ਵਾਸ਼ਿੰਗਟਨ, 5 ਜੂਨ (ਪੀ. ਟੀ. ਆਈ.)-ਰਾਸ਼ਟਰਪਤੀ ਡੋਨਲਡ ਟਰੰਪ ਨੇ ਭਰੋਸਾ ਪ੍ਰਗਟਾਇਆ ਕਿ ਅਮਰੀਕਾ ਅਤੇ ਭਾਰਤ ਜਲਦੀ ਹੀ ਇਕ ਵਪਾਰਕ ਸਮਝੌਤੇ 'ਤੇ ਪਹੁੰਚ ਜਾਣਗੇ¢ ਓਵਲ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਇਕ ਸੌਦੇ 'ਤੇ ਪਹੁੰਚ ਜਾਵਾਂਗੇ, ਕਿਉਂਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਹਾਂ, ਉਹ ਮੇਰੇ ਚੰਗੇ ਦੋਸਤ ਹਨ, ਸਾਡੀ ਬਹੁਤ ਵਧੀਆ ਬਣਦੀ ਹੈ ਅਤੇ ਅਸੀਂ ਇਕ ਸੌਦਾ ਕਰਨ ਜਾ ਰਹੇ ਹਾਂ¢ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਸੌਦੇ ਦੀ ਗੱਲਬਾਤ ਬਾਰੇ ਇਕ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਭਾਰਤ ਨੇ ਕਈ ਸਾਲਾਂ ਤੋਂ ਅਮਰੀਕੀ ਨੀਤੀਆਂ ਦਾ ਫਾਇਦਾ ਉਠਾਇਆ ਹੈ ਅਤੇ ਭਾਰੀ ਟੈਰਿਫ ਲਗਾਏ ਹਨ¢ ਟਰੰਪ ਨੇ ਕਿਹਾ ਕਿ ਉਹ ਸਾਡੀਆਂ ਕੰਪਨੀਆਂ 'ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਸਨ ਅਤੇ ਅਸੀਂ ਉਨ੍ਹਾਂ 'ਤੇ ਕੁਝ ਵੀ ਨਹੀਂ ਲਗਾਉਂਦੇ ਸੀ¢