ਨਵੀਂ ਦਿੱਲੀ, 5 ਜੂਨ (ਪੀ.ਟੀ.ਆਈ.)-ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ ਦੀ ਅਰਥਵਿਵਸਥਾ 2025-26 ਦÏਰਾਨ 7.7 ਫੀਸਦੀ ਦੀ ਤੇਜ਼ ਰਫ਼ਤਾਰ ਨਾਲ ਵਧਣ ਦਾ ਅਨੁਮਾਨ ਹੈ, ਜਦੋਂ ਕਿ 2024-25 'ਚ ਇਹ 7.1 ਫੀਸਦੀ ਸੀ¢ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ (ਐੱਮ ਓ ਐੱਸ ਪੀ ਆਈ) ਨੇ ਕਿਹਾ ਕਿ 2025-26 ਵਿੱਤੀ ਸਾਲ ਦੀ ਜਨਵਰੀ-ਮਾਰਚ ਦੀ ਮਿਆਦ 'ਚ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) 7.8 ਫੀਸਦੀ ਵਧਣ ਦਾ ਅਨੁਮਾਨ ਹੈ¢ਮੰਤਰਾਲੇ ਨੇ ਕਿਹਾ, 'ਅਸਲ ਜੀ.ਡੀ.ਪੀ. ਜਾਂ ਸਥਿਰ ਕੀਮਤਾਂ 'ਤੇ ਜੀ.ਡੀ.ਪੀ. 2025-26 'ਚ 323.12 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ, ਜਦੋਂ ਕਿ 2024-25 ਲਈ ਜੀ.ਡੀ.ਪੀ. ਦੇ ਪਹਿਲੇ ਸੋਧੇ ਹੋਏ ਅਨੁਮਾਨਾਂ (ਐੱਫ ਆਰ ਈ) 'ਚ 299.89 ਲੱਖ ਕਰੋੜ ਰੁਪਏ ਸੀ | ਆਰ.ਬੀ.ਆਈ. ਨੇ ਮÏਜੂਦਾ ਵਿੱਤੀ ਸਾਲ ਲਈ ਆਪਣੀਆਂ ਵਿਕਾਸ ਉਮੀਦਾਂ ਨੂੰ ਘਟਾ ਦਿੱਤਾ ਹੈ, 2026-27 ਵਿੱਚ ਅਸਲ ਜੀ.ਡੀ.ਪੀ. ਵਿਕਾਸ ਦਰ 6.6 ਫੀਸਦੀ ਹੋਣ ਦਾ ਅਨੁਮਾਨ ਲਗਾਇਆ ਹੈ, ਜੋ ਅਪ੍ਰੈਲ ਵਿੱਚ ਕੀਤੇ ਗਏ 6.9 ਫੀਸਦੀ ਅਨੁਮਾਨ ਤੋਂ ਘੱਟ ਹੈ¢
7.7 ਫੀਸਦੀ ਨਾਲ ਵਧੀ ਵਿਕਾਸ ਦਰ<BR> ਅਗਲੇ ਸਾਲ 6.6 ਫੀਸਦੀ ਰਹੇਗੀ ਜੀ.ਡੀ.ਪੀ.
ਅਜੀਤ ਡੈਸਕ
06-06-2026