵਰਤੋਂ ਘੱਟ ਕਰਨ ਅਤੇ ਅਜਿਹੀਆਂ ਨਿੱਜੀ ਗਤੀਵਿਧੀਆਂ ਤੋਂ ਬਚਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ, ਜਿਨ੍ਹਾਂ 'ਚ ਵਿਦੇਸ਼ੀ ਮੁਦਰਾ ਖ਼ਰਚ ਹੁੰਦੀ ਹੈ | ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਕੌਮਾਂਤਰੀ ਹਾਲਾਤ ਨੂੰ ਦੇਖਦੇ ਹੋਏ ਸੋਨੇ ਦੀ ਖਰੀਦ ਨੂੰ ਕੁਝ ਸਮੇਂ ਲਈ ਟਾਲ ਦੇਣ ਕਿਉਂਕਿ ਇਸ ਕੀਮਤੀ ਧਾਤੂ ਦੇ ਦਰਾਮਦ 'ਚ ਵਿਦੇਸ਼ੀ ਮੁਦਰਾ ਦੀ ਇਕ ਵੱਡੀ ਰਾਸ਼ੀ ਖ਼ਰਚ ਹੋ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਬੰਗਾਲ ਦਾ ਸਾਬਕਾ ਮੰਤਰੀ ਸੁਜੀਤ ਬੋਸ ਗ੍ਰਿਫ਼ਤਾਰ ਅਗਲੀ ਖ਼ਬਰ ਸੁਵੇਂਦੂ ਅਧਿਕਾਰੀ ਦੇ ਸਹਾਇਕ ਦੀ ਹੱਤਿਆ ਮਾਮਲੇ 'ਚ 3 ਗਿ੍ਫ਼ਤਾਰ <br/>
Ad Position 24