ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਆਪਣੇ ਦੇਸ਼ਾਂ ਦੇ ਝਗੜੇ ਕੈਨੇਡਾ 'ਚ ਨਾ ਲਿਆਓ-ਕਾਰਨੀ

Ad Position 21
No active advertisement
ਅਜੀਤ ਡੈਸਕ 06-06-2026

ਭਾਈਚਾਰੇ 'ਚ ਵੰਡੀਆਂ ਪਾਉਣਾ ਕੈਨੇਡਾ ਦੀਆਂ ਕਦਰਾਂ-ਕੀਮਤਾਂ ਦੇ ਹੈ ਵਿਰੁੱਧ
ਸਤਪਾਲ ਸਿੰਘ ਜÏਹਲ

ਟੋਰਾਂਟੋ, 5 ਜੂਨ - ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰਾਂਟੋ ਵਿਖੇ ਇਕ ਧਾਰਮਿਕ ਅਸਥਾਨ ਵਿਚ ਬੋਲਦੇ ਹੋਏ ਕਿਹਾ ਕਿ ਵਿਦੇਸ਼ਾਂ ਤੋਂ ਆ ਕੇ ਕੈਨੇਡਾ ਵਿਚ ਆਪਣਾ ਜੀਵਨ ਸਥਾਪਿਤ ਕਰਨ ਦੇ ਚਾਹਵਾਨ ਲੋਕਾਂ ਨੂੰ ਆਪਣੇ ਦੇਸ਼ਾਂ ਦੀਆਂ ਸਮੱਸਿਆਵਾਂ (ਜੰਗਾਂ, ਝਗੜੇ ਅਤੇ ਨਫ਼ਰਤਾਂ) ਪਿੱਛੇ ਛੱਡ ਕੇ ਆਉਣਾ ਚਾਹੀਦਾ ਹੈ¢ ਉਨ੍ਹਾਂ ਆਖਿਆ ਕਿ ਕੈਨੇਡਾ ਵਿਚ ਕਾਨੂੰਨ ਦਾ ਰਾਜ ਹੈ ਤੇ ਇਸ ਦੇਸ਼ ਦੇ ਕਾਨੂੰਨੀ ਵਿਵਸਥਾ ਦਾ ਸਤਿਕਾਰ ਜਰੂਰੀ ਹੈ | ਕਾਰਨੀ ਨੇ ਕਿਹਾ ਕਿ ਕੈਨੇਡਾ ਵਿਚ ਵਿਭਿੰਨਤਾ ਜਿਵੇਂ ਕਿ ਹਰੇਕ ਸੱਭਿਆਚਾਰ, ਪਰੰਪਰਾ, ਧਰਮ, ਅਤੇ ਭਾਸ਼ਾ ਦਾ ਸਤਿਕਾਰ ਹੈ ਪਰ ਕੈਨੇਡਾ ਦੇ ਭਾਈਚਾਰਿਆਂ ਵਿੱਚ ਨਫ਼ਰਤ ਫੈਲਾਉਣੀ, ਝਗੜੇ ਪੈਦਾ ਕਰਨੇ ਅਤੇ ਵੰਡੀਆਂ ਪਾਉਣਾ ਕੈਨੇਡਾ ਦੀਆਂ ਕਦਰਾਂ ਕੀਮਤਾਂ ਦੇ ਵਿਰੁੱਧ ਹੈ | ਬਹੁ-ਸੱਭਿਆਚਾਰਕ ਕੈਨੇਡੀਅਨ ਸਮਾਜ ਵਿਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ¢ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਕਿਸੇ ਇਕ ਸਮਾਜ ਜਾਂ ਕਬੀਲੇ ਦੀ ਸਿਰਜਣਾ ਨਹੀਂ ਹੈ ਪਰ ਕੈਨੇਡਾ 'ਚ ਆ ਕੇ ਆਪਣੇ ਪਿੱਛੇ ਛੱਡੇ ਹੋਏ ਦੇਸ਼ ਦੀ ਕੁੜੱਤਣ (ਸਿਰਾਂ 'ਚ) ਨਾਲ ਨਾ ਲਿਆਉਣਾ ਹਰੇਕ ਵਿਅਕਤੀ ਦੀ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਹੈ¢ ਇਸ ਕਰਕੇ ਵਿਦੇਸ਼ਾਂ ਦੇ ਪੁਰਾਣੇ ਝਗੜੇ, ਜੰਗ ਅਤੇ ਵੈਰ ਦੇ ਅਧਾਰ 'ਤੇ ਕੈਨੇਡਾ ਦੇ ਲੋਕਾਂ 'ਚ ਬੇਚੈਨੀ ਪੈਦਾ ਕਰਨ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ¢ ਬੀਤੇ ਸਮੇਂ ਵਿਚ ਵਿਦੇਸ਼ਾਂ ਤੋਂ ਆ ਰਹੇ ਵਿਅਕਤੀਆਂ ਵਲੋਂ ਆਪਣੇ ਦੇਸ਼ਾਂ ਦੇ ਆਪਸੀ ਰਾਜਨੀਤਕ ਅਤੇ ਧਾਰਮਿਕ ਵਿਰੋਧ ਨੂੰ ਪ੍ਰਚੰਡ ਕਰਨ ਲਈ ਕੈਨੇਡਾ ਦੀ ਧਰਤੀ ਨੂੰ ਵਰਤਿਆ ਜਾਂਦਾ ਰਿਹਾ, ਜਿਸ ਨਾਲ ਕੈਨੇਡਾ ਵਿਚ ਸ਼ਾਂਤਮਈ ਮਾਹÏਲ 'ਚ ਸਮੱਸਿਆਵਾਂ (ਨਫ਼ਰਤ) ਪੈਦਾ ਕੀਤੀਆਂ ਗਈਆਂ¢ ਸਿੱਟੇ ਵਜੋਂ ਕੈਨੇਡਾ ਸਰਕਾਰ ਦੇ ਕੁਝ ਵਿਦੇਸ਼ੀ ਸਰਕਾਰਾਂ ਨਾਲ ਸਬੰਧ ਵੀ ਵਿਗੜੇ, ਜਿਸ ਵਿਚ ਬੀਤੇ ਸਾਲਾਂ ਦÏਰਾਨ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਰਹੀ ਖੜੋਤ ਵੀ ਸ਼ਾਮਿਲ ਹੈ¢

Ad Position 22
No active advertisement
ਪਿਛਲੀ ਖ਼ਬਰ ਢਿੱਲੋਂ ਵਲੋਂ ਭਾਜਪਾ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਅਗਲੀ ਖ਼ਬਰ 7.7 ਫੀਸਦੀ ਨਾਲ ਵਧੀ ਵਿਕਾਸ ਦਰ<BR> ਅਗਲੇ ਸਾਲ 6.6 ਫੀਸਦੀ ਰਹੇਗੀ ਜੀ.ਡੀ.ਪੀ.
Ad Position 24
No active advertisement