08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੋਦੀ ਤੇ ਸ਼ਾਹ ਦੇਸ਼ ਦੇ ਗ਼ਦਾਰ-ਰਾਹੁਲ

Ad Position 21
No active advertisement
ਅਜੀਤ ਡੈਸਕ 21-05-2026
ਰਾਏਬਰੇਲੀ (ਯੂ.ਪੀ.), 20 ਮਈ (ਏਜੰਸੀ)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਰ.ਐਸ.ਐਸ. ਨੂੰ ਗ਼ਦਾਰ ਕਿਹਾ, ਜੋ ਹਰ ਰੋਜ਼ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ ਤੇ ਦੇਸ਼ ਦੇ ਹਿੱਤਾਂ ਨੂੰ ਚੋਣਵੇਂ ਉਦਯੋਗਪਤੀਆਂ ਨੂੰ ਵੇਚ ਰਹੇ ਹਨ | ਰਾਏਬਰੇਲੀ ਦੇ ਸੰਸਦ ਮੈਂਬਰ ਦੇ ਇਹ ਸਖ਼ਤ ਦੋਸ਼ ਉਨ੍ਹਾਂ ਦੇ ਹਲਕੇ ਦੇ ਦÏਰੇ ਦੇ ਦੂਜੇ ਦਿਨ ਆਏ | ਭਾਜਪਾ ਨੇ ਉਨ੍ਹਾਂ ਦੀਆਂ ਟਿੱਪਣੀਆਂ ਦੀ ਆਲੋਚਨਾ ਕਰਦੇ ਹੋਏ ਇਨ੍ਹਾਂ ਨੂੰ ਉਨ੍ਹਾਂ ਦੀ ਅਰਾਜਕ ਮਾਨਸਿਕਤਾ ਅਤੇ ਚਰਿੱਤਰ ਦੇ ਪ੍ਰਤੀਬਿੰਬ ਦੱਸਿਆ | ਰਾਹੁਲ ਗਾਂਧੀ ਰਾਏਬਰੇਲੀ 'ਚ ਸਥਾਨਕ ਕ੍ਰਾਂਤੀਕਾਰੀ ਵੀਰਾ ਪਾਸੀ ਦੀ ਯਾਦ 'ਚ 'ਬਹੁਜਨ ਸਵਾਭਿਮਾਨ ਸਭਾ' ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਰੈਲੀ 'ਚ ਕਿਹਾ ਕਿ ਤੁਹਾਨੂੰ ਖੜ੍ਹੇ ਹੋਣਾ ਪਏਗਾ, ਲੜਨਾ ਪਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਡੇ ਦੇਸ਼ ਨੂੰ ਵੇਚਣ ਲਈ ਕੰਮ ਕੀਤਾ ਹੈ ਅਤੇ ਸਾਡੇ ਸੰਵਿਧਾਨ, ਅੰਬੇਡਕਰ ਜੀ ਅਤੇ ਮਹਾਤਮਾ ਗਾਂਧੀ 'ਤੇ ਹਮਲਾ ਕੀਤਾ ਹੈ | ਰੈਲੀ 'ਚ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਮਨਰੇਗਾ ਨੂੰ ਕਮਜ਼ੋਰ ਕਰਕੇ, ਜਾਤੀ ਜਨਗਣਨਾ ਨਾ ਕਰਵਾ ਕੇ ਅਤੇ ਚੋਣਵੇਂ ਉਦਯੋਗਪਤੀਆਂ ਦਾ ਪੱਖ ਲੈ ਕੇ ਸੰਵਿਧਾਨ 'ਤੇ 24 ਘੰਟੇ ਹਮਲਾ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਮੋਦੀ ਦੀ ਬਾਲਣ ਦੀ ਖਪਤ, ਸੋਨੇ ਦੀ ਖਰੀਦਦਾਰੀ ਅਤੇ ਵਿਦੇਸ਼ ਯਾਤਰਾ 'ਚ ਕਟÏਤੀ ਦੀ ਅਪੀਲ ਦਾ ਹਵਾਲਾ ਦਿੰਦੇ ਹੋਏ ਸਾਡੇ ਰਾਹ 'ਤੇ ਆਉਣ ਵਾਲੇ ਆਰਥਿਕ ਤੂਫਾਨ ਦੀ ਚਿਤਾਵਨੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਅਕਾਲੀ ਦਲ (ਪੁਨਰ ਸੁਰਜੀਤ) ਦੇ ਅਹੁਦਿਆਂ ਤੋਂ ਅਸਤੀਫ਼ਾ ਅਗਲੀ ਖ਼ਬਰ ਕੈਨੇਡਾ 'ਚ ਹਵਾਈ ਅੱਡੇ ਤੋਂ ਲੋਕਾਂ ਦੇ ਸਾਮਾਨ ਦੇ ਟੈਗ ਬਦਲ ਕੇ ਹੋ ਰਹੀ ਨਸ਼ਾ ਤਸਕਰੀ
Ad Position 24