ਮੋਦੀ ਨਾਲ ਸੀ.ਈ.ਓ. ਰੋਬਿਨ ਖੱੁਡਾ ਨੇ ਕੀਤੀ ਮੁਲਾਕਾਤ
ਨਵੀਂ ਦਿੱਲੀ, 5 ਜੂਨ (ਉਪਮਾ ਡਾਗਾ ਪਾਰਥ)-ਮੋਹਰੀ 'ਹਾਈਪਰਸਕੇਲ ਡਾਟਾ ਸੈਂਟਰ ਸਪੈਸ਼ਲਿਸਟ' ਕੰਪਨੀ ਏਅਰਟਰੰਕ ਡਿਜੀਟਲ ਬੁਨਿਆਦੀ ਢਾਂਚੇ ਦੀ ਸਮਰੱਥਾ ਨੂੰ ਵਧਾਉਣ ਲਈ ਸਾਲ 2030 ਤੱਕ ਭਾਰਤ 'ਚ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਭਾਰਤ ਨੂੰ ਕੰਪਨੀ ਦੀ ਵਿਸ਼ਵ ਵਿਕਾਸ ਰਣਨੀਤੀ ਦਾ ਮੁੱਖ ਹਿੱਸਾ ਬਣਾਏਗਾ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਏਸ਼ੀਆ-ਪ੍ਰਸ਼ਾਂਤ ਅਤੇ ਮੱਧ ਪੂਰਬ ਦੀ ਦਿਗਜ ਤਕਨਾਲੋਜੀ ਕੰਪਨੀ ਏਅਰਟਰੰਕ ਦੀ ਨਿਵੇਸ਼ ਯੋਜਨਾ ਅਤੇ ਭਾਰਤ 'ਚ 5ਜੀਡਬਲਯੂ (ਗੀਗਾਵਾਟ) ਡਾਟਾ ਸੈਂਟਰ ਸਮਰੱਥਾ ਵਿਕਸਿਤ ਕਰਨ ਦੀ ਰਣਨੀਤੀ ਦਾ ਐਲਾਨ ਕੀਤਾ¢ ਇਹ ਐਲਾਨ ਉਨ੍ਹਾਂ ਏਅਰਟਰੰਕ ਦੇ ਸੰਸਥਾਪਕ ਅਤੇ ਸੀ.ਈ.ਓ. ਰੋਬਿਨ ਖੁੱਡਾ ਨਾਲ ਮੀਟਿੰਗ ਤੋਂ ਬਾਅਦ ਕੀਤਾ¢ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸੇ ਸਾਲ ਅਪ੍ਰੈਲ 'ਚ ਲੂਮੀਨਾ ਕਲਾਊਡਇਨਫਰਾ ਦੀ ਪ੍ਰਾਪਤੀ ਰਾਹੀਂ ਭਾਰਤੀ ਬਾਜ਼ਾਰ 'ਚ ਪ੍ਰਵੇਸ਼ ਕੀਤਾ ਸੀ¢ ਇਸ ਪ੍ਰਾਪਤੀ ਦੇ ਜ਼ਰੀਏ ਭਾਰਤ ਵਿਚ ਏਅਰਟਰੰਕ ਦੇ ਮੌਜੂਦਾ ਵਿਕਾਸ ਪ੍ਰੋਜੈਕਟਾਂ 'ਚ ਮੁੰਬਈ, ਚੇਨਈ ਅਤੇ ਹੈਦਰਾਬਾਦ 'ਚ 600 ਮੈਗਾਵਾਟ ਦੀ ਸਮਰੱਥਾ ਸ਼ਾਮਿਲ ਹੈ¢ ਇਹ ਕੰਪਨੀ ਉਦਯੋਗ ਮੋਹਰੀ ਭਰੋਸੇਯੋਗਤਾ, ਤਕਨਾਲੋਜੀ ਨਵੀਨਤਾ ਅਤੇ ਊਰਜਾ ਤੇ ਪਾਣੀ ਦੀ ਕੁਸ਼ਲਤਾ ਨਾਲ ਡਾਟਾ ਸੈਂਟਰ ਕੈਂਪਸ ਵਿਕਸਿਤ ਅਤੇ ਸੰਚਾਲਿਤ ਕਰਦੀ ਹੈ¢ 2015 'ਚ ਸਥਾਪਿਤ ਹੋਈ ਏਅਰਟਰੰਕ ਨੇ 2017 'ਚ ਆਸਟ੍ਰੇਲੀਆ ਦੇ ਪਹਿਲੇ ਅਤੇ ਸਭ ਤੋਂ ਵੱਡੇ ਹਾਈਪਰਸਕੇਲ ਡਾਟਾ ਸੈਂਟਰ ਸਥਾਪਿਤ ਕੀਤੇ ਸਨ, ਜਿਸ ਤੋਂ ਬਾਅਦ ਇਸ ਨੇ ਤੇਜ਼ੀ ਨਾਲ ਵਿਸਥਾਰ ਕਰਨ 'ਤੇ ਧਿਆਨ ਦਿੱਤਾ ਅਤੇ ਹੁਣ ਇਹ ਪੂਰੇ ਏਸ਼ੀਆ-ਪ੍ਰਸ਼ਾਂਤ ਅਤੇ ਮੱਧ ਪੂਰਬ ਖੇਤਰ 'ਚ ਹਾਈਪਰਸਕੇਲ ਡਾਟਾ ਸੈਂਟਰਾਂ ਦਾ ਇਕ ਵੱਡਾ ਪਲੇਟਫਾਰਮ ਚਲਾ ਰਹੀ ਹੈ¢ਏਅਰਟਰੰਕ ਇਕ ਹਾਈਪਰਸਕੇਲ ਡਾਟਾ ਸੈਂਟਰ ਸਪੈਸ਼ਲਿਸਟ ਹੈ, ਜੋ ਏਸ਼ੀਆ-ਪ੍ਰਸ਼ਾਂਤ ਅਤੇ ਮੱਧ ਪੂਰਬ ਖੇਤਰ 'ਚ ਕਲਾਊਡ, ਕੰਟੈਂਟ ਅਤੇ ਵੱਡੇ ਕਾਰਪੋਰੇਟ ਗਾਹਕਾਂ ਲਈ ਇਕ ਪਲੇਟਫਾਰਮ ਤਿਆਰ ਕਰਦੀ ਹੈ¢ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਭਾਰਤ ਦਾ ਡਿਜੀਟਲ ਬੁਨਿਆਦੀ ਢਾਂਚਾ ਸਫ਼ਰ ਸ਼ਾਨਦਾਰ ਰਫ਼ਤਾਰ ਫੜ ਰਿਹਾ ਹੈ¢ ਏਅਰਟਰੰਕ ਨੇ ਭਾਰਤ 'ਚ ਲਗਭਗ 3 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਅਤੇ 5ਜੀਡਬਲਯੂ ਡਾਟਾ ਸੈਂਟਰ ਸਮਰੱਥਾ ਵਿਕਸਿਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜੋ ਦੇਸ਼ ਦੇ ਡਿਜੀਟਲ ਇਨਫਰਾਸਟਰਕਚਰ ਈਕੋਸਿਸਟਮ 'ਚ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਸਤਾਵਿਤ ਨਿਵੇਸ਼ਾਂ 'ਚੋਂ ਇਕ ਹੈ¢ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜਿਹੇ ਨਿਵੇਸ਼ ਕਲਾਊਡ ਕੰਪਿਊਟਿੰਗ ਅਤੇ 'ਆਰਟੀਫੀਸ਼ੀਅਲ ਇੰਟੈਲੀਜੈਂਸ' (ਏ.ਆਈ.) ਲਈ ਇਕ ਵਿਸ਼ਵ ਹੱਬ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਗੇ, ਜਦੋਂਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ, ਸਥਾਨਕ ਸਪਲਾਈ ਚੇਨ ਨੂੰ ਹੁਲਾਰਾ ਦੇਣਗੇ ਅਤੇ ਨਵੀਨਤਾ 'ਤੇ ਅਧਾਰਿਤ ਵਿਕਾਸ ਨੂੰ ਤੇਜ਼ ਕਰਨਗੇ¢ ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਦੁਨੀਆ ਦੀ ਡਿਜੀਟਲ ਆਰਥਿਕਤਾ ਦਾ ਭਵਿੱਖ ਤੇਜ਼ੀ ਨਾਲ ਭਾਰਤ 'ਚ ਹੀ ਤੈਅ ਹੋ ਰਿਹਾ ਹੈ¢ ਏਅਰਟਰੰਕ ਦੇ ਸੀ.ਈ.ਓ. ਰੋਬਿਨ ਖੁੱਡਾ ਨੇ ਕਿਹਾ ਕਿ ਭਾਰਤ ਦੀ ਡਿਜੀਟਲ ਆਰਥਿਕਤਾ ਲਈ ਪ੍ਰਧਾਨ ਮੰਤਰੀ ਮੋਦੀ ਦੇ ਦਿ੍ਸ਼ਟੀਕੋਣ ਨੇ ਇਸ ਨੂੰ ਤਕਨਾਲੋਜੀ ਨਿਵੇਸ਼ ਲਈ ਦੁਨੀਆ ਦੇ ਸਭ ਤੋਂ ਆਕਰਸ਼ਕ ਸਥਾਨਾਂ 'ਚੋਂ ਇਕ ਬਣਾਉਣ 'ਚ ਮਦਦ ਕੀਤੀ ਹੈ¢ ਉਨ੍ਹਾਂ ਕੰਪਨੀ ਦੇ ਬਿਆਨ 'ਚ ਕਿਹਾ ਕਿ ਭਾਰਤ ਕੋਲ ਇਕ ਗਲੋਬਲ ਏ.ਆਈ. ਪਾਵਰਹਾਊਸ ਬਣਨ ਲਈ ਲੋੜੀਂਦਾ ਪੈਮਾਨਾ, ਪ੍ਰਤਿਭਾ ਅਤੇ ਉਤਸ਼ਾਹ ਹੈ ਅਤੇ ਏਅਰਟਰੰਕ ਇਸ ਦਿ੍ਸ਼ਟੀਕੋਣ ਦਾ ਸਮਰਥਨ ਕਰਨ ਲਈ ਬਹੁਤ ਉਤਸ਼ਾਹਿਤ ਹੈ¢ ਭਾਰਤ 'ਚ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕਾਂ 'ਚੋਂ ਇਕ ਬਲੈਕਸਟੋਨ ਅਤੇ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ (ਸੀ.ਪੀ.ਪੀ.ਆਈ.ਬੀ.) ਦੇ ਸਮਰਥਨ ਵਾਲੀ ਏਅਰਟਰੰਕ ਦੀ ਇਹ ਪ੍ਰਸਤਾਵਿਤ ਨਿਵੇਸ਼ ਯੋਜਨਾ ਦੇਸ਼ 'ਚ ਵਰਤਮਾਨ ਸਮੇਂ ਚੱਲ ਰਹੀਆਂ ਸਭ ਤੋਂ ਵੱਡੀਆਂ ਡਿਜੀਟਲ ਬੁਨਿਆਦੀ ਢਾਂਚਾ ਮੁਹਿੰਮਾਂ 'ਚ ਸ਼ਾਮਿਲ ਹੋਵੇਗੀ, ਜੋ ਕਲਾਊਡ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਵਿਕਾਸ ਦੀ ਅਗਲੀ ਲਹਿਰ ਨੂੰ ਸਮਰੱਥ ਬਣਾਉਣ 'ਚ ਮਦਦ ਕਰੇਗੀ¢ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਏਅਰਟਰੰਕ ਡਿਜੀਟਲ ਇਨਫਰਾਸਟਰਕਚਰ ਸਮਰੱਥਾ ਦੇ ਸਮਰਥਨ 'ਚ 2030 ਤੱਕ ਭਾਰਤ 'ਚ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਭਾਰਤ ਨੂੰ ਕੰਪਨੀ ਦੀ ਵਿਸ਼ਵ ਵਿਕਾਸ ਰਣਨੀਤੀ ਦਾ ਅਧਾਰ ਅਤੇ ਸਭ ਤੋਂ ਮਹੱਤਵਪੂਰਨ ਲੰਬੇ ਸਮੇਂ ਦੇ ਨਿਵੇਸ਼ ਬਾਜ਼ਾਰਾਂ 'ਚੋਂ ਇਕ ਬਣਾਏਗਾ¢
ਏਅਰਟਰੰਕ ਭਾਰਤ 'ਚ ਕਰੇਗੀ 3 ਲੱਖ ਕਰੋੜ ਰੁਪਏ ਦਾ ਨਿਵੇਸ਼ <br/>
ਅਜੀਤ ਡੈਸਕ
06-06-2026