ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕਾਕਰੋਚ ਜਨਤਾ ਪਾਰਟੀ ਅੱਜ ਤੋਂ ਕਰੇਗੀ ਜ਼ਮੀਨੀ ਅੰਦੋਲਨ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਜਗਤਾਰ ਸਿੰਘ)-ਨੀਟ ਯੂ.ਜੀ. ਪ੍ਰੀਖਿਆ ਲੀਕ ਵਿਵਾਦ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਨੇ 6 ਜੂਨ ਨੂੰ ਜੰਤਰ ਮੰਤਰ ਵਿਖੇ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਸੰਬੰਧੀ ਪ੍ਰੋਗਰਾਮ ਉਲੀਕਿਆ ਹੈ ¢ ਹਾਲਾਂਕਿ ਪੁਲਿਸ ਦੀ ਇਜਾਜ਼ਤ ਲਏ ਬਗੈਰ ਇਹ ਪ੍ਰਦਰਸ਼ਨ ਕਿਵੇਂ ਹੋਏਗਾ, ਇਸ ਸੰਬੰਧੀ ਦੁਬਿਧਾ ਬਰਕਰਾਰ ਹੈ, ਕਿਉਂਕਿ ਦਿੱਲੀ ਪੁਲਿਸ ਦੀਆਂ ਗਾਈਡ ਲਾਈਨ ਮੁਤਾਬਿਕ ਕਿਸੇ ਪ੍ਰਦਰਸ਼ਨ ਜਾਂ ਧਰਨੇ ਲਈ ਨਵੀਂ ਦਿੱਲੀ ਦੇ ਡੀ.ਸੀ.ਪੀ. ਨੂੰ 7 ਦਿਨ ਪਹਿਲਾਂ ਅਰਜ਼ੀ ਦੇ ਕੇ ਇਜਾਜ਼ਤ ਮੰਗਣੀ ਪੈਂਦੀ ਹੈ ¢ ਦਰਅਸਲ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫਾਲੋਅਰ ਬਟੋਰਨ ਵਾਲੀ ਸੀ.ਜੇ.ਪੀ. ਹੁਣ ਵਿਰੋਧ ਪ੍ਰਦਰਸ਼ਨ ਰਾਹੀਂ ਜ਼ਮੀਨ 'ਤੇ ਅੰਦੋਲਨ ਦਾ ਐਲਾਨ ਕਰ ਚੁੱਕੀ ਹੈ ਅਤੇ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਲਈ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋ ਚੁੱਕੇ ਹਨ ¢ ਅਭਿਜੀਤ ਦਿਪਕੇ ਸਵੇਰੇ 8 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਣਗੇ, ਜਿਥੋਂ ਉਹ ਹੋਰਨਾਂ ਵਰਕਰਾਂ ਨਾਲ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਜਾਣਗੇ ਅਤੇ ਪੁਲਿਸ ਤੋਂ ਜੰਤਰ-ਮੰਤਰ 'ਤੇ ਅੰਦੋਲਨ ਦੀ ਇਜਾਜ਼ਤ ਮੰਗਣਗੇ | ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕਰਦੇ ਹੋਏ ਕਿ ਪ੍ਰਧਾਨ ਮੰਤਰੀ ਜੀ ਆਪਣੇ ਸਿੱਖਿਆ ਮੰਤਰੀ ਨਾਕਾਬਿਲ ਹਨ | ਉਨ੍ਹਾਂ ਦੇ ਕਾਰਨ ਸਾਡੀ ਸਿੱਖਿਆ ਵਿਵਸਥਾ ਬਰਬਾਦ ਹੋ ਚੁੱਕੀ ਹੈ | ਕਰੋੜਾਂ ਬੱਚੇ ਪ੍ਰੇਸ਼ਾਨ ਹਨ, ਕਈਆਂ ਨੇ ਆਤਮ ਹੱਤਿਆ ਕਰ ਲਈ ਹੈ | ਪ੍ਰਧਾਨ ਮੰਤਰੀ ਜੀ ਕਿਰਪਾ ਕਰਕੇ ਧਰਮੇਂਦਰ ਪ੍ਰਧਾਨ ਨੂੰ ਬਰਖ਼ਾਸਤ ਕਰੋ ਅਤੇ ਲੋਕਤੰਤਰ 'ਚ ਸਾਡਾ ਵਿਸ਼ਵਾਸ਼ ਕਾਇਮ ਕਰੋ |

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ 'ਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅੰਨਾਮਲਾਈ ਵਲੋਂ ਨਵੀਂ ਪਾਰਟੀ ਦਾ ਐਲਾਨ <br/> ਅਗਲੀ ਖ਼ਬਰ ਭਾਰਤ ਨਾਲ ਵਪਾਰਕ ਸਮਝੌਤਾ ਜਲਦੀ ਹੋਣ ਦੀ ਉਮੀਦ-ਟਰੰਪ
Ad Position 24
No active advertisement