10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਹੁਮਤ ਸਾਬਤ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਜੋਸਫ਼ ਵਿਜੇ ਵਲੋਂ ਸਟਾਲਿਨ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 12-05-2026
ਚੇਨਈ, 11 ਮਈ (ਪੀ.ਟੀ.ਆਈ.)-ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਸੋਮਵਾਰ ਨੂੰ ਆਪਣੇ ਪੂਰਵਗਾਮੀ ਅਤੇ ਡੀ. ਐਮ. ਕੇ. ਪ੍ਰਧਾਨ ਐਮ.ਕੇ. ਸਟਾਲਿਨ ਨਾਲ ਉਨ੍ਹਾਂ ਦੇ ਅਲਵਰਪੇਟ ਨਿਵਾਸ 'ਤੇ ਮੁਲਾਕਾਤ ਕੀਤੀ¢ ਇਹ ਮੁਲਾਕਾਤ ਸਰਕਾਰ ਦੇ ਸਾਹਮਣੇ ਆਉਣ ਵਾਲੇ ਮਹੱਤਵਪੂਰਨ ਫਲੋਰ ਟੈਸਟ ਤੋਂ ਕੁਝ ਦਿਨ ਪਹਿਲਾਂ ਹੋਈ | ਚੋਣ ਜਿੱਤਣ ਅਤੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਟਾਲਿਨ ਨਾਲ ਵਿਜੇ ਦੀ ਇਹ ਪਹਿਲੀ ਮੁਲਾਕਾਤ ਸੀ¢ ਸਰਕਾਰੀ ਸੂਤਰਾਂ ਨੇ ਮੀਟਿੰਗ ਨੂੰ 'ਸ਼ਿਸ਼ਟਤਾ ਮੁਲਾਕਾਤ' ਦੱਸਿਆ¢ ਸਟਾਲਿਨ ਅਤੇ ਉਨ੍ਹਾਂ ਦੇ ਪੁੱਤਰ ਉਧਿਾਨਿਧੀ ਸਟਾਲਿਨ ਨੇ ਮੁੱਖ ਮੰਤਰੀ ਵਿਜੇ ਦਾ ਨਿੱਘਾ ਸਵਾਗਤ ਕੀਤਾ¢ਇਹ ਮੁਲਾਕਾਤ ਵਿਜੇ ਵਲੋਂ ਪਿਛਲੀ ਡੀ.ਐਮ.ਕੇ. ਸਰਕਾਰ ਦੀ ਸੂਬੇ 'ਤੇ 10 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਪਾਉਣ ਲਈ ਸਖ਼ਤ ਆਲੋਚਨਾ ਕਰਨ ਤੋਂ ਇੱਕ ਦਿਨ ਬਾਅਦ ਹੋਈ¢

Ad Position 22
No active advertisement
ਪਿਛਲੀ ਖ਼ਬਰ ਹਾਰ ਤੋਂ ਬਾਅਦ ਤਿ੍ਣਮੂਲ ਕਾਂਗਰਸ 'ਚ ਬਗ਼ਾਵਤ ਅਗਲੀ ਖ਼ਬਰ ਮੋਦੀ ਦੀ ਅਪੀਲ 'ਤੇ ਵਿਰੋਧੀ ਧਿਰਾਂ ਵਲੋਂ ਤਿੱਖਾ ਪ੍ਰਤੀਕਰਮ <br/>
Ad Position 24