ਮਹਿੰਗਾਈ ਵਧਣ ਦੀ ਸੰਭਾਵਨਾ ਪ੍ਰਗਟਾਈ
ਮੁੰਬਈ, 5 ਜੂਨ (ਏਜੰਸੀ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੈਪੋ ਦਰ ਨੂੰ 5.25 ਫੀਸਦੀ 'ਤੇ ਬਿਨਾਂ ਕਿਸੇ ਬਦਲਾਅ ਦੇ ਬਰਕਰਾਰ ਰੱਖਿਆ ਹੈ | ਕੇਂਦਰੀ ਬੈਂਕ ਨੇ ਲੰਬੇ ਸਮੇਂ ਤੋਂ ਪੱਛਮੀ ਏਸ਼ੀਆ ਸੰਘਰਸ਼, ਉੱਚ ਊਰਜਾ ਕੀਮਤਾਂ ਅਤੇ ਵਿਸ਼ਵ ਵਿਆਪੀ ਸਪਲਾਈ-ਚੇਨ ਰੁਕਾਵਟਾਂ ਤੋਂ ਵਿਕਾਸ ਅਤੇ ਮਹਿੰਗਾਈ ਲਈ ਵਧ ਰਹੇ ਜੋਖ਼ਮਾਂ ਵਿਚਕਾਰ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਤੇ ਰੁਪਏ ਨੂੰ ਸਮਰਥਨ ਦੇਣ ਲਈ ਕਈ ਉਪਾਵਾਂ ਦਾ ਵੀ ਐਲਾਨ ਕੀਤਾ | ਆਰ.ਬੀ.ਆਈ. ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਹੈ ਕਿ ਭਾਰਤ ਪਿਛਲੇ ਸੰਕਟਾਂ ਨਾਲੋਂ ਮਜ਼ਬੂਤ ਮੈਕਰੋ-ਆਰਥਿਕ ਬੁਨਿਆਦੀ ਸਿਧਾਂਤਾਂ ਨਾਲ ਵਿਸ਼ਵ ਵਿਆਪੀ ਉਥਲ-ਪੁਥਲ ਦੇ ਇਸ ਨਵੇਂ ਪੜਾਅ ਵਿੱਚ ਦਾਖ਼ਲ ਹੋਇਆ ਹੈ, ਪਰ ਚਿਤਾਵਨੀ ਦਿੱਤੀ ਕਿ ਵਧ ਰਹੇ ਭੂ-ਰਾਜਨੀਤਿਕ ਤਣਾਅ, ਵਸਤੂਆਂ ਦੀਆਂ ਵਧਦੀਆਂ ਕੀਮਤਾਂ ਤੇ ਸਪਲਾਈ 'ਚ ਵਿਘਨ ਆਰਥਿਕ ਦਿ੍ਸ਼ਟੀਕੋਣ ਨੂੰ ਪ੍ਰਭਾਵਿਤ ਕਰ ਰਹੇ ਹਨ | ਨੀਤੀਗਤ ਫੈਸਲੇ ਦਾ ਐਲਾਨ ਕਰਦੇ ਹੋਏ ਕਮੇਟੀ ਨੇ ਨੋਟ ਕੀਤਾ ਕਿ ਵਿਸ਼ਵ ਵਿਆਪੀ ਵਾਤਾਵਰਨ ਵਿਗੜ ਗਿਆ ਹੈ | 2026-27 ਵਿੱਚ ਮਹਿੰਗਾਈ 5.1 ਫੀਸਦੀ ਤੱਕ ਵਧਣ ਦਾ ਅਨੁਮਾਨ ਲਗਾਇਆ ਹੈ ਅਤੇ ਤੀਜੀ ਤਿਮਾਹੀ ਵਿੱਚ ਕੀਮਤਾਂ ਦੇ ਦਬਾਅ ਘੱਟ ਹੋਣ ਤੋਂ ਪਹਿਲਾਂ ਇਸ ਦੇ 5.9 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ¢ ਮਹਿੰਗਾਈ 4.7 ਫੀਸਦੀ ਰਹਿਣ ਦੀ ਉਮੀਦ ਹੈ, ਜੋ ਕਿ ਪਿਛਲੇ ਅਨੁਮਾਨ 4.4 ਫੀਸਦੀ ਤੋਂ ਵੱਧ ਹੈ¢
ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਸਥਿਰ <br/>
ਅਜੀਤ ਡੈਸਕ
06-06-2026