ਪੀ.ਐੱਨ.ਪੀ. 'ਚ ਦਸਤਾਵੇਜ਼ਾਂ ਦੀ ਛਾਣਬੀਣ ਸਖ਼ਤ ਕੀਤੀ
ਕੈਨੇਡਾ ਦੇ ਅਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਂਟਾਰੀਓ 'ਚ ਸਰਕਾਰ ਵਲੋਂ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ (ਪੀ.ਐੱਨ.ਪੀ) 'ਚ ਫੇਰਬਦਲ ਕਰਦੇ ਹੋਏ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲੈਣ ਲਈ ਪੀ.ਐੱਨ.ਪੀ. ਦੀ ਦੁਰਵਰਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪ੍ਰਾਂਤ ਦੇ ਪੀ.ਐੱਨ.ਪੀ. ਇਤਿਹਾਸ 'ਚ ਸਰਕਾਰ ਵਲੋਂ ਏਨੀਆਂ ਵੱਡੀਆਂ ਤਬਦੀਲੀਆਂ ਪਹਿਲੀ ਵਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਤਹਿਤ ਪਰਮਾਨੈਂਟ ਰੈਜੀਡੈਂਸ (ਪੀ.ਆਰ.) ਲਈ ਉਂਟਾਰੀਓ ਪੀ.ਐੱਨ.ਪੀ ਦੀਆਂ ਸਾਰੀਆਂ 9 ਕੈਟੇਗਰੀਆਂ 'ਚ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ | ਸਰਕਾਰ ਵਲੋਂ ਅਜੇ ਪੀ.ਐੱਨ.ਪੀ. ਵਿਚ ਨਵੀਂਆਂ ਕੈਟੇਗਰੀਆਂ ਦਾ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਡਰਾਅ ਵਾਸਤੇ ਉਮੀਦਵਾਰਾਂ ਵਲੋਂ ਪਹਿਲਾਂ ਤੋਂ ਦਾਖ਼ਲ ਕੀਤੇ ਹੋਏ ਪ੍ਰੋਫਾਇਲ (ਐਕਸਪ੍ਰੈਸ਼ਨ ਆਫ ਇੰਟ੍ਰੱਸਟ) ਦੇ ਭਵਿੱਖ ਬਾਰੇ ਕੁਝ ਦੱਸਿਆ ਗਿਆ ਹੈ¢ ਪੀ.ਐੱਨ.ਪੀ. 'ਚ 30 ਮਈ ਤੋਂ ਪਹਿਲਾਂ ਦਾਖ਼ਲ ਕੀਤੀਆਂ ਗਈਆਂ ਅਰਜੀਆਂ ਪਹਿਲੇ ਨਿਯਮਾਂ ਅਨੁਸਾਰ ਵਿਚਾਰ ਅਧੀਨ ਰਹਿਣਗੀਆਂ | ਪਤਾ ਲੱਗਾ ਹੈ ਕਿ ਭਵਿੱਖ 'ਚ ਉਂਟਾਰੀਓ ਦੇ ਕਾਰੋਬਾਰਾਂ ਵਿਚ ਕਾਮਿਆਂ ਦੀ ਮੰਗ ਦੇ ਅਧਾਰ 'ਤੇ ਕਿੱਤਿਆਂ ਦੇ ਸਿੱਖਿਅਤ ਮਾਹਿਰਾਂ (ਸਕਿੱਲਡ ਵਰਕਰਜ਼) ਨੂੰ ਪਹਿਲ ਦਿੱਤੀ ਜਾਇਆ ਕਰੇਗੀ | ਫਾਰਨ ਵਰਕਰਜ਼ ਕੈਟੇਗਰੀ, ਇੰਟਰਨੈਸ਼ਨਲ ਸਟੂਡੈਂਟ ਵਿੱਦ ਜÏਬ ਆਫਰ, ਇਨ-ਡਿਮਾਂਡ ਸਕਿੱਲ ਕੈਟੇਗਰੀ, ਮਾਸਟਰਜ਼ ਗਰੈਜੂਏਟ ਕੈਟੇਗਰੀ, ਪੀ.ਐੱਚ.ਡੀ. ਗਰੈਜੂਏਟ ਕੈਟੇਗਰੀ, ਹਿਊਮਨ ਕੈਪੀਟਲ ਕੈਟੇਗਰੀ, ਫਰੈਂਚ ਸਪੀਕਿੰਗ ਸਕਿੱਲਡ ਵਰਕਰਜ਼ ਕੈਟੇਗਰੀ, ਸਕੱਲਿਡ ਟਰੇਡਜ਼ ਕੈਟੇਗਰੀ ਅਤੇ ਇੰਟਪ੍ਰੋਨੁਇਰ ਕੈਟੇਗਰੀ ਵਿੱਚ ਨਵੀਂਆਂ ਅਰਜੀਆਂ ਲੈਣਾ ਬੰਦ ਕਰ ਦਿੱਤਾ ਗਿਆ ਹੈ | ਇਸ ਦੇ ਨਾਲ਼ ਹੀ ਜਾਬ ਆਫਰ ਦੇ ਸਿਲਸਿਲੇ 'ਚ ਇਮੀਗ੍ਰੇਸ਼ਨ ਵਿਭਾਗ ਨਾਲ ਚੱਲ ਰਹੇ ਧਾਂਦਲੀਆਂ ਦੇ ਕੋਹੜ ਨੂੰ ਕੱਟਣ ਲਈ ਸਰਕਾਰ ਨੇ ਜਾਬ ਲੈਟਰ ਦੇਣ ਵਾਲੇ ਕਾਰੋਬਾਰੀਆਂ ਦੀ ਛਾਣਬੀਣ ਵਧਾਈ ਹੈ | ਨਵੇਂ ਲਾਗੂ ਕੀਤੇ ਗਏ ਸਿਸਟਮ 'ਚ ਉਨ੍ਹਾਂ ਕਾਰੋਬਾਰੀਆਂ ਦੇ ਜਾਬ ਲੈਟਰ ਨੂੰ ਹੀ ਮਾਨਤਾ ਦਿੱਤੀ ਜਾਵੇਗੀ, ਜੋ ਉਂਟਾਰੀਓ ਪੀ.ਐੱਨ.ਪੀ. ਦੇ ਵਿਭਾਗ ਨਾਲ ਰਜਿਸਟਰ ਹੋਣਗੇ | ਇਹ ਵੀ ਕਿ ਭਵਿੱਖ ਵਿਚ ਪੀ.ਐੱਨ.ਪੀ. ਦੀਆਂ 3 ਨਵੀਂਆਂ ਕੈਟੇਗਰੀਆਂ -ਹੈਲਥ ਕੇਅਰ ਸਟ੍ਰੀਮ, ਇੰਟਰਪ੍ਰੋਨੁਇਲ ਸਟ੍ਰੀਮ ਅਤੇ ਅਕਸੈਪਸ਼ਨਲ ਟੇਲੈਂਟ ਸਟ੍ਰੀਮ- ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ |
ਉਂਟਾਰੀਓ ਨੇ ਪੀ.ਐੱਨ.ਪੀ ਅਰਜ਼ੀਆਂ ਲੈਣੀਆਂ ਕੀਤੀਆਂ ਬੰਦ
ਅਜੀਤ ਡੈਸਕ
06-06-2026